ਇਟਲੀ ਦੇ ਮਾਲਪੈਂਸਾ ( ਮਿਲਾਨ ) ਹਵਾਈ ਅੱਡੇ ਦਾ ਨਾਂਅ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸਿਲਵੀਓ ਬੈਰਲੁਸਕੋਨੀ ਦੇ ਉਪਰ ਰੱਖਿਆ
ਬਰੇਸ਼ੀਆ, 25 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਦੇ ਮਿਲਾਨ ਏਅਰਪੋਰਟ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਮਾਲਪੈਂਸਾ ਹਵਾਈ ਅੱਡੇ ਦਾ ਨਾਮ ਇਟਲੀ ਦੀ ਸਿਆਸਤ ਵਿਚ ਵਿਸ਼ੇਸ਼ ਰੁਤਬਾ ਰੱਖਣ ਵਾਲੇ ਫੋਰਸਾ ਇਤਾਲੀਆ ਪਾਰਟੀ ਦੇ ਸੀਨੀਅਰ ਆਗੂ ਤੇ ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸਿਲਵੀਓ ਬੈਰਲੁਸਕੋਨੀ ਦੇ ਨਾਂਅ ਉਪਰ ਰੱਖਿਆ ਗਿਆ । ਸਮਾਗਮ ਵਿਚ ਇਟਲੀ ਦੀ ਸਿਆਸਤ ਦੀਆਂ ਸਿਰਮੌਰ ਸਖ਼ਸੀਅਤਾਂ ਵਿਚ ਇਟਲੀ ਦੇ ਉਪ-ਪ੍ਰਧਾਨ ਮੰਤਰੀ ਮੈਤਿਓ ਸਾਲਵਿਨੀ ਵੀ ਸ਼ਾਮਲ ਹੋਏ।
ਬਰੇਸ਼ੀਆ, 25 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਦੇ ਮਿਲਾਨ ਏਅਰਪੋਰਟ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਮਾਲਪੈਂਸਾ ਹਵਾਈ ਅੱਡੇ ਦਾ ਨਾਮ ਇਟਲੀ ਦੀ ਸਿਆਸਤ ਵਿਚ ਵਿਸ਼ੇਸ਼ ਰੁਤਬਾ ਰੱਖਣ ਵਾਲੇ ਫੋਰਸਾ ਇਤਾਲੀਆ ਪਾਰਟੀ ਦੇ ਸੀਨੀਅਰ ਆਗੂ ਤੇ ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸਿਲਵੀਓ ਬੈਰਲੁਸਕੋਨੀ ਦੇ ਨਾਂਅ ਉਪਰ ਰੱਖਿਆ ਗਿਆ । ਸਮਾਗਮ ਵਿਚ ਇਟਲੀ ਦੀ ਸਿਆਸਤ ਦੀਆਂ ਸਿਰਮੌਰ ਸਖ਼ਸੀਅਤਾਂ ਵਿਚ ਇਟਲੀ ਦੇ ਉਪ-ਪ੍ਰਧਾਨ ਮੰਤਰੀ ਮੈਤਿਓ ਸਾਲਵਿਨੀ ਵੀ ਸ਼ਾਮਲ ਹੋਏ।ਇਸ ਯਾਦਗਾਰੀ ਪਲਾਂ ਮੌਕੇ ਮਰਹੂਮ ਸਿਲਵੀਓ ਬਰਲੁਸਕੋਨੀ ਦੀ ਧੀ ਮਰੀਨਾ ਬੈਰਲੁਸਕੋਨੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਹਵਾਈ ਅੱਡੇ ਦਾ ਨਾਮ ਇਸ ਤੋਂ ਵਧੀਆ ਕੁਝ ਹੋ ਹੀ ਨਹੀਂ ਸਕਦਾ।ਆਪਣੇ ਪਿਤਾ ਬਾਰੇ ਬੋਲਦਿਆਂ ਮਰੀਨਾ ਨੇ ਕਿਹਾ ਕਿ ਉਹ ਇਕ ਬਹੁਤ ਹੀ ਮਿਲਣਸਾਰ ਇਨਸਾਨ ਸਨ ਜਿਹੜੇ ਕਿ ਸਦਾ ਹੀ ਲੋਕਾਂ ਨੂੰ ਖਿੜ੍ਹੇ ਮੱਥੇ ਮਿਲਦੇ ਹਨ।ਜਿ਼ਕਰਯੋਗ ਹੈ ਕਿ ਇਹ ਨਾਮਕਰਣ ਬਹੁਤ ਹੀ ਜੱਦੋ-ਜਿਹਦ ਦੇ ਬਾਅਦ ਸਿਰੇ ਚੜ੍ਹਿਆ ਹੈ, ਕਿਉਂਕਿ ਮਰਹੂਮ ਸਿਲਵੀਓ ਬੈਰਲੁਸਕੋਨੀ ਦੇ ਵਿਰੋਧੀਆਂ ਨੇ ਅੱਡੀਆਂ ਚੁੱਕ ਕਿ ਜੋਰ ਲਗਾਇਆ ਸੀ ਕਿ ਕਿਸੇ ਵੀ ਹਾਲਤ ਵਿਚ ਮਾਲਪੈਂਸਾ ਹਵਾਈ ਅੱਡੇ ਦਾ ਨਾਮ ਬੈਰਲੁਸਕੋਨੀ ਦੇ ਨਾਮ ਉਪਰ ਨਹੀਂ ਹੋਣਾ ਚਾਹੀਦਾ ਪਰ ਅਪ੍ਰੈਲ ਮਹੀਨੇ ਵਿੱਚ ਖੇਤਰੀ ਪ੍ਰਬੰਧਕੀ ਅਦਾਲਤ “ਤਾਰ”ਨੇ ਮਿਲਾਨ ਸ਼ਹਿਰ ਅਤੇ ਹਵਾਈ ਅੱਡੇ ਦੇ ਆਲੇ-ਦੁਆਲੇ ਦੀਆਂ ਕਈ ਨਗਰ ਨਗਰਪਾਲਿਕਾਵਾਂ ਦੁਆਰਾ ਦਾਇਰ ਅਪੀਲਾਂ ਨੂੰ ਰੱਦ ਕਰ ਦਿੱਤਾ ਸੀ