19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਫੇਆਰਫੀਲਡ ’ਚ ਗੀਤ ਸੰਗੀਤ ਤੇ ਗਿੱਧੇ ਦੀ ਧਮਕ ਨਾਲ ਪੰਜਾਬਣਾਂ ਨੇ ਪਾਈ ਤੀਆਂ ਦੀ ਧਮਾਲ — ਮਿਸ ਪੂਜਾ ਦੀ ਗਾਇਕੀ ਨਾਲ ਉੱਠਦੇ ਰਹੇ ਪੱਬ

ਸਾਨ ਫਰਾਂਸਿਸਕੋ, 18 ਅਗਸਤ (ਐਸ. ਅਸ਼ੋਕ ਭੌਰਾ)-ਇਥੇ ਫੇਅਰਫੀਲਡ ਸ਼ਹਿਰ ’ਚ ਗਗਨਦੀਪ ਕੌਰ ਕੰਗ ਦੀ ਅਗਵਾਈ ਹੇਠ ਪੰਜਾਬ ਦਾ ਰਵਾਇਤੀ ਤਿਉਹਾਰ ਸਥਾਨਕ ਪੰਜਾਬਣਾਂ ਨਾਲ ਮਿਲ ਕੇ.

ਅਜੀਤ ਡੈਸਕ 19-08-2026
ਸਾਨ ਫਰਾਂਸਿਸਕੋ, 18 ਅਗਸਤ (ਐਸ. ਅਸ਼ੋਕ ਭੌਰਾ)-ਇਥੇ ਫੇਅਰਫੀਲਡ ਸ਼ਹਿਰ ’ਚ ਗਗਨਦੀਪ ਕੌਰ ਕੰਗ ਦੀ ਅਗਵਾਈ ਹੇਠ ਪੰਜਾਬ ਦਾ ਰਵਾਇਤੀ ਤਿਉਹਾਰ ਸਥਾਨਕ ਪੰਜਾਬਣਾਂ ਨਾਲ ਮਿਲ ਕੇ.ਸੀ.ਸੀ. ਵਿੱਲੋ ਹਾਲ ਵਿਖੇ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਪੰਦਰਾਂ ਸੌ ਤੋਂ ਵੱਧ ਪੰਜਾਬਣਾਂ ਨੇ ਸ਼ਿਰਕਤ ਕਰਕੇ ਤੀਆਂ ਦੇ ਜਸ਼ਨ ਰਲ਼ ਕੇ ਮਨਾਏ। ਇਸ ਮੌਕੇ ’ਤੇ ਜਿਥੇ ਗਿੱਧੇ ਦੀ ਧਮਕ ਨਾਲ ਹਾਲ ਗੂੰਜਦਾ ਰਿਹਾ ਉਥੇ ਭੰਗੜਾ, ਹਾਸ-ਰਸ ਸਕਿੱਟਾਂ ਤੇ ਪੰਜਾਬੀ ਲੋਕ ਗੀਤਾਂ ’ਤੇ ਕੋਰੀਓਗ੍ਰਾਫੀ ਨਾਲ ਨਿਵੇਕਲਾ ਰੰਗ ਬੱਝਿਆ। ਦਰਸ਼ਕਾਂ ’ਚ ਬੈਠੀਆਂ ਬਜੁਰਗ ਬੀਬੀਆਂ ਦੀ ਜਦ ਆਪ ਮੁਹਾਰੇ ਅੱਡੀਨ ਉੱਠੀ ਤਾਂ ਤੀਆਂ ਦੀ ਰਵਾਇਤੀ ਸਿਖਰ ਹੋ ਨਿਬੜੀ। ਇਸ ਤੋਂ ਬਾਅਦ ਮਿਸ ਪੂਜਾ ਨੇ ਮੇਲਾ ਹੀ ਲੁੱਟ ਹੀ ਲਿਆ। ਆਪਣੀ ਗਾਈਕੀ ਨਾਲ ਪੰਜਾਬਣਾਂ ਦੇ ਨੱਚਣ ਤੇ ਤੀਆਂ ਦੇ ਚਾਅ ਪੂਰੇ ਕਰ ਦਿੱਤੇ। ਮੁੱਖ ਪ੍ਰਬੰਧਕ ਗਗਨਦੀਪ ਕੌਰ ਕੰਗ ਨੇ ਕਿਹਾ ਕਿ ਇਸ ਤਿਉਹਾਰ ਨੂੰ ਮਨਾ ਕੇ ਇਉਂ ਲਗਦਾ ਕਿ ਰੂਹ ਪੰਜਾਬ ਦੇ ਪਿੱਪਲਾਂ ਹੇਠਾਂ ਪਾਈਆਂ ਪੀਘਾਂ ਦੇ ਅੰਗ-ਸੰਗ ਘੁੰਮਣ ਲੱਗੀ ਹੈ। ਖਾਣ-ਪੀਣ ਤੇ ਪੰਜਾਬਣਾਂ ਦੇ ਹਾਰ ਸ਼ਿਗਾਰ ਦੇ ਰਵਾਇਤੀ ਸਟਾਲ ਖ੍ਰੀਦੋ-ਫਰੋਖਤ ‘ਚ ਆਕਰਸ਼ਣ ਬਣੇ ਰਹੇ। ਮੰਚ ਦਾ ਖੂਬਸੂਰਤ ਸੰਚਾਲਨ ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ ਨੇ ਕੀਤਾ ਤੇ ਮਰਹੂਮ ਆਸਾ ਸਿੰਘ ਮਸਤਾਨਾ ਦੀ ਪੋਤਰੀ ਨਿਮਰਤ ਮਸਤਾਨਾ ਬਤੌਰ ਵਿਸ਼ੇਸ਼ ਮਹਿਮਾਨ ਹਾਜਰ ਸਨ।
ਪਿਛਲੀ ਖ਼ਬਰ ਜੰਗਲੀ ਅੱਗਾਂ ਤੋਂ ਪ੍ਰਭਾਵਿਤ ਕੁਝ ਇਲਾਕਿਆਂ ਦੇ ਘਰ ਖਾਲੀ ਕਰਨ ਦੇ ਹੁਕਮ ਹਟਾਏ ਅਗਲੀ ਖ਼ਬਰ ਪੰਜਾਬ ਦਿਵਸ ਨੂੰ ਸਮਰਪਿਤ ਮੇਲਾ 22 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।