13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਚੜ੍ਹਦੀ ਕਲਾ ਸਪਰੋਟਸ ਕਲੱਬ ਵਿਨੀਪੈਗ ਵੱਲੋਂ ਤੀਸਰੇ ਸਲਾਨਾ ਖੇਡ ਮੇਲੇ ਸਬੰਧੀ ਪੋਸਟਰ ਜਾਰੀ

ਅਜੀਤ ਡੈਸਕ 16-07-2026
ਵਿਨੀਪੈਗ, 15 ਜੁਲਾਈ (ਵਰਿੰਦਰ ਸਿੰਘ ਰੰਧਾਵਾ)-ਪੰਜਾਬੀ ਭਾਈਚਾਰੇ ਦੇ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਚੜ੍ਹਦੀ ਕਲਾ ਸਪਰੋਟਸ ਕਲੱਬ ਵਿਨੀਪੈਗ ਵੱਲੋਂ ਦੂਸਰੇ ਸਲਾਨਾ ਖੇਡ ਮੇਲੇ ਦੇ ਸਬੰਧ ਵਿੱਚ ਸਥਾਨਕ ਇਲਾਕੇ ਵੈਸਟ ਸੇਂਟ ਪਾਲ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਕਲੱਬ ਦੇ ਅਹੁਦੇਦਾਰਾਂ ਤੋਂ ਇਲਾਵਾ ਵਿਧਾਇਕ ਦਲਜੀਤਪਾਲ ਸਿੰਘ ਬਰਾੜ ,ਮਿੰਟੂ ਸੰਧੂ ਅਤੇ ਵਿਧਾਇਕ ਜੇ ਡੀ ਦੇਵਗਨ ਵੀ ਸ਼ਾਮਲ ਹੋਏ । ਇਸ ਮੌਕੇ ਬੋਲਦਿਆਂ ਹੋਇਆ ਵਿਧਾਇਕ ਬਰਾੜ ਨੇ ਕਿਹਾ ਕਿ ਕਲੱਬ ਵੱਲੋਂ ਪਿਛਲੇ ਕਈ ਸਾਲਾਂ ਤੋਂ ਕਰਵਾਏ ਜਾਂਦੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ ।ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਨ ਦੀ ਅਪੀਲ ਕਰਦਿਆਂ ਹੋਇਆ ਇਸ ਖੇਡ ਮੇਲੇ ਵਿੱਚ ਸਾਮਿਲ ਹੋਣ ਦਾ ਸੱਦਾ ਦਿੱਤਾ ।ਇਸ ਮੌਕੇ ਖੇਡ ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ 1 ਅਤੇ 2 ਅਗਸਤ ਨੂੰ ਕਰਵਾਏ ਜਾ ਰਹੇ ਖੇਡ ਮੇਲੇ ਵੱਖ-ਵੱਖ ਖੇਡ ਮੁਕਾਬਲਿਆਂ ਤੋਂ ਇਲਾਵਾ ਤੀਆਂ ਦਾ ਮੇਲਾ ਵੀ ਮਨਾਇਆ ਜਾਵੇਗਾ । 2 ਅਗਸਤ ਸ਼ਾਮ ਨੂੰ ਇਕ ਸਭਿਆਚਾਰਕ ਸਮਾਗਮ ਕਰਵਾਇਆ ਜਾਵੇਗਾ ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਆਪਣੀ ਕਲਾ ਦੇ ਜੌਹਰ ਵਿਖਾਉਣਗੇ।ਇਸ ਮੌਕੇ ਖੇਡ ਮੇਲੇ ਦਾ ਪੋਸਟਰ ਵੀ ਜਾਰੀ ਕੀਤਾ ਗਿਆ । ਇਸ ਸਮੇ ਜੱਗੀ ਗਰੇਵਾਲ,ਰੁਪਿੰਦਰ ਬਰਾੜ,ਚਰਨਕਮਲ ਸੇਖੋ,ਬਲਜਿੰਦਰ ਬਰਾੜ,ਹਰਤੇਜ ਬਰਾੜ,ਪਾਲਾ ਸੇਖੋ ਅਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ ।
ਪਿਛਲੀ ਖ਼ਬਰ ਮੰਤਰੀ ਮੰਡਲ ਵਲੋਂ ਯੂਰੀਆ 2026 ਲਈ ਰਾਸ਼ਟਰੀ ਨਿਵੇਸ਼ ਨੀਤੀ ਨੂੰ ਮਨਜ਼ੂਰੀ ਅਗਲੀ ਖ਼ਬਰ ਪਲੈਟਸਬਰਗ ਨੇੜੇ ਤਿੰਨ ਵਾਹਨਾਂ ਦੀ ਟੱਕਰ ਤੋਂ ਬਾਅਦ ਨਿਊਯਾਰਕ ਸਟੇਟ ਪੁਲਿਸ ਦੀ ਗੱਡੀ ਅੱਗ ਦੀ ਲਪੇਟ ‘ਚ, 2 ਟਰੂਪਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।