03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸਲਮਾਨ, ਕਰੀਨਾ, ਆਲੀਆ, ਕਮਲ ਹਸਨ ਸਮੇਤ ਹੋਰ ਅਦਾਕਾਰਾਂ ਵਲੋਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਸਮਰਥਨ

ਅਜੀਤ ਡੈਸਕ 24-07-2026
ਨਵੀਂ ਦਿੱਲੀ, 23 ਜੁਲਾਈ (ਏਜੰਸੀ)-ਬਾਲੀਵੁੱਡ ਅਦਾਕਾਰ ਸਲਮਾਨ ਖਾਨ, ਆਲੀਆ ਭੱਟ, ਕਰੀਨਾ ਕਪੂਰ ਖਾਨ ਅਤੇ ਕਮਲ ਹਸਨ ਸਮੇਤ ਹੋਰ ਅਦਾਕਾਰਾਂ ਨੇ ਸਿੱਖਿਆ ਪ੍ਰਣਾਲੀ ’ਚ ਸੁਧਾਰ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਾਂ ਦੌਰਾਨ ਪੁਲਿਸ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਵਿਦਿਆਰਥੀਆਂ ਨਾਲ ਸਮਰਥਨ ਜਤਾਇਆ ਹੈ। ਸਲਮਾਨ ਖਾਨ ਨੇ ਵਿਦਿਆਰਥੀਆਂ ਦੇ ਹੱਕ ’ਚ ਬੋਲਦਿਆਂ ਜਿੱਥੇ ਨੌਜਵਾਨਾਂ ਦੀ ਬਿਹਤਰ ਸਿੱਖਿਆ ਦੀ ਮੰਗ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਇਸ “ਅੰਦੋਲਨ” ਨੂੰ ਰਾਜਸੀਕਰਨ ਨਾ ਹੋਵੇ। ਇਸ ਦੌਰਾਨ ਕਰੀਨਾ, ਆਲੀਆ, ਤਾਮਿਲ ਸੁਪਰਸਟਾਰ ਅਤੇ ਸਿਆਸਤਦਾਨ ਕਮਲ ਹਸਨ ਨੇ ਵਿਦਿਆਰਥੀਆਂ ਪ੍ਰਤੀ ਦਿਖਾਈ ਗਈ ਪੁਲਿਸ ਦੀ ਬੇਰਹਿਮੀ ਦੀ ਸਖ਼ਤ ਆਲੋਚਨਾ ਕੀਤੀ ਅਤੇ ਵਿਦਿਆਰਥੀਆਂ ਦੇ ਹੱਕ ’ਚ ਆਪਣਾ ਸਮਰਥਨ ਜਤਾਇਆ।
ਪਿਛਲੀ ਖ਼ਬਰ ਹਿੱਸਾ ਲੈਣ ਗਏ ਪੰਜਾਬ ਦੇ 11 ਖਿਡਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਤੋਹਫ਼ਾ ਅਗਲੀ ਖ਼ਬਰ ਇੰਡੀਆਨਾ ’ਚ 30 ਲੱਖ ਡਾਲਰ ਦੇ ਚੋਰੀ ਹੋਏ ਮਾਲ ਦੇ ਦੋਸ਼ ’ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।