15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਅਮਰੀਕਾ ਨੇ ਇਰਾਨ ’ਤੇ ਹਮਲੇ ਹੋਰ ਤੇਜ਼ ਕੀਤੇ, ਲੰਬੇ ਯੁੱਧ ਦਾ ਖ਼ਤਰਾ ਵਧਣ ਦੀ ਚੇਤਾਵਨੀ

ਅਜੀਤ ਡੈਸਕ 16-07-2026
ਨਿਊਯਾਰਕ, 15 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਨੇ ਬੁੱਧਵਾਰ ਸਵੇਰੇ ਇਰਾਨ ਦੇ ਟਿਕਾਣਿਆਂ ’ਤੇ ਇਕ ਹੋਰ ਵੱਡੀ ਹਵਾਈ ਕਾਰਵਾਈ ਸ਼ੁਰੂ ਕਰ ਦਿੱਤੀ। ਅਮਰੀਕੀ ਸੈਂਟਰਲ ਕਮਾਂਡ ਨੇ ਪੁਸ਼ਟੀ ਕੀਤੀ ਕਿ ਫੌਜ ਨੇ ਸਵੇਰੇ ਤੋਂ ਨਵੇਂ ਹਮਲਿਆਂ ਦੀ ਲੜੀ ਚਲਾਈ ਹੈ। ਇਹ ਕਾਰਵਾਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਚੇਤਾਵਨੀ ਤੋਂ ਕੁਝ ਹੀ ਘੰਟਿਆਂ ਬਾਅਦ ਹੋਈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜੇਕਰ ਤੇਹਰਾਨ ਸ਼ਾਂਤੀ ਵਾਰਤਾਵਾਂ ਵਿੱਚ ਸਹਿਯੋਗ ਨਹੀਂ ਕਰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਹਮਲੇ ਹੋਰ ਸਖ਼ਤ ਕੀਤੇ ਜਾਣਗੇ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਰਾਨ ‘ਤੇ ਦਬਾਅ ਵਧਾ ਕੇ ਉਸਨੂੰ ਗੱਲਬਾਤ ਦੀ ਮੇਜ਼ ‘ਤੇ ਲਿਆਉਣਾ ਮਕਸਦ ਹੈ। ਦੂਜੇ ਪਾਸੇ ਕਈ ਅੰਤਰਰਾਸ਼ਟਰੀ ਸੁਰੱਖਿਆ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋਵੇਂ ਧਿਰਾਂ ਵੱਲੋਂ ਇਹੀ ਰਵੱਈਆ ਜਾਰੀ ਰਿਹਾ ਤਾਂ ਇਹ ਟਕਰਾਅ ਇੱਕ ਲੰਬੇ ਅਤੇ ਮਹਿੰਗੇ ਯੁੱਧ ਵਿੱਚ ਬਦਲ ਸਕਦਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਲਗਾਤਾਰ ਫੌਜੀ ਕਾਰਵਾਈਆਂ ਨਾ ਸਿਰਫ਼ ਮੱਧ ਪੂਰਬ ਦੀ ਸੁਰੱਖਿਆ ਲਈ ਚੁਣੌਤੀ ਬਣ ਸਕਦੀਆਂ ਹਨ, ਸਗੋਂ ਵਿਸ਼ਵ ਅਰਥਵਿਵਸਥਾ, ਤੇਲ ਦੀਆਂ ਕੀਮਤਾਂ ਅਤੇ ਸਮੁੰਦਰੀ ਵਪਾਰ ‘ਤੇ ਵੀ ਡੂੰਘਾ ਅਸਰ ਪਾ ਸਕਦੀਆਂ ਹਨ। ਫਿਲਹਾਲ ਇਰਾਨ ਵੱਲੋਂ ਇਨ੍ਹਾਂ ਤਾਜ਼ਾ ਹਮਲਿਆਂ ਬਾਰੇ ਕੋਈ ਵਿਸਥਾਰਪੂਰਵਕ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ, ਪਰ ਖੇਤਰ ਵਿਚ ਤਣਾਅ ਲਗਾਤਾਰ ਵੱਧ ਰਿਹਾ ਹੈ ਤੇ ਦੁਨੀਆ ਦੀ ਨਜ਼ਰ ਇਸ ਸੰਘਰਸ਼ ਦੇ ਅਗਲੇ ਕਦਮ ’ਤੇ ਟਿਕੀ ਹੋਈ ਹੈ।
ਪਿਛਲੀ ਖ਼ਬਰ ਇਰਾਨ ’ਤੇ ਅਮਰੀਕੀ ਹਮਲੇ ਜਾਰੀ, ਸਮੁੰਦਰੀ ਨਾਕਾਬੰਦੀ ਨਾਲ ਹੋਰ ਤਣਾਅ -ਤੇਹਰਾਨ ਨੇ ਗੱਲਬਾਤ ਤੋਂ ਕੀਤਾ ਇਨਕਾਰ ਅਗਲੀ ਖ਼ਬਰ ਉੱਤਰੀ ਨਿਊਯਾਰਕ ਵਿੱਚ ਉਡਾਣ ਭਰਦੇ ਹੀ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਸਮੇਤ ਤਿੰਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।