11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਕਿਰਨਦੀਪ ਕੌਰ ਦੇ ਪਰਿਵਾਰ ਦੀ ਮਦਦ ਲਈ ਦੋ ਦਿਨਾਂ ’ਚ 59 ਹਜ਼ਾਰ ਪੌਂਡ ਤੋਂ ਵੱਧ ਦੀ ਰਾਸ਼ੀ ਇਕੱਤਰ

ਅਜੀਤ ਡੈਸਕ 23-07-2026
ਲੰਡਨ, 22 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਦਿਨੀ ਲੰਡਨ ਦੇ ਇਲਾਕੇ ਹੇਜ਼ ਵਿਚ ਕਤਲ ਕੀਤੀ ਗਈ ਕਿਰਨਦੀਪ ਕੌਰ ਦੇ ਪਰਿਵਾਰ ਦੀ ਮਦਦ ਲਈ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਹੁਣ ਤੱਕ 59 ਹਜ਼ਾਰ 672 ਪੌਂਡ ਇਕੱਤਰ ਹੋ ਚੁੱਕੇ ਹਨ। ਗੁਰੂ ਘਰ ਦੇ ਮੁੱਖ ਸੇਵਾਦਾਰ ਸ: ਗੁਰਮੇਲ ਸਿੰਘ ਮੱਲੀ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਸਿੱਖਿਆਵਾਂ ਸਦਕਾ ਹੀ ਸਿੱਖ ਹਮੇਸ਼ਾਂ ਲੋੜਵੰਦਾਂ ਦੀ ਮਦਦ ਲਈ ਮੂਹਰੇ ਹੋ ਕੇ ਸੇਵਾ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਰਿਵਾਰ ਦੀ ਮਦਦ ਲਈ 25 ਹਜ਼ਾਰ ਪੌਂਡ ਲਈ ਅਪੀਲ ਕੀਤੀ ਸੀ, ਪਰ ਸੰਗਤਾਂ ਵੱਲੋਂ ਜਦੋਂ 34 ਹਜ਼ਾਰ ਤੋਂ ਵੱਧ ਰਾਸ਼ੀ ਦਿੱਤੀ ਗਈ ਤਾਂ ਇਸ ਨੂੰ ਬੰਦ ਕਰ ਦਿੱਤਾ ਗਿਆ, ਪਰ ਬਾਅਦ ਵਿੱਚ ਸੰਗਤਾਂ ਦੇ ਵਾਰ ਵਾਰ ਕਹਿਣ ’ਤੇ ਮੁੜ ਗੋ ਫੰਡ ਮੀ ਨੂੰ ਖੋਲ੍ਹਿਆ ਗਿਆ ਤਾਂ ਇਹ ਰਾਸ਼ੀ 59672 ਤੱਕ ਪਹੁੰਚ ਗਈ, ਜਿਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਗੁਰਮੇਲ ਸਿੰਘ ਮੱਲੀ ਅਤੇ ਜਨਰਲ ਸਕੱਤਰ ਸ਼ਰਨਬੀਰ ਸਿੰਘ ਸੰਘਾ ਨੇ ਕਿਹਾ ਕਿ ਸੰਗਤਾਂ ਵੱਲੋਂ ਦਿੱਤੀ ਗਈ ਇਸ ਰਾਸ਼ੀ ਨੂੰ ਪਾਰਦਰਸ਼ੀ ਢੰਗ ਨਾਲ ਵਾਅਦੇ ਅਨੁਸਾਰ ਪਰਿਵਾਰ ਨੂੰ ਭੇਂਟ ਕੀਤੀ ਜਾਵੇਗੀ।
ਪਿਛਲੀ ਖ਼ਬਰ ਹਰ ਜਹਾਜ਼ੀ ਹਮਲੇ ਦੇ ਜਵਾਬ ਵਿਚ ਈਰਾਨ ਦੇ ਇੱਕ-ਇੱਕ ਪੁਲ ਜਾਂ ਬਿਜਲੀ ਘਰ ਨੂੰ ਬਣਾਵਾਂਗੇ ਨਿਸ਼ਾਨਾ—ਟਰੰਪ ਦੀ ਸਿੱਧੀ ਚਿਤਾਵ... ਅਗਲੀ ਖ਼ਬਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਰਵੀ ਸਿੰਘ ਖ਼ਾਲਸਾ ਨੂੰ ਪੰਜਾਬ ਅੰਦਰ ਹਸਪਤਾਲ ਤੇ ਸਕੂਲ ਖੋਲ੍ਹਣ ਦੀ ਦਿੱਤੀ ਸਲਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।