‘ਸੀ ਫੇਸ’ ਸੁਸਾਇਟੀ ਦੀ ਸਾਲਾਨਾ ਚੋਣ ’ਚ ਨਵੀਂ ਟੀਮ ਦਾ ਐਲਾਨ
ਅਜੀਤ ਡੈਸਕ
29-07-2026
ਵੈਨਕੂਵਰ, 28 ਜੁਲਾਈ (ਮਲਕੀਤ ਸਿੰਘ)-ਕੈਨੇਡਾ ਦੀ ਧਰਤੀ ਤੇ ਵੱਖ-ਵੱਖ ਸੱਭਿਆਚਾਰਾਂ, ਲੋਕ ਕਲਾਵਾਂ ਅਤੇ ਪਰੰਪਰਾਵਾਂ ਨੂੰ ਪ੍ਰਫੁੱਲਤ ਰੱਖਣ ਲਈ ਯਤਨਸ਼ੀਲ ਸੀ ਫੇਸ ਸੋਸਾਇਟੀ ਸਰੀ ਨੇ ਆਪਣੇ ਤੀਜੇ ਸਾਲ ਵਿੱਚ ਪ੍ਰਵੇਸ਼ ਕਰਦਿਆਂ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦੀ ਚੋਣ ਕਰਕੇ ਸੰਗਠਨਕ ਏਕਤਾ ਦੀ ਮਿਸਾਲ ਪੇਸ਼ ਕੀਤੀ ਹੈ। ਸੁਸਾਇਟੀ ਦੇ ਸੀਈਓ ਅਤੇ ਫਾਊਂਡਰ ਕੰਵਲਜੀਤ ਸਿੰਘ ਮਾਨਾਂਵਾਲਾ ਨੇ ਪ੍ਰੈੱਸ ਨੋਟ ਰਾਹੀਂ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਕਾਂਤ ਮੋਗੁਲਾਲਾ ਨੂੰ ਲਗਾਤਾਰ ਦੂਜੀ ਵਾਰ ਸੁਸਾਇਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਅੰਮ੍ਰਿਤਪਾਲ ਸਿੰਘ ਢੋਟ ਨੂੰ ਵਾਈਸ ਪ੍ਰਧਾਨ ਅਤੇ ਭੁਪਿੰਦਰ ਸਿੰਘ ਲੱਧੜ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਪਲਕਦੀਪ ਕੌਰ ਨੂੰ ਡਾਇਰੈਕਟਰ ਆਫ਼ ਪਬਲਿਕ ਰਿਲੇਸ਼ਨ ਅਤੇ ਤਨਵੀਰ ਸਿੰਘ ਨੂੰ ਡਾਇਰੈਕਟਰ ਆਫ਼ ਐਂਟਰਟੇਨਮੈਂਟ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਲਾਹਕਾਰ ਬੋਰਡ ‘ਚ ਹਰਬੀਰ ਸਿੰਘ ਬੱਤਰਾ ਅਤੇ ਡਾ. ਚਰਨਜੀਤ ਸਿੰਘ ਕਾਲੜਾ ਨੂੰ ਸ਼ਾਮਲ ਕੀਤਾ ਹੈ। ਜਦੋਂ ਕਿ ਇੰਦਰਜੀਤ ਲੱਧੜ ਨੂੰ ਸਪਾਂਸਰਸ਼ਿਪ, ਉੱਘੇ ਵਕੀਲ ਨਇਆ ਗਿੱਲ ਨੂੰ ਕਾਨੂੰਨੀ ਸਲਾਹਕਾਰ, ਜਸਪਾਲ ਸਿੰਘ ਨੰਦਾ ਨੂੰ ਗਰਾਂਟਸ ਅਤੇ ਫੰਡ ਰੇਜ਼ਿੰਗ ਸਲਾਹਕਾਰ ਅਤੇ ਸੀਪੀਏ ਅੰਸ਼ ਛਾਬੜਾ ਨੂੰ ਮੁੱਖ ਵਿਤੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਸੁਸਾਇਟੀ ਵੱਲੋਂ ਵੱਖ-ਵੱਖ ਭਾਈਚਾਰਿਆਂ ਦੀ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਵਿਸ਼ੇਸ਼ ਸੱਭਿਆਚਾਰਕ ਸਲਾਹਕਾਰ ਕਮੇਟੀ ਵੀ ਗਠਿਤ ਕੀਤੀ ਹੈ। ਇਸ ਕਮੇਟੀ ਵਿੱਚ ਮੇਗਨ ਸਿਲਵੇਸਟਰੀ ਨੂੰ ਇੰਡੀਜੀਨਸ ਸੱਭਿਆਚਾਰਕ ਸਲਾਹਕਾਰ, ਸੋਮੀ ਨੂੰ ਤਾਮਿਲ ਸੱਭਿਆਚਾਰ ਸਲਾਹਕਾਰ, ਹਮੀਦੁੱਲਾ ਆਮਿਰ ਖਾਨ ਨੂੰ ਅਫ਼ਗਾਨੀ ਸਭਿਆਚਾਰ ਸਲਾਹਕਾਰ, ਕੈਨਜੀ ਸੈਂਟੀਗੋ ਨੂੰ ਫਿਲੀਪੀਨੋ ਸੱਭਿਆਚਾਰ ਸਲਾਹਕਾਰ, ਜੀਤੂ ਰਾਣਾ ਨੂੰ ਫਿਜੀ ਸੱਭਿਆਚਾਰ ਸਲਾਹਕਾਰ, ਕੁਲਦੀਪ ਸਿੰਘ ਕੈਂਬੋ ਅਤੇ ਡਾ. ਕਮਲਜੀਤ ਕੌਰ ਨੂੰ ਪੰਜਾਬੀ ਸੱਭਿਆਚਾਰ ਸਲਾਹਕਾਰ, ਅੰਤਰਾ ਪੌਲ ਨੂੰ ਬੰਗਾਲੀ ਸੱਭਿਆਚਾਰ ਸਲਾਹਕਾਰ , ਮਿਚੇਲ ਚੈਂਗ ਨੂੰ ਕੋਰੀਅਨ ਸੱਭਿਆਚਾਰ ਸਲਾਹਕਾਰ , ਅਡੀਬੋਲਾ ਇਗੇ ਨੂੰ ਯੋਰੂਬਾ ਸੱਭਿਆਚਾਰ ਸਲਾਹਕਾਰ, ਪਰਿੰਜਲ ਪਟੇਲ ਨੂੰ ਗੁਜਰਾਤੀ ਸੱਭਿਆਚਾਰ ਅਤੇ ਲੋਰੇਂਏ ਓਇਕਵਾ ਨੂੰ ਜਾਪਾਨੀ ਸੱਭਿਆਚਾਰ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸੁਸਾਇਟੀ ਵਿੱਚ ਨਵੇਂ ਮੈਂਬਰਾਂ ਵਜੋਂ ਪ੍ਰਿਤਪਾਲ ਸਿੰਘ ਬਰਾੜ, ਮਿਸ ਆਸ਼ਿਮਾ, ਪ੍ਰੀਤਮ ਸਿੰਘ ਬਰਾੜ, ਆਤਮਾ ਸਿੰਘ ਸੰਧੂ, ਮਨਪ੍ਰੀਤ ਬਰਾੜ, ਕਰਮ ਸਿੰਘ ਸਿੱਧੂ ਅਤੇ ਸਰਬਜੀਤ ਸਿੰਘ ਕਾਹਲੋਂ ਨੂੰ ਵੀਂ ਸ਼ਾਮਿਲ ਕੀਤਾ ਗਿਆ।