02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸਰੀ-ਡੈਲਟਾ ਦੇ ਬਜ਼ੁਰਗਾਂ ਨੇ ਝੀਲ ਕਿਨਾਰੇ ਮਨਾਈ ਪਿਕਨਿਕ ਗੀਤਾਂ ਦੀ ਪੇਸ਼ਕਾਰੀ ਨਾਲ ਮਾਹੌਲ ਆਨੰਦਮਈ ਬਣਿਆ

ਅਜੀਤ ਡੈਸਕ 31-07-2026
ਵੈਨਕੂਵਰ, 30 ਜੁਲਾਈ (ਮਲਕੀਤ ਸਿੰਘ)- ਇੰਡੋ ਕੈਨੇਡੀਅਨ ਸੀਨੀਅਰ ਸਿਟੀਜਨ ਸੈਂਟਰ ਦੇ 52 ਬਜ਼ੁਰਗ ਮੈਂਬਰਾਂ ਵੱਲੋਂ ਸਾਂਝੇ ਤੌਰ ’ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਖੂਬਸੂਰਤ ਪਹਾੜਾਂ ਦੀ ਗੋਦ ’ਚ ਵਸਦੇ ਚਿਲਾਵੈਕ ਸ਼ਹਿਰ ‘ਚ ਸਥਿਤ ਕੱਟਲਸ ਝੀਲ ਦੇ ਕਿਨਾਰੇ ਪਿਕਨਿਕ ਮਨਾ ਕੇ ਸੁਹਾਵਣੇ ਪਲਾਂ ਨੂੰ ਯਾਦਗਰੀ ਬਣਾ ਲਿਆ ਗਿਆ। ਬਜ਼ੁਰਗਾਂ ਦੇ ਇਸ ਗਰੁੱਪ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋ ਨੇ ਉਕਤ ਜਾਣਕਾਰੀ ਸਾਂਝੀ ਕਰਦਿੰਆਂ ਦੱਸਿਆ ਕਿ ਇਸ ਸਬੰਧੀ ਪਹਿਲਾਂ ਤੋਂ ਉਲੀਕੀ ਗਈ ਰੂਪ ਰੇਖਾ ਤਹਿਤ ਸਵੇਰੇ 10 ਵਜੇ ਸਾਰੇ ਬਜ਼ੁਰਗ ਸਰੀ- ਡੈਲਟਾ ਸਥਿਤ ਗੁਰੂ ਨਾਨਕ ਗੁਰਦੁਆਰੇ ਵਿਖੇ ਇਕੱਤਰ ਹੋਏ ਉਪਰੰਤ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਮਗਰੋਂ ਕਾਫਲੇ ਦੇ ਰੂਪ ਵਿੱਚ ਸਾਰੇ ਬਜ਼ੁਰਗ ਬੱਸ ਵਿੱਚ ਸਵਾਰ ਹੋਏ ਤੇ ਰਸਤੇ ਵਿੱਚ ਕੁਦਰਤ ਦੇ ਖੂਬਸੂਰਤ ਪਹਾੜੀ ਨਜਾਰਿਆਂ ਦਾ ਆਨੰਦ ਮਾਣਦੇ ਹੋਏ ਬਾਅਦ ਦੁਪਹਿਰ ਚਿਲਾਵੈਕ ਸਥਿਤ ਕੱਟਲਸ ਝੀਲ ਦੇ ਕਿਨਾਰੇ ਵਾਲੀ ਰਮਣੀਕ ਥਾਂ ’ਤੇ ਪਹੁੰਚੇ। ਜਿੱਥੇ ਸਭ ਤੋਂ ਪਹਿਲਾਂ ਉਨਾਂ ਵੱਲੋਂ ਆਪਣੇ ਨਾਲ ਲਿਆਂਦੇ ਗਏ ਸਵਾਦਲੇ ਭੋਜਨ ਦਾ ਰਲ ਮਿਲ ਕੇ ਆਨੰਦ ਮਾਣਿਆ ਗਿਆ ਤੇ ਨਾਲ ਦੀ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕੀਤਾ ਗਿਆ। ਉਪਰੰਤ ਹਰਚੰਦ ਸਿੰਘ ਗਿੱਲ ਅਤੇ ਮਨਜੀਤ ਸਿੰਘ ਮਲਾਹ ਵੱਲੋਂ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਨਾਲ ਮਾਹੌਲ ਹੋਰ ਵੀ ਆਨੰਦਮਈ ਬਣਿਆ। ਇਸ ਪਿਕਨਿਕ ਦੌਰਾਨ ਕੁਝ ਬਜ਼ੁਰਗਾਂ ਨੇ ਝੀਲ ਦੇ ਕਿਨਾਰੇ ਦੀ ਸੈਰ ਕਰਦਿਆਂ ਝੀਲ ਦੇ ਨੀਲੇ ਰੰਗ ਦੇ ਪਾਣੀ ਦੀਆਂ ਲਹਿਰਾਂ ਨਾਲ ‘ਸੈਲਫੀਆਂ’ ਲੈ ਕੇ ਇਨਾ ਸੁਹਾਵਣੇ ਪਲਾਂ ਨੂੰ ਆਪਣੇ ਮੋਬਾਈਲਾਂ ’ਚ ਕੈਦ ਕਰ ਲਿਆ ਖੂਬਸੂਰਤ ਪਲਾਂ ਨੂੰ ਹੰਢਾਉਂਦਿਆਂ ਸ਼ਾਮ ਵੇਲੇ ਬਜ਼ੁਰਗਾਂ ਦਾ ਇਹ ਕਾਫਲਾ ਵਾਪਸ ਸਰੀ ਪਰਤ ਆਇਆ। ਬਜ਼ੁਰਗਾਂ ਦੇ ਇਸ ਕਾਫਲੇ ਵਿੱਚ ਅਜਮੇਰ ਸਿੰਘ ਭਾਗਪੁਰ, ਨਿਰੰਜਨ ਸਿੰਘ ਲਹਿਲ, ਗੁਰਦੀਪ ਸਿੰਘ ਖੁਰਾਨਾ, ਸੂਰਜ ਮੱਲ, ਜੈਦੇਵ ਸਿੰਘ ਰੰਧਾਵਾ,ਸੁਸ਼ੀਲ ਚੌਧਰੀ, ਮਨਜੀਤ ਮੱਲਾ ਆਦਿ ਦੇ ਨਾਮ ਜ਼ਿਕਰਯੋਗ ਹਨ।
ਪਿਛਲੀ ਖ਼ਬਰ ਇੰਗਲੈਂਡ ਦੇ ਪ੍ਰਮਾਣੂ ਪਲਾਂਟ ਨੇੜੇ ਸਫੋਲਕ ਦੇ ਜੰਗਲਾਂ ’ਚ ਭਿਆਨਕ ਅੱਗ ਸੈਂਕੜੇ ਸੈਲਾਨੀਆਂ ਨੂੰ ਕੱਢਿਆ ਬਾਹਰ ਅਗਲੀ ਖ਼ਬਰ ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਨੂੰ ਧਾਰਮਿਕ ਸਾਹਿਤ ਭੇਟ ਕਰਕੇ ਕੀਤਾ ਵਿਸ਼ੇਸ਼ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।