11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਅਮਿਤਾਭ ਬਚਨ ਵਲੋਂ ਸਰਜਰੀ ਨਾਲ ਜੁੜੀ ਪੋਸਟ ’ਤੇ ਸਫ਼ਾਈ-ਕਿਹਾ, ਮੈਂ ਠੀਕ ਹਾਂ

ਅਜੀਤ ਡੈਸਕ 23-07-2026
ਮੁੰਬਈ, 22 ਜੁਲਾਈ (ਏਜੰਸੀ)-ਅਦਾਕਾਰ ਅਮਿਤਾਭ ਬਚਨ ਨੇ ਸਪੱਸ਼ਟ ਕੀਤਾ ਕਿ ਹਸਪਤਾਲ ’ਚ ਦਾਖ਼ਲ ਹੋਣ, ਸਰਜਰੀ ਤੇ ਇੰਟੇਂਸਿਵ ਕੇਅਰ ਦੇ ਬਾਰੇ ’ਚ ਉਨ੍ਹਾਂ ਦੀ ਹਾਲੀਆ ਬਲਾਗ ਪੋਸਟ ਉਨ੍ਹਾਂ ਦੀ ਆਪਣੀ ਸਿਹਤ ਬਾਰੇ ਨਹੀਂ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ‘ਗਲਤਫਹਿਮੀ ’ਚ ਮੰਨ ਲਿਆ’ ਕਿ ਉਹ ਆਪਣੀ ਗੱਲ ਕਰ ਰਹੇ ਸਨ। 83 ਸਾਲਾ ਅਦਾਕਾਰ ਜਿਨ੍ਹਾਂ ਦੀ ਮੰਗਲਵਾਰ ਦੀ ਰਹੱਸਮਈ ਪੋਸਟ ਨੇ ਪ੍ਰਸੰਸਕਾਂ ਵਿਚਾਲੇ ਚਿੰਤਾ ਪੈਦਾ ਕਰ ਦਿੱਤੀ ਸੀ, ਨੇ ਕਿਹਾ ਕਿ ਇਹ ਪੋਸਟ ਅਰਜਨਟੀਨਾ ਦੀ ਹਾਲ ਹੀ ’ਚ ਫੀਫਾ ਵਿਸ਼ਵ ਕੱਪ ਫਾਈਨਲ ’ਚ ਸਪੇਨ ’ਚ ਹੋਈ ਹਾਰ ਤੋਂ ਪ੍ਰੇਰਿਤ ਸੀ। ਮੰਗਲਵਾਰ ਰਾਤ ਨਵੀਂ ਪੋਸਟ ’ਚ ਬਚਨ ਨੇ ਕਿਹਾ ਕਿ ਮੈਂ ਠੀਕ ਹਾਂ, ਪੋਸਟ ਨੂੰ ਗਲਤ ਸਮਝਿਆ ਗਿਆ, ਮੈਂ ਬੱਸ ਇਕ ਉਦਾਹਰਨ ਦੇ ਰਿਹਾ ਸੀ।
ਪਿਛਲੀ ਖ਼ਬਰ ਨਸੀਰੂਦੀਨ ਸ਼ਾਹ ਤੇ ਰਤਨਾ ਪਾਠਕ ਵਲੋਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਸਮਰਥਨ ਅਗਲੀ ਖ਼ਬਰ ਰਾਸ਼ਟਰਪਤੀ ਮੁਰਮੂ ਵਲੋਂ ਉਤਰੀ ਮੈਸੋਡੋਨੀਆ ’ਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।