15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸੰਯੁਕਤ ਰਾਸ਼ਟਰ ’ਚ ਜੈਸ਼ੰਕਰ ਨੇ ਦੁਨੀਆ ਨੂੰ ਦਿੱਤਾ ‘ਸ਼ਾਂਤੀ’ ਦਾ ਸੰਦੇਸ਼

ਅਜੀਤ ਡੈਸਕ 16-07-2026
ਨਿਊਯਾਰਕ, 15 ਜੁਲਾਈ (ਰਾਜੂ ਸਹਿਬਾਜ਼ਪੁਰਾ)-ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ 2028-29 ਦੇ ਕਾਰਜਕਾਲ ਲਈ ਗੈਰ-ਸਥਾਈ ਮੈਂਬਰ ਬਣਨ ਵਾਸਤੇ ਆਪਣੀ ਵਿਸ਼ਵ ਪੱਧਰੀ ਕੂਟਨੀਤਕ ਮੁਹਿੰਮ ਦਾ ਅਧਿਕਾਰਤ ਆਗਾਜ਼ ਕਰ ਦਿੱਤਾ ਹੈ। ਇਸ ਮੌਕੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ’ਚ ਮਹਾਸਚਿਵ ਐਂਟੋਨਿਓ ਗੁਟੇਰੇਸ ਨਾਲ ਮੁਲਾਕਾਤ ਕਰਕੇ ਪੱਛਮੀ ਏਸ਼ੀਆ, ਯੂਕਰੇਨ ਅਤੇ ਸੁਡਾਨ ’ਚ ਚੱਲ ਰਹੇ ਸੰਘਰਸ਼ਾਂ ਸਮੇਤ ਕਈ ਅਹਿਮ ਅੰਤਰਰਾਸ਼ਟਰੀ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਇਸੇ ਦੌਰਾਨ ਜੈਸ਼ੰਕਰ ਨੇ ਭਾਰਤ ਦੀ ਉਮੀਦਵਾਰੀ ਨੂੰ ‘ਸ਼ਾਂਤੀ’ (ਨਿਯਮਾਂ, ਵਿਸ਼ਵਾਸ ਤੇ ਇਮਾਨਦਾਰੀ ਰਾਹੀਂ ਸੰਪੂਰਨ ਤਰੱਕੀ ਨੂੰ ਸੁਰੱਖਿਅਤ ਕਰਨਾ) ਦ੍ਰਿਸ਼ਟੀਕੋਣ ਨਾਲ ਦੁਨੀਆ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਅੱਜ ਦੀ ਦੁਨੀਆ ਜੰਗਾਂ, ਅਸਥਿਰਤਾ ਅਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਇਸ ਲਈ ਸੰਯੁਕਤ ਰਾਸ਼ਟਰ ਤੇ ਸੁਰੱਖਿਆ ਕੌਂਸਲ ਨੂੰ ਸਮੇਂ ਦੇ ਅਨੁਸਾਰ ਹੋਰ ਪ੍ਰਭਾਵਸ਼ਾਲੀ ਤੇ ਜਵਾਬਦੇਹ ਬਣਾਉਣ ਦੀ ਲੋੜ ਹੈ।
ਪਿਛਲੀ ਖ਼ਬਰ ਹੇਜ਼ ’ਚ ਪੰਜਾਬੀ ਮੂਲ ਦੀ ਮਹਿਲਾ ਦੇ ਕਤਲ ਮਾਮਲੇ ਦਾ ਦੋਸ਼ੀ ਅਦਾਲਤ ’ਚ ਪੇਸ਼ ਅਗਲੀ ਖ਼ਬਰ ਯੋਜਨਾ ਅਨੁਸਾਰ ਪ੍ਰਦਰਸ਼ਨ ਕਰਨ ’ਚ ਅਸਫਲ ਰਹੀ ਟੀਮ-ਐਮਬਾਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।