ਨਨਾਇਮੋ ’ਚ 15 ਅਗਸਤ ਨੂੰ ਦੌੜਨਗੀਆਂ ਬਿਨਾਂ ਇੰਜਣ ਵਾਲੀਆਂ ਰੰਗ-ਬਿਰੰਗੀਆਂ ‘ਗੱਡੀਆਂ’ **5 ਵੀਂ ਸਾਲਾਨਾ ‘ਹੱਬ ਸਿਟੀ ਸੋਪ ਬਾਕਸ ਡਰਬੀ’ ਲਈ ਤਿਆਰੀਆਂ ਮੁਕੰਮਲ
ਵੈਨਕੂਵਰ, 12 ਅਗਸਤ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਸਮੁੰਦਰੀ ਪਾਣੀਆਂ ਤੋਂ ਪਾਰ ਵੱਸਦੇ ਟਾਪੂ-ਨੁਮਾ ਸ਼ਹਿਰ ਨਨਾਇਮੋ ਵਿਚ ਇਸ ਹਫ਼ਤੇ ਦੇ ਅੰਤ ਇਕ ਵਾਰ ਫਿਰ ਬਿਨਾਂ ਇੰਜਣ ਵਾਲੀਆਂ ਰੰਗ-ਬਿਰੰਗੀਆਂ ਛੋਟੀਆਂ ‘ਗੱਡੀਆਂ’ ਸੜਕ ਉੱਤੇ ਦੌੜਦੀਆਂ ਨਜ਼ਰ ਆਉਣਗੀਆਂ। ਸ਼ਹਿਰ ਦੀ 5ਵੀਂ ਸਾਲਾਨਾ ‘ਹੱਬ ਸਿਟੀ ਸੋਪ ਬਾਕਸ ਡਰਬੀ’ 15 ਅਗਸਤ ਨੂੰ ਵਾਲ ਸਟਰੀਟ ਉੱਤੇ ਕਰਵਾਈ ਜਾ ਰਹੀ ਹੈ।
ਅਜੀਤ ਡੈਸਕ
13-08-2026