10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਜੋਅ ਬਾਈਡਨ ਆਪਣੀ ਪ੍ਰਧਾਨਗੀ ਅਤੇ 2024 ਦੀ ਚੋਣੀ ਉਥਲ-ਪੁਥਲ ਬਾਰੇ ਲਿਖਣਗੇ ਨਵੀਂ ਕਿਤਾਬ

ਅਜੀਤ ਡੈਸਕ 17-07-2026
ਨਿਊਯਾਰਕ, 16 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਈਡਨ ਹੁਣ ਆਪਣੀ ਪ੍ਰਧਾਨਗੀ ਦੇ ਸਭ ਤੋਂ ਅਹਿਮ ਅਤੇ ਵਿਵਾਦਿਤ ਪਲਾਂ ਨੂੰ ਕਿਤਾਬ ਰਾਹੀਂ ਲੋਕਾਂ ਸਾਹਮਣੇ ਲਿਆਉਣ ਜਾ ਰਹੇ ਹਨ। ਉਨ੍ਹਾਂ ਨੇ ਆਪਣੀ ਨਵੀਂ ਯਾਦਗਾਰੀ ਕਿਤਾਬ ‘ਪ੍ਰੋਮਿਸ ਮੀ ਅਮਰੀਕਾ’ ਜਾਰੀ ਕਰਨ ਦਾ ਐਲਾਨ ਕੀਤਾ ਹੈ, ਜੋ ਮੱਧਵਰਤੀ ਚੋਣਾਂ ਤੋਂ ਬਾਅਦ 17 ਨਵੰਬਰ ਨੂੰ ਬਾਜ਼ਾਰ ਵਿਚ ਆਵੇਗੀ। ਇਸ ਕਿਤਾਬ ’ਚ ਬਾਈਡਨ ਉਹ ਅੰਦਰੂਨੀ ਹਾਲਾਤ ਬਿਆਨ ਕਰਨਗੇ ਜਿਨ੍ਹਾਂ ਨੇ ਉਨ੍ਹਾਂ ਨੂੰ 2024 ਵਿਚ ਮੁੜ ਰਾਸ਼ਟਰਪਤੀ ਚੋਣ ਲੜਨ ਲਈ ਤਿਆਰ ਕੀਤਾ ਅਤੇ ਫਿਰ ਵਧਦੇ ਰਾਜਨੀਤਿਕ ਦਬਾਅ ਦਰਮਿਆਨ ਦੌੜ ਤੋਂ ਹਟਣ ਦਾ ਫ਼ੈਸਲਾ ਕਰਨ ਤੱਕ ਪਹੁੰਚਾਇਆ। ਉਨ੍ਹਾਂ ਦੇ ਇਸ ਫ਼ੈਸਲੇ ਤੋਂ ਬਾਅਦ ਤਤਕਾਲੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਡੈਮੋਕ੍ਰੈਟਿਕ ਪਾਰਟੀ ਦੀ ਕਮਾਨ ਸੰਭਾਲੀ ਸੀ, ਪਰ ਆਖ਼ਿਰਕਾਰ ਡੋਨਾਲਡ ਟਰੰਪ ਨੇ ਚੋਣ ਜਿੱਤ ਲਈ।
ਬਾਈਡਨ ਦੀ ਕਿਤਾਬ ਸਿਰਫ਼ ਚੋਣਵੀ ਕਹਾਣੀ ਤੱਕ ਸੀਮਿਤ ਨਹੀਂ ਰਹੇਗੀ। ਇਸ ਵਿਚ ਕੋਵਿਡ ਮਹਾਂਮਾਰੀ ਦੌਰਾਨ ਸਰਕਾਰ ਦੀ ਰਣਨੀਤੀ, 6 ਜਨਵਰੀ 2021 ਨੂੰ ਅਮਰੀਕੀ ਕੈਪੀਟਲ ’ਤੇ ਹੋਇਆ ਹਮਲਾ, ਅਫਗਾਨਿਸਤਾਨ ਤੋਂ ਫੌਜਾਂ ਦੀ ਵਾਪਸੀ, ਨਾਟੋ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਅਤੇ ਯੂਕਰੇਨ ਨੂੰ ਦਿੱਤੇ ਅਮਰੀਕੀ ਸਮਰਥਨ ਵਰਗੇ ਵੱਡੇ ਫ਼ੈਸਲਿਆਂ ਦਾ ਵੀ ਜ਼ਿਕਰ ਹੋਵੇਗਾ।
——-ਐਨਵਾਈ ਪਿਕ (1)———-
ਪਿਛਲੀ ਖ਼ਬਰ ਨਿਊਯਾਰਕ ਤੋਂ ਅਮਰੀਕਾ ਦੇ 250 ਆਜ਼ਾਦੀ ਸਮਾਗਮ ਲਈ ਟਰੰਪ ਦੀ ਤਸਵੀਰ ਵਾਲਾ ਵਿਸ਼ੇਸ਼ 1 ਡਾਲਰ ਦਾ ਸਿੱਕਾ ਜਾਰੀ ਕਰਨ ਦੀ ਤਿਆ... ਅਗਲੀ ਖ਼ਬਰ ਇੰਗਲੈਂਡ ਖ਼ਿਲਾਫ਼ ਜਿੱਤ ਮਗਰੋਂ ਅਰਜਨਟੀਨਾ ਦੇ ਜਸ਼ਨ ਨੇ ਖੜ੍ਹਾ ਕੀਤਾ ਨਵਾਂ ਵਿਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।