15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਪਹਿਲੀ ਵਾਰ ਮਿਸ ਵਰਲਡ ਮੁਕਾਬਲੇ ’ਚ ਹਿੱਸਾ ਲਵੇਗਾ ਪਾਕਿ

ਅਜੀਤ ਡੈਸਕ 19-07-2026
ਅੰਮ੍ਰਿਤਸਰ, 18 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਪਹਿਲੀ ਵਾਰ ਅਧਿਕਾਰਤ ਤੌਰ ’ਤੇ ਮਿਸ ਵਰਲਡ ਮੁਕਾਬਲੇ ’ਚ ਹਿੱਸਾ ਲਵੇਗਾ। 24 ਸਾਲਾ ਅਨੀਕਾ ਜਮਾਲ ਇਕਬਾਲ ਇਸ ਸਮੇਂ ਲੇਖਾਕਾਰੀ ਅਤੇ ਆਡਿਟਿੰਗ ’ਚ ਮਾਸਟਰਜ਼ ਕਰ ਰਹੀ ਹੈ। ਉਹ ਪਹਿਲਾਂ ਮਿਸ ਅਰਥ, ਮਿਸ ਗਲੋਬਲ, ਮਿਸ ਕੋਸਮੋ, ਮਿਸ ਈਕੋ ਇੰਟਰਨੈਸ਼ਨਲ ਅਤੇ ਮਿਸ ਔਰਾ ਇੰਟਰਨੈਸ਼ਨਲ ਵਰਗੇ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ’ਚ ਪਾਕਿਸਤਾਨ ਦੀ ਨੁਮਾਇੰਦਗੀ ਕਰ ਚੁੱਕੀ ਹੈ। ਮਿਸ ਪਾਕਿਸਤਾਨ ਵਰਲਡ ਆਰਗੇਨਾਈਜ਼ੇਸ਼ਨ ਦੀ ਪ੍ਰਧਾਨ ਸੋਨੀਆ ਅਹਿਮਦ ਨੇ ਇਸ ਨੂੰ ਪਾਕਿ ਲਈ ਇਕ ਇਤਿਹਾਸਕ ਪ੍ਰਾਪਤੀ ਦੱਸਿਆ। ਸਾਲ 2002 ‘ਚ ਬਣੀ ਇਹ ਸੰਸਥਾ ਪਿਛਲੇ 2 ਦਹਾਕਿਆਂ ਤੋਂ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਲਈ ਪਾਕਿਸਤਾਨੀ ਪ੍ਰਤੀਯੋਗੀਆਂ ਨੂੰ ਤਿਆਰ ਕਰ ਰਹੀ ਹੈ। ਹਾਲਾਂਕਿ, ਇਹ ਮਿਸ ਵਰਲਡ ’ਚ ਪਾਕਿਸਤਾਨ ਦੀ ਪਹਿਲੀ ਅਧਿਕਾਰਤ ਐਂਟਰੀ ਹੋਵੇਗੀ।
ਪਿਛਲੀ ਖ਼ਬਰ ਆਸਟ੍ਰੇਲੀਆ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਅਗਲੀ ਖ਼ਬਰ ਫੀਫਾ ਰਿਸੈਪਸ਼ਨ ’ਚ ਟਰੰਪ ਨੇ ਅਮਰੀਕੀ ਫੁੱਟਬਾਲ ਟੀਮ ’ਤੇ ਕੱਸਿਆ ਤਨਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।