ਗਲਾਸਗੋ ਸਿੱਖੀ ਕੈਂਪ 2026 ’ਚ ਬੱਚਿਆਂ ਨੇ ਸਿੱਖੀ, ਸੇਵਾ, ਸਦਾਚਾਰ ਤੇ ਖੇਡਾਂ ਰਾਹੀਂ ਸਿੱਖੇ ਜੀਵਨ ਦੇ ਗੁਣ
— ਦਸਤਾਰ-ਪਟਕਾ ਮੁਕਾਬਲੇ, ਗੁਰਮਤਿ ਸਿੱਖਿਆ ਤੇ ਖੇਡਾਂ ਰਹੀਆਂ ਖਿੱਚ ਦਾ ਕੇਂਦਰ
ਗਲਾਸਗੋ, 9 ਅਗਸਤ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਵਿਖੇ ਕਰਵਾਏ ਗਏ ‘ਗਲਾਸਗੋ ਸਿੱਖੀ ਕੈਂਪ 2026’ ਦੌਰਾਨ ਬੱਚਿਆਂ ਨੂੰ ਸਿੱਖੀ, ਗੁਰਮਤਿ, ਸੇਵਾ, ਸਿੱਖ ਇਤਿਹਾਸ ਅਤੇ ਚੰਗੇ ਆਚਰਨ ਨਾਲ ਜੋੜਨ ਲਈ ਵੱਖ-ਵੱਖ ਧਾਰਮਿਕ, ਵਿਦਿਅਕ ਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਕੈਂਪ ਦੌਰਾਨ ਦਿਨ ਦੀ ਸ਼ੁਰੂਆਤ ਸਿਮਰਨ , ਅਰਦਾਸ ਤੇ ਹੁਕਮਨਾਮੇ ਨਾਲ ਕੀਤੀ ਗਈ।
ਗ
ਗਲਾਸਗੋ ਸਿੱਖੀ ਕੈਂਪ 2026’ ਸ਼ਾਮਿਲ ਬੱਚੇ ਤੇ ਹੋਰ।
10-08-2026
ਗਲਾਸਗੋ, 9 ਅਗਸਤ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਵਿਖੇ ਕਰਵਾਏ ਗਏ ‘ਗਲਾਸਗੋ ਸਿੱਖੀ ਕੈਂਪ 2026’ ਦੌਰਾਨ ਬੱਚਿਆਂ ਨੂੰ ਸਿੱਖੀ, ਗੁਰਮਤਿ, ਸੇਵਾ, ਸਿੱਖ ਇਤਿਹਾਸ ਅਤੇ ਚੰਗੇ ਆਚਰਨ ਨਾਲ ਜੋੜਨ ਲਈ ਵੱਖ-ਵੱਖ ਧਾਰਮਿਕ, ਵਿਦਿਅਕ ਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਕੈਂਪ ਦੌਰਾਨ ਦਿਨ ਦੀ ਸ਼ੁਰੂਆਤ ਸਿਮਰਨ , ਅਰਦਾਸ ਤੇ ਹੁਕਮਨਾਮੇ ਨਾਲ ਕੀਤੀ ਗਈ। ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਤਿਹਾਸ ਤੇ ਸੰਭਾਲ ਬਾਰੇ ਜਾਣਕਾਰੀ ਦੇਣ ਦੇ ਨਾਲ ‘ਸਦਾਚਾਰ’ ਤਹਿਤ ਚੰਗੇ ਵਿਚਾਰ, ਚੰਗੀ ਬੋਲੀ, ਚੰਗੇ ਕਰਮ, ਨਿਮਰਤਾ ਅਤੇ ਦੂਜਿਆਂ ਦੀ ਮਦਦ ਕਰਨ ਦੀ ਪ੍ਰੇਰਨਾ ਦਿੱਤੀ ਗਈ। ਬੱਚਿਆਂ ਨੂੰ ਕੜਾਹ ਪ੍ਰਸ਼ਾਦ ਤਿਆਰ ਕਰਨ ਦੀ ਵਿਧੀ ਵੀ ਸਿਖਾਈ ਗਈ ਤੇ ਆਰਟ ਐਂਡ ਕਰਾਫਟ ਰਾਹੀਂ ਗੁਰਮਤਿ ਕਦਰਾਂ-ਕੀਮਤਾਂ ਨਾਲ ਸਬੰਧਤ ਪੋਸਟਰ ਤਿਆਰ ਕਰਵਾਏ ਗਏ। ਕੈਂਪ ਦਾ ਦਸਤਾਰ ਤੇ ਪਟਕਾ ਬੰਨ੍ਹਣ ਦਾ ਮੁਕਾਬਲਾ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਬੱਚਿਆਂ ਨੇ ਉਤਸ਼ਾਹ ਅਤੇ ਆਤਮ-ਵਿਸ਼ਵਾਸ ਨਾਲ ਹਿੱਸਾ ਲੈਂਦਿਆਂ ਆਪਣੀ ਸਿੱਖ ਪਛਾਣ ਪ੍ਰਤੀ ਮਾਣ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਕ੍ਰਿਕਟ, ਫੁੱਟਬਾਲ, ਦੌੜਾਂ ਅਤੇ ਰੱਸਾਕਸ਼ੀ ਸਮੇਤ ਆਊਟਡੋਰ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਰਾਹੀਂ ਬੱਚਿਆਂ ਵਿੱਚ ਟੀਮ ਵਰਕ, ਖੇਡ ਭਾਵਨਾ ਅਤੇ ਆਪਸੀ ਸਾਂਝ ਨੂੰ ਉਤਸ਼ਾਹਿਤ ਕੀਤਾ ਗਿਆ। ਕੈਂਪ ਦੌਰਾਨ ਕੀਰਤਨ, ਸੇਵਾ ਅਤੇ ਗੁਰੂ ਕੇ ਲੰਗਰ ਵਿੱਚ ਵੀ ਬੱਚਿਆਂ ਨੇ ਹਿੱਸਾ ਲਿਆ। ਪ੍ਰਬੰਧਕਾਂ ਨੇ ਕਿਹਾ ਕਿ ਕੈਂਪ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਸਿੱਖੀ ਅਤੇ ਗੁਰਮਤਿ ਕਦਰਾਂ-ਕੀਮਤਾਂ ਨਾਲ ਜੋੜ ਕੇ ਚੰਗੇ ਅਤੇ ਜ਼ਿੰਮੇਵਾਰ ਇਨਸਾਨ ਬਣਨ ਲਈ ਪ੍ਰੇਰਿਤ ਕਰਨਾ ਹੈ। Dastar Mukabla (1) ‘ ਗਲਾਸਗੋ ਸਿੱਖੀ ਕੈਂਪ 2026’ ਸ਼ਾਮਿਲ ਬੱਚੇ ਤੇ ਹੋਰ।