15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਖ਼ਾਲਿਸਤਾਨ ਫੁੱਟਬਾਲ ਐਸੋਸੀਏਸ਼ਨ ਦੇ ਪਹਿਲੇ ਮੈਚ ਨੂੰ ਸਿੱਖ ਫੈਡਰੇਸ਼ਨ ਯੂ.ਕੇ. ਵੱਲੋਂ ਸਮਰਥਨ

ਲੰਡਨ, 14 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਹਿਲੀ ਵਾਰ ਖ਼ਾਲਿਸਤਾਨ ਫੁੱਟਬਾਲ ਐਸੋਸੀਏਸ਼ਨ ਵੱਲੋਂ 15 ਅਗਸਤ ਨੂੰ ਸ਼ਾਮ 7 ਵਜੇ ‘ਗਾਰਡੀਅਨ ਵੇਅਰਹਾਊਸਿੰਗ ਐਰੀਨਾ’ (ਵਿਲਨਹਾਲ) ਵਿਖੇ ‘ਕੁਮਾਨ ਸੈਕਾਰ ਗੇਲਗੇ ਏਅਰ’ ਵਿਰੁੱਧ ਮੈਚ ਖੇਡਿਆ ਜਾਵੇਗਾ। ਗਾਰਡੀਅਨ ਵੇਅਰਹਾਊਸਿੰਗ ਐਰੀਨਾ, ਨੂਜ਼ ਲੇਨ, ਵਿਲਨਹਾਲ ਵਿਖੇ ਸ਼ਾਮ 6:30 ਵਜੇ ਉਦਘਾਟਨੀ ਸਮਾਰੋਹ ਹੋਵੇਗਾ, ਜਿਸ ਤੋਂ ਬਾਅਦ ਸ਼ਾਮ 7 ਵਜੇ ਮੈਚ ਦੀ ਸ਼ੁਰੂਆਤ ਹੋਵੇਗੀ।

ਅਜੀਤ ਡੈਸਕ 15-08-2026
ਲੰਡਨ, 14 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਹਿਲੀ ਵਾਰ ਖ਼ਾਲਿਸਤਾਨ ਫੁੱਟਬਾਲ ਐਸੋਸੀਏਸ਼ਨ ਵੱਲੋਂ 15 ਅਗਸਤ ਨੂੰ ਸ਼ਾਮ 7 ਵਜੇ ‘ਗਾਰਡੀਅਨ ਵੇਅਰਹਾਊਸਿੰਗ ਐਰੀਨਾ’ (ਵਿਲਨਹਾਲ) ਵਿਖੇ ‘ਕੁਮਾਨ ਸੈਕਾਰ ਗੇਲਗੇ ਏਅਰ’ ਵਿਰੁੱਧ ਮੈਚ ਖੇਡਿਆ ਜਾਵੇਗਾ। ਗਾਰਡੀਅਨ ਵੇਅਰਹਾਊਸਿੰਗ ਐਰੀਨਾ, ਨੂਜ਼ ਲੇਨ, ਵਿਲਨਹਾਲ ਵਿਖੇ ਸ਼ਾਮ 6:30 ਵਜੇ ਉਦਘਾਟਨੀ ਸਮਾਰੋਹ ਹੋਵੇਗਾ, ਜਿਸ ਤੋਂ ਬਾਅਦ ਸ਼ਾਮ 7 ਵਜੇ ਮੈਚ ਦੀ ਸ਼ੁਰੂਆਤ ਹੋਵੇਗੀ। ਜਿਸ ਦਾ ਸਿੱਖ ਫੈਡਰੇਸ਼ਨ ਯੂ.ਕੇ. ਨੇ ਵੀ ਸਮਰਥਨ ਕੀਤਾ ਹੈ। ਫੈਡਰੇਸ਼ਨ ਨੇ ਜਾਰੀ ਬਿਆਨ ਵਿਚ ਕਿਹਾ ਕਿ ਖ਼ਾਲਿਸਤਾਨ ਫੁੱਟਬਾਲ ਐਸੋਸੀਏਸ਼ਨ ਅਪ੍ਰੈਲ 2026 ਵਿਚ ‘ਕਨਫੈਡਰੇਸ਼ਨ ਆਫ਼ ਇੰਡੀਪੈਂਡੈਂਟ ਫੁੱਟਬਾਲ ਐਸੋਸੀਏਸ਼ਨਜ਼’ ਦੀ ਅਧਿਕਾਰਤ ਮੈਂਬਰ ਬਣੀ ਸੀ। ਕੋਨਿਫਾ ਦੀ ਮੈਂਬਰਸ਼ਿਪ ਮਿਲਣਾ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ, ਕਿਉਂਕਿ ਇਹ ਫੀਫਾ ਤੋਂ ਵਾਂਝੇ ਰਹਿ ਗਏ ਭਾਈਚਾਰਿਆਂ ਨੂੰ ਅੰਤਰਰਾਸ਼ਟਰੀ ਫੁੱਟਬਾਲ ਅਤੇ ਸੱਭਿਆਚਾਰਕ ਪ੍ਰਤੀਨਿਧਤਾ ਲਈ ਇੱਕ ਵਿਸ਼ਵ-ਪੱਧਰੀ ਮੰਚ ਪ੍ਰਦਾਨ ਕਰਦਾ ਹੈ। ਇਸ ਦੇ ਮੈਂਬਰਾਂ ਨੂੰ ਕੋਨਿਫਾ ਵਿਸ਼ਵ ਫੁੱਟਬਾਲ ਕੱਪ ਸਮੇਤ ਉੱਚ ਪੱਧਰੀ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਖੇਡਣ ਦਾ ਅਧਿਕਾਰ ਮਿਲਦਾ ਹੈ। ਜਿਵੇਂ ਕਿ ਫੀਫਾ ਕੇਵਲ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਦੇਸ਼ਾਂ ਨੂੰ ਹੀ ਮੈਂਬਰਸ਼ਿਪ ਦਿੰਦਾ ਹੈ, ਕੋਨਿਫਾ ਬਿਨਾਂ ਆਪਣੀ ਵੱਖਰੀ ਰਿਆਸਤ ਵਾਲੀਆਂ ਕੌਮਾਂ ਲਈ ਪ੍ਰਮੁੱਖ ਵਿਕਲਪਿਕ ਸੰਸਥਾ ਵਜੋਂ ਕੰਮ ਕਰਦੀ ਹੈ। ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਕੋਨਿਫਾ ਦੇ ਬੈਨਰ ਹੇਠ ਖੇਡਣਾ ਕੇ.ਐਫ.ਏ. ਦੇ ਸਫ਼ਰ ਵਿਚ ਇਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਇਹ ਵਿਸ਼ਵ ਪੱਧਰ ’ਤੇ ਪਛਾਣ ਦਿਵਾਉਣ ਦੇ ਨਾਲ-ਨਾਲ ਖ਼ਾਲਿਸਤਾਨ ਦੇ ਸੰਘਰਸ਼ ਅਤੇ ਸਿੱਖ ਕੌਮ ਦੀ ਵੱਖਰੀ ਹੋਂਦ ਬਾਰੇ ਦੁਨੀਆ ਭਰ ਵਿੱਚ ਜਾਗਰੂਕਤਾ ਫੈਲਾਉਣ ਦਾ ਇੱਕ ਮੌਕਾ ਪ੍ਰਦਾਨ ਕਰਦਾ ਹੈ।
ਪਿਛਲੀ ਖ਼ਬਰ ਮਸ਼ਹੂਰ ਅਮਰੀਕੀ ਗਾਇਕਾ ਸੇਲੇਨਾ ਗੋਮੇਜ਼ ਦੀ ਸਿਹਤ ਕੰਪਨੀ ਕਾਨੂੰਨੀ ਘੇਰੇ ’ਚ - ਨਿਵੇਸ਼ਕਾਂ ਵੱਲੋਂ 12 ਲੱਖ ਡਾਲਰ ਦੀ ਧੋ... ਅਗਲੀ ਖ਼ਬਰ ਐਪਸਟਿਨ ਫਾਈਲਾਂ ’ਤੇ ਅਦਾਲਤ ਸਖ਼ਤ, ਟਰੰਪ ਨਾਲ ਜੁੜੀ ਸਮੱਗਰੀ ਰੋਕਣ ਦਾ ਮੰਗਿਆ ਜਵਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।