03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪ੍ਰਵਾਸੀਆਂ ਦੇ ਹੱਕ ’ਚ ਡਟੀ ਨਿਊਯਾਰਕ ਸਰਕਾਰ ‘ਆਈਸ’ ਨਾਲ ਪੁਲਿਸ ਦੇ ਸਮਝੌਤੇ ਖਤਮ ਕਰਨ ਦੇ ਹੁਕਮ

ਅਜੀਤ ਡੈਸਕ 31-07-2026
ਨਿਊਯਾਰਕ, 30 ਜੁਲਾਈ (ਰਾਜੂ ਸਹਿਬਾਜ਼ਪੁਰਾ)-ਨਿਊਯਾਰਕ ਦੀ ਗਵਰਨਰ ਕੈਥੀ ਹੋਕਲ ਤੇ ਅਟਾਰਨੀ ਜਨਰਲ ਲੈਟੀਸ਼ੀਆ ਜੇਮਜ਼ ਨੇ ਪ੍ਰਵਾਸੀ ਭਾਈਚਾਰੇ ਨਾਲ ਜੁੜਿਆ ਅਹਿਮ ਫੈਸਲਾ ਲਿਆ ਹੈ। ਸੂਬੇ ਦੀਆਂ 12 ਸਥਾਨਕ ਪੁਲਿਸ ਏਜੰਸੀਆਂ ਨੂੰ ‘ਆਈਸ’ ਨਾਲ ਕੀਤੇ ਖਾਸ ਸਮਝੌਤੇ 25 ਅਗਸਤ 2026 ਤੱਕ ਖਤਮ ਕਰਨ ਲਈ ਕਿਹਾ ਗਿਆ ਹੈ। 287(g) ਨਾਂਅ ਦੇ ਇਨ੍ਹਾਂ ਸਮਝੌਤਿਆਂ ਕਾਰਨ ਸਥਾਨਕ ਪੁਲਿਸ ਦੇ ਕੁਝ ਅਧਿਕਾਰੀ ‘ਆਈਸ’ ਦੀ ਮਦਦ ਕਰਦੇ ਹੋਏ ਇਮੀਗ੍ਰੇਸ਼ਨ ਕਾਰਵਾਈਆਂ ’ਚ ਹਿੱਸਾ ਲੈ ਸਕਦੇ ਸਨ। ਨਵੇਂ ਸੂਬਾਈ ਕਾਨੂੰਨ ਤੋਂ ਬਾਅਦ ਹੁਣ ਸਥਾਨਕ ਸਰਕਾਰਾਂ ਤੇ ਪੁਲਿਸ ਵਿਭਾਗਾਂ ਨੂੰ ਅਜਿਹੇ ਸਮਝੌਤੇ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਗਵਰਨਰ ਕੈਥੀ ਹੋਕਲ ਦਾ ਕਹਿਣਾ ਹੈ ਕਿ ਸਥਾਨਕ ਪੁਲਿਸ ਨੂੰ ਆਪਣੇ ਇਲਾਕੇ ਦੇ ਅਪਰਾਧਾਂ ਅਤੇ ਲੋਕਾਂ ਦੀ ਸੁਰੱਖਿਆ ’ਤੇ ਧਿਆਨ ਦੇਣਾ ਚਾਹੀਦਾ ਹੈ। ਪੁਲਿਸ ਦੇ ਸਾਧਨਾਂ ਨੂੰ ਸੰਘੀ ਇਮੀਗ੍ਰੇਸ਼ਨ ਕਾਰਵਾਈਆਂ ਲਈ ਵਰਤਣਾ ਸਥਾਨਕ ਸੁਰੱਖਿਆ ਦੇ ਕੰਮ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਟਾਰਨੀ ਜਨਰਲ ਲੈਟੀਸ਼ੀਆ ਜੇਮਜ਼ ਮੁਤਾਬਕ ਹਰ ਭਾਈਚਾਰੇ ਨੂੰ ਸਕੂਲਾਂ, ਸਰਕਾਰੀ ਦਫ਼ਤਰਾਂ ਅਤੇ ਸਥਾਨਕ ਏਜੰਸੀਆਂ ’ਤੇ ਭਰੋਸਾ ਹੋਣਾ ਚਾਹੀਦਾ ਹੈ। ਨਵੇਂ ਕਾਨੂੰਨ ਦਾ ਮਕਸਦ ਪ੍ਰਵਾਸੀ ਪਰਿਵਾਰਾਂ ਦਾ ਡਰ ਘਟਾਉਣਾ ਅਤੇ ਉਨ੍ਹਾਂ ਨੂੰ ਬਿਨਾਂ ਝਿਜਕ ਪੁਲਿਸ ਜਾਂ ਸਰਕਾਰੀ ਸੰਸਥਾਵਾਂ ਤੋਂ ਮਦਦ ਲੈਣ ਦਾ ਭਰੋਸਾ ਦੇਣਾ ਹੈ। ਕਾਨੂੰਨ ਦੀ ਪਾਲਣਾ ਕਰਵਾਉਣ ਲਈ ਬਣਾਏ ਗਏ ਨਵੇਂ ‘ਆਫਿਸ ਆਫ ਇਮੀਗ੍ਰੈਂਟ ਟਰੱਸਟ’ ਨੇ ਸਬੰਧਤ 12 ਏਜੰਸੀਆਂ ਨੂੰ ਨੋਟਿਸ ਭੇਜ ਦਿੱਤੇ ਹਨ। ਇਹ ਦਫ਼ਤਰ ਸ਼ਿਕਾਇਤਾਂ ਦੀ ਜਾਂਚ ਕਰ ਸਕੇਗਾ ਤੇ ਨਿਯਮ ਤੋੜਨ ਵਾਲੀ ਸਰਕਾਰੀ ਜਾਂ ਸਥਾਨਕ ਏਜੰਸੀ ਵਿਰੁੱਧ ਕਾਨੂੰਨੀ ਕਾਰਵਾਈ ਵੀ ਕਰ ਸਕੇਗਾ।
ਪਿਛਲੀ ਖ਼ਬਰ ਜੰਗਲਾਂ ਦੀ ਅੱਗ ਕਾਰਨ ਬਿਜਲੀ ਦੇ ਸੈਂਕੜੇ ਖੰਭੇ ਨੁਕਸਾਨੇ ਜਾਣ ਮਗਰੋਂ ਬਿਜਲੀ ਸਪਲਾਈ ਪ੍ਰਭਾਵਿਤ ਅਗਲੀ ਖ਼ਬਰ ਯੂ.ਕੇ. ਵਿਚ ਗਰਮੀ ਕਾਰਨ 2 ਮਹੀਨਿਆਂ ’ਚ ਮੌਤਾਂ ਦਾ ਅੰਕੜਾ ਸਾਲ 2025 ਨਾਲੋਂ ਦੁੱਗਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।