03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਜੰਗਲਾਂ ਦੀ ਅੱਗ ਕਾਰਨ ਬਿਜਲੀ ਦੇ ਸੈਂਕੜੇ ਖੰਭੇ ਨੁਕਸਾਨੇ ਜਾਣ ਮਗਰੋਂ ਬਿਜਲੀ ਸਪਲਾਈ ਪ੍ਰਭਾਵਿਤ

ਅਜੀਤ ਡੈਸਕ 31-07-2026
ਵੈਨਕੂਵਰ, 30 ਜੁਲਾਈ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਹਿੱਸੇ ਵਿੱਚ ਲੱਗੀਆਂ ਭਿਆਨਕ ਜੰਗਲੀ ਅੱਗਾਂ ਕਾਰਨ ਬੀ.ਸੀ. ਹਾਈਡਰੋ ਦੇ ਸੈਂਕੜੇ ਬਿਜਲੀ ਦੇ ਖੰਭੇ ਨੁਕਸਾਨੇ ਗਏ ਹਨ। ਧੂੰਏਂ ਤੇ ਰਾਖ ਕਾਰਨ ਕਈ ਇਲਾਕਿਆਂ ’ਚ ਬਿਜਲੀ ਵਾਰ-ਵਾਰ ਝਪਕਣ ਅਤੇ ਸਪਲਾਈ ਪ੍ਰਭਾਵਿਤ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਬੀ.ਸੀ. ਹਾਈਡਰੋ ਅਨੁਸਾਰ ਅੱਗ ਕੈਲੀ ਲੇਕ ਸਬ-ਸਟੇਸ਼ਨ ਦੇ ਨੇੜੇ ਤੱਕ ਪਹੁੰਚ ਗਈ ਹੈ। ਇਹ ਸਬ-ਸਟੇਸ਼ਨ ਸੂਬੇ ਦੇ ਉੱਤਰੀ ਹਿੱਸੇ ਤੋਂ ਹੋਰ ਖੇਤਰਾਂ ਤੱਕ ਬਿਜਲੀ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਕਾਰਨ ਸੜੇ ਅਤੇ ਨੁਕਸਾਨੇ ਗਏ ਸੈਂਕੜੇ ਬਿਜਲੀ ਦੇ ਖੰਭਿਆਂ ਨੂੰ ਬਦਲਣਾ ਪਵੇਗਾ। ਅੱਗ ‘ਤੇ ਕਾਬੂ ਪੈਣ ਤੋਂ ਬਾਅਦ ਹੀ ਪੂਰੀ ਤਰ੍ਹਾਂ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕੇਗਾ। ਬੀ.ਸੀ. ਹਾਈਡਰੋ ਦੀਆਂ ਟੀਮਾਂ ਹਾਲਾਤਾਂ ‘ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ ਅਤੇ ਜਿਵੇਂ ਹੀ ਹਾਲਾਤ ਸੁਰੱਖਿਅਤ ਹੋਣਗੇ, ਬਿਜਲੀ ਢਾਂਚੇ ਦੀ ਮੁਰੰਮਤ ਅਤੇ ਬਹਾਲੀ ਦਾ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਲੋਕਾਂ ਨੂੰ ਅੱਗ-ਪ੍ਰਭਾਵਿਤ ਖੇਤਰਾਂ ਤੋਂ ਦੂਰ ਰਹਿਣ ਅਤੇ ਐਮਰਜੈਂਸੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
ਪਿਛਲੀ ਖ਼ਬਰ 30 ਸਾਲਾਂ ਤੋਂ ਬੰਦ ਪਈ ਅਦਾਲਤ ਮੁੜ ਖੁੱਲ੍ਹੀ, ਅਫ਼ਗਾਨ ਔਰਤ ਨੂੰ ਅਮਰੀਕਾ ਤੋਂ ਕੱਢਣ ਦੀ ਕਾਰਵਾਈ ਅਗਲੀ ਖ਼ਬਰ ਪ੍ਰਵਾਸੀਆਂ ਦੇ ਹੱਕ ’ਚ ਡਟੀ ਨਿਊਯਾਰਕ ਸਰਕਾਰ ‘ਆਈਸ’ ਨਾਲ ਪੁਲਿਸ ਦੇ ਸਮਝੌਤੇ ਖਤਮ ਕਰਨ ਦੇ ਹੁਕਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।