11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਲੰਡਨ ’ਚ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਸਿੱਖ ਸੰਗਤ ਨੇ ਕੀਤੇ ਦਰਸ਼ਨ

ਲੰਡਨ, 10 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਈ ਰੂਪ ਚੰਦ ਨੂੰ ਗੁਰੂ ਸਾਹਿਬ ਵੱਲੋਂ ਦਿੱਤੀਆਂ ਗਈਆਂ ਇਤਿਹਾਸਕ ਨਿਸ਼ਾਨੀਆਂ ਨੂੰ ਭਾਈ ਰੂਪ ਚੰਦ ਦੀ 14ਵੀਂ ਪੀੜ੍ਹੀ ਵਿਚੋਂ ਭਾਈ ਜਸਕਰਨ ਸਿੰਘ ਲੈ ਕੇ ਇੰਗਲੈਂਡ ਆਏ ਹੋਏ ਹਨ। ਜਿਹਨਾਂ ਦੇ ਦਰਸ਼ਨ ਬੀਤੇ ਕੱਲ ਗੁਰਦੁਆਰਾ ਰਾਮਗੜ੍ਹੀਆ ਸਾਊਥਾਲ ਵਿਖੇ ਤੇ ਗੁਰਦੁਆਰਾ ਗ਼ਰੀਬ ਨਿਵਾਜ ਹੇਜ਼ ਵਿਖੇ ਚੱਲ ਰਹੇ ਸਮਾਗਮਾਂ ਦੌਰਾਨ ਸਿੱਖ ਸੰਗਤਾਂ ਨੂੰ ਕਰਵਾਏ ਗਏ।

ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਂਦੇ ਹੋਏ ਭਾਈ ਜਸਕਰਨ ਸਿੰਘ ਅਤੇ ਪ੍ਰਮਿੰਦਰ ਸਿੰਘ। ਤਸਵੀਰਃ ਮਨਪ੍ਰੀਤ ਸਿੰਘ ਬੱਧਨੀ ਕਲਾਂ 11-08-2026
ਲੰਡਨ, 10 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਈ ਰੂਪ ਚੰਦ ਨੂੰ ਗੁਰੂ ਸਾਹਿਬ ਵੱਲੋਂ ਦਿੱਤੀਆਂ ਗਈਆਂ ਇਤਿਹਾਸਕ ਨਿਸ਼ਾਨੀਆਂ ਨੂੰ ਭਾਈ ਰੂਪ ਚੰਦ ਦੀ 14ਵੀਂ ਪੀੜ੍ਹੀ ਵਿਚੋਂ ਭਾਈ ਜਸਕਰਨ ਸਿੰਘ ਲੈ ਕੇ ਇੰਗਲੈਂਡ ਆਏ ਹੋਏ ਹਨ। ਜਿਹਨਾਂ ਦੇ ਦਰਸ਼ਨ ਬੀਤੇ ਕੱਲ ਗੁਰਦੁਆਰਾ ਰਾਮਗੜ੍ਹੀਆ ਸਾਊਥਾਲ ਵਿਖੇ ਤੇ ਗੁਰਦੁਆਰਾ ਗ਼ਰੀਬ ਨਿਵਾਜ ਹੇਜ਼ ਵਿਖੇ ਚੱਲ ਰਹੇ ਸਮਾਗਮਾਂ ਦੌਰਾਨ ਸਿੱਖ ਸੰਗਤਾਂ ਨੂੰ ਕਰਵਾਏ ਗਏ। ਨਿਸ਼ਾਨੀਆਂ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਜਸਕਰਨ ਸਿੰਘ ਅਤੇ ਪ੍ਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਛੇਵੀਂ ਤੇ ਦਸਵੀਂ ਪਾਤਸ਼ਾਹੀ ਦੇ ਪਵਿੱਤਰ ਸ਼ਸਤਰ ਤੇ ਨਿਸ਼ਾਨੀਆਂ ਹਨ, ਜੋ ਭਾਈ ਰੂਪਚੰਦ ਜੀ ਦੇ ਪਰਿਵਾਰ ਨੂੰ ਬਖਸ਼ੇ ਗਏ ਸਨ। ਜਿਹਨਾਂ ’ਚ ਸ੍ਰੀ ਸਾਹਿਬ ਪਾਤਸ਼ਾਹੀ ਛੇਵੀਂ, ਕਟਾਰ ਪਾਤਸ਼ਾਹੀ ਛੇਵੀਂ, ਪੋਥੀ ਸਾਹਿਬ ਪਾਤਸ਼ਾਹੀ ਦਸਵੀਂ ਤੋਂ ਇਲਾਵਾ ਛੇਵੀਂ ਪਾਤਸ਼ਾਹੀ ਦੀ ਸਮਕਾਲੀ ਪੇਂਟਿੰਗ (ਤਸਵੀਰ), ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਹੁਕਮਨਾਮਾ, ਮਹਾਰਾਜਾ ਰਣਜੀਤ ਸਿੰਘ ਦਾ ਆਦੇਸ਼, ਪੁਰਾਤਨ ਤੀਰ, ਸਿੱਖ ਰਾਜ ਦੇ ਸਿੱਕੇ ਤੇ ਹੋਰ ਇਤਿਹਾਸਕ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਹਨਾਂ ਨਿਸ਼ਾਨੀਆਂ ਦੇ ਹੁਣ ਤੱਕ ਗ੍ਰੇਵਜੈਂਡ, ਬ੍ਰਮਿੰਘਮ, ਸਲੋਹ ਸਮੇਤ ਕਈ ਸ਼ਹਿਰਾ ਵਿਚ ਸੰਗਤਾਂ ਦਰਸ਼ਨ ਕਰ ਚੁੱਕੀਆਂ ਹਨ।
ਪਿਛਲੀ ਖ਼ਬਰ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਸੰਦਰਭ ’ਚ ਸ਼ੁਰੂ ਕੀਤੇ ਮੇਲੇ ਦੀ ਸਮਾਪਤੀ ਅਗਲੀ ਖ਼ਬਰ ਸਾਉਂਣ ਮਹੀਨੇ ਨੂੰ ਸਮਰਪਿਤ ‘ਤੀਆਂ ਦੇ ਤਿਉਹਾਰ’ ਮੌਕੇ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।