10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਰੈਸਟੋਰੈਂਟ ਦੀ ਭੰਨਤੋੜ ਦੇ ਦੋਸ਼ ਹੇਠ ਵਿਅਕਤੀ ਗ੍ਰਿਫ਼ਤਾਰ

ਵੈਨਕੂਵਰ, 9 ਅਗਸਤ (ਮਲਕੀਤ ਸਿੰਘ)- ਵੈਨਕੂਵਰ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਉੱਤੇ ਕੁਹਾੜੀ ਨਾਲ ਲੋਕਾਂ ਨੂੰ ਧਮਕਾਉਣ ਅਤੇ ਇੱਕ ਰੈਸਟੋਰੈਂਟ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲੱਗੇ ਹਨ। ਪੁਲਿਸ ਮੁਤਾਬਕ ਇਹ ਘਟਨਾ ਮੇਨ ਸਟਰੀਟ ਅਤੇ ਈਸਟ 24ਵੀਂ ਐਵੇਨਿਊ ਨੇੜੇ ਵਾਪਰੀ।

ਅਜੀਤ ਡੈਸਕ 10-08-2026
ਵੈਨਕੂਵਰ, 9 ਅਗਸਤ (ਮਲਕੀਤ ਸਿੰਘ)- ਵੈਨਕੂਵਰ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਉੱਤੇ ਕੁਹਾੜੀ ਨਾਲ ਲੋਕਾਂ ਨੂੰ ਧਮਕਾਉਣ ਅਤੇ ਇੱਕ ਰੈਸਟੋਰੈਂਟ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲੱਗੇ ਹਨ। ਪੁਲਿਸ ਮੁਤਾਬਕ ਇਹ ਘਟਨਾ ਮੇਨ ਸਟਰੀਟ ਅਤੇ ਈਸਟ 24ਵੀਂ ਐਵੇਨਿਊ ਨੇੜੇ ਵਾਪਰੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਰਾਹਗੀਰਾਂ ਨੂੰ ਧਮਕਾ ਰਿਹਾ ਹੈ ਅਤੇ ਇੱਕ ਰੈਸਟੋਰੈਂਟ ਵੱਲ ਛੁਰੀਆਂ-ਕਾਂਟੇ ਆਦਿ ਸੁੱਟ ਰਿਹਾ ਸੀ। ਪੁਲਿਸ ਅਨੁਸਾਰ ਵਿਅਕਤੀ ਨੇ ਰੈਸਟੋਰੈਂਟ ਦੀ ਜਾਇਦਾਦ ਦੀ ਭੰਨਤੋੜ ਵੀ ਕੀਤੀ। ਸੂਚਨਾ ਮਿਲਣ ਮਗਰੋਂ ਮੌਕੇ ‘ਤੇ ਪਹੁੰਚੇ ਵੈਨਕੂਵਰ ਪੁਲਿਸ ਦੇ ਅਧਿਕਾਰੀਆਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਪਿਛਲੀ ਖ਼ਬਰ ਅਮਰੀਕਾ ’ਚ ਟਰੱਕ ਡਰਾਈਵਰਾਂ ’ਤੇ ਸਖ਼ਤੀ ਵਧੀ, 51 ਪ੍ਰਵਾਸੀ ਹਿਰਾਸਤ ’ਚ ਹੁਣ ਤੱਕ 28 ਹਾਜ਼ਰ ਤੋਂ ਵੱਧ ਲਾਇਸੈਂਸ ਕੀਤੇ ਰੱ... ਅਗਲੀ ਖ਼ਬਰ ਵੇਰਕਾ ਵਿਖੇ ਬੀ.ਆਰ.ਟੀ.ਐੱਸ. ਬੱਸ ਸਰਵਿਸ ਲਾਈਨ ਉੱਪਰ ਨਾਜਾਇਜ਼ ਤੌਰ ’ਤੇ ਬਣੀ ਵਾਹਨਾਂ ਦੀ ਪਾਰਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।