02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਯੂ.ਕੇ. ਵਿਚ ਗਰਮੀ ਕਾਰਨ 2 ਮਹੀਨਿਆਂ ’ਚ ਮੌਤਾਂ ਦਾ ਅੰਕੜਾ ਸਾਲ 2025 ਨਾਲੋਂ ਦੁੱਗਣਾ

ਅਜੀਤ ਡੈਸਕ 31-07-2026
ਲੰਡਨ, 30 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਸਿਹਤ ਸੁਰੱਖਿਆ ਏਜੰਸੀ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਇਸ ਸਾਲ ਮਈ ਅਤੇ ਜੂਨ ਦੇ ਮਹਿਜ਼ ਦੋ ਮਹੀਨਿਆਂ ਦੌਰਾਨ ਹੀ ਗਰਮੀ ਦੀ ਲਹਿਰ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2,877 ਤੱਕ ਪਹੁੰਚ ਗਈ ਹੈ। ਇਹ ਅੰਕੜਾ ਸਾਲ 2025 ਦੀ ਪੂਰੀ ਗਰਮੀ ਦੇ ਮੌਸਮ ਦੌਰਾਨ ਹੋਈਆਂ ਕੁੱਲ 1,504 ਮੌਤਾਂ ਨਾਲੋਂ ਲਗਭਗ ਦੁੱਗਣਾ ਹੈ। ਸਿਹਤ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੁਲਾਈ ਅਤੇ ਅਗਸਤ ਦੇ ਮਹੀਨਿਆਂ ਦੇ ਅੰਕੜੇ ਆਉਣ ਤੋਂ ਬਾਅਦ, ਸਾਲ 2026 ਯੂ ਕੇ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗਰਮੀ ਨਾਲ ਸਬੰਧਤ ਮੌਤਾਂ ਵਾਲਾ ਸਾਲ ਬਣ ਸਕਦਾ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ 2,985 ਮੌਤਾਂ ਦਾ ਰਿਕਾਰਡ 2022 ਵਿੱਚ ਦਰਜ ਕੀਤਾ ਗਿਆ ਸੀ। ਰਿਪੋਰਟਾਂ ਮੁਤਾਬਿਕ ਮਈ ਵਿੱਚ ਵੱਧ ਤੋਂ ਵੱਧ ਤਾਪਮਾਨ 31.5 ਡਿਗਰੀ ਕਿਊ ਗਾਰਡਨਜ਼ ਵਿਖੇ ਦਰਜ ਕੀਤਾ ਗਿਆ ਅਤੇ ਮੌਤਾਂ ਦੀ ਗਿਣਤੀ 753 ਸੀ, ਜਦ ਕਿ ਜੂਨ ਦੀ ਗਰਮੀ ਦਾ ਵੱਧ ਤੋਂ ਵੱਧ ਤਪਮਾਨ 37.7 ਡਿਗਰੀ ਤੱਕ ਲੰਿਗਵੁੱਡ ਵਿਖੇ ਪਹੁੰਚਿਆ ਅਤੇ ਮੌਤਾਂ ਦੀ ਗਿਣਤੀ 2124 ਦਰਜ਼ ਕੀਤੀ ਗਈ। ਜਿਸ ਮੁਤਾਬਿਕ ਮਈ ਅਤੇ ਜੂਨ 2026 ਵਿੱਚ ਕੁਲ੍ਹ 2877 ਮੌਤਾਂ ਹੋਈਆਂ ਜਦ ਕਿ 2025 ਦੇ ਪੂਰੇ ਗਰਮੀ ਸੀਜ਼ਨ ਵਿੱਚ ਹੋਈਆਂ 1504 ਮੌਤਾਂ ਨਾਲੋਂ ਇਹ ਅੰਕੜਾ ਦੁੱਗਣਾ ਹੈ। ਅਧਿਕਾਰੀਆਂ ਅਨੁਸਾਰ ਮਈ ਅਤੇ ਜੂਨ ਵਿੱਚ ਆਈ ਅਚਾਨਕ ਗਰਮੀ ਕਾਰਨ ਆਮ ਲੋਕਾਂ ਅਤੇ ਸਿਹਤ ਸੰਸਥਾਵਾਂ ਨੂੰ ਮੌਸਮ ਮੁਤਾਬਕ ਢਲਣ ਦਾ ਪੂਰਾ ਸਮਾਂ ਨਹੀਂ ਮਿਲਿਆ। ਜਿਸ ਕਾਰਨ ਰਾਸ਼ਟਰੀ ਸਿਹਤ ਸੇਵਾ ਅਤੇ ਐਮਰਜੈਂਸੀ ਸੇਵਾਵਾਂ ‘ਤੇ ਮਰੀਜ਼ਾਂ ਦਾ ਬੋਝ ਵਧ ਗਿਆ। ਸਿਹਤ ਵਿਭਾਗ ਨੇ ਬਜ਼ੁਰਗਾਂ ਅਤੇ ਪਹਿਲਾਂ ਤੋਂ ਬੀਮਾਰ ਵਿਅਕਤੀਆਂ ਦੀ ਵਿਸ਼ੇਸ਼ ਦੇਖਭਾਲ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਮਹਿਰਾਂ ਮੁਤਾਬਿਕ ਅਗਲੇ ਦਿਨਾਂ ਵਿੱਚ ਗਰਮੀ ਕਾਰਨ ਕਈ ਨਵੇਂ ਰਿਕਾਰਡ ਬਣ ਸਕਦੇ ਹਨ।
ਪਿਛਲੀ ਖ਼ਬਰ ਪ੍ਰਵਾਸੀਆਂ ਦੇ ਹੱਕ ’ਚ ਡਟੀ ਨਿਊਯਾਰਕ ਸਰਕਾਰ ‘ਆਈਸ’ ਨਾਲ ਪੁਲਿਸ ਦੇ ਸਮਝੌਤੇ ਖਤਮ ਕਰਨ ਦੇ ਹੁਕਮ ਅਗਲੀ ਖ਼ਬਰ ਨਿੱਕੀ ਉਮਰ, ਵੱਡੀਆਂ ਖੋਜਾਂ: ਅਮਰੀਕਾ ਦੇ ਵਿਗਿਆਨ ਮੁਕਾਬਲੇ ’ਚ ਭਾਰਤੀ ਮੂਲ ਦੀਆਂ 5 ਧੀਆਂ ਫਾਈਨਲ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।