19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਵਿਕਟੋਰੀਆ ’ਚ ਪੰਜਾਬੀ ਮੇਲਾ ਗਦਰੀ ਬਾਬਿਆਂ ਨੂੰ ਸਮਰਪਿਤ ਰਿਹਾ

ਵਿਕਟੋਰੀਆ ’ਚ ਪੰਜਾਬੀ ਮੇਲਾ ਗਦਰੀ ਬਾਬਿਆਂ ਨੂੰ ਸਮਰਪਿਤ ਰਿਹਾ

ਅਜੀਤ ਡੈਸਕ 19-08-2026

ਐਬਟਸਫੌਰਡ, 18 ਅਗਸਤ (ਗੁਰਦੀਪ ਸਿੰਘ ਗਰੇਵਾਲ)-ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਵਿਖੇ ਬੈਕਵਿਥ ਪਾਰਕ ਵਿੱਚ ਪੰਜਾਬੀ ਮੇਲਾ ਬਹੁਤ ਹੀ ਉਤਸ਼ਾਹ ਨਾਲ ਮਨਾਇਆਂ ਗਿਆ। ਮੇਲੇ ਦੀ ਸੁਰੂਆਤ ਕਨੈਡਾ ਅਤੇ ਭਾਰਤ ਦੇ ਰਾਸ਼ਟਰੀ ਗੀਤ ਨਾਲ ਕੀਤੀ ਗਈ। ਭਾਰਤ ਦੇ 80ਵੇ ਅਜ਼ਾਦੀ ਦਿਵਸ ਦੇ ਜਸ਼ਨਾਂ ਨੂੰ ਮਨਾਉਂਦੇ ਹੋਏ ਗਦਰੀ ਬਾਬਿਆ ਨੂੰ ਸਿਜਦਾ ਕੀਤਾ ਗਿਆ ਜਿਹਨਾਂ ਦੀ ਬਦੌਲਤ ਅਸੀ ਅਜ਼ਾਦੀ ਦਾ ਅਨੰਦ ਮਾਣ ਰਹੇ ਹਾਂ। ਮੇਲੇ ਦੀਆਂ ਰੌਣਕਾਂ ਵੇਖਣ ਵਾਲ਼ੀਆਂ ਸਨ। ਸਾਰੇ ਹੀ ਭੈਣ- ਭਰਾਵਾਂ, ਬਜ਼ੁਰਗਾਂ, ਅਤੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਮੇਲੇ ’ਚ ਸਾਡੀ ਬੇਨਤੀ ਤੇ ਸਰੀ ਤੋਂ ਸਾਹਿਬ ਥਿੰਦ ਉਚੇਚੇ ਤੌਰ ’ਤੇ ਵਿਕਟੋਰੀਆ ਆਏ। ਉਹਨਾਂ ਗਦਰੀ ਬਾਬਿਆਂ ਦੇ ਭਾਰਤ ਨੂੰ ਅਜ਼ਾਦ ਕਰਵਾਉਣ, ਕਨੇਡਾ ਵਿੱਚ ਵੋਟ ਦੇ ਹੱਕ ਤੇ ਮਨੁੱਖੀ ਅਧਿਕਾਰਾਂ ਲਈ ਲੰਮੀ ਸੰਘਰਸ਼ ਤੇ ਚਾਨਣਾ ਪਾਇਆ। ਮੇਲੇ ਵਿੱਚ ਵੱਖ ਵੱਖ ਬੁਲਾਰਿਆ ਨੇ ਦੇਸ ਭਗਤਾਂ ਨੂੰ ਸਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਅੱਜ ਅਸੀ ਜੋ ਅਜਾਦੀ ਦਾ ਅਨੰਦ ਮਾਣ ਰਹੇ ਇਹ ਇਹਨਾਂ ਸ਼ਹੀਦਾਂ ਦੀ ਬਦੌਲਤ ਹੀ ਹੈ। ਇਹਨਾ ਨੇ ਹੀ ਸਾਨੂੰ ਅਣਖ ਦੀ ਜਿੰਦਗੀ ਜਿਉਣ ਦੀ ਪ੍ਰੇਰਣਾ ਦਿੱਤੀ ਹੈ। ਮੇਲੇ ਵਿੱਚ ਮਾਣਯੋਗ ਖੇਤੀਬਾੜੀ ਮੰਤਰੀ ਲੈਨਾ ਪਾਪਹੈਮ, ਸਿਟੀਜਨ ਸਰਵਿਸਿਜ਼ ਮੰਤਰੀ ਡਿਆਨਾ ਗਿਬਸਨ, ਐਮ ਪੀ ਵਿਲ ਗਰੀਵਜ਼, ਵਿਕਟੋਰੀਆ ਦੇ ਸਾਬਕਾ ਪੁਲੀਸ ਚੀਫ ਡੈਲ ਮਾਣਕ, ਕੌਸਲਰ ਮੀਨਾ ਵੈਸਟਹੈਵਰ, ਕੌਲ਼ਨ ਪਲਾਂਟ, ਜੈਕ ਡੀ ਵਰਾਈਜ਼, ਅਤੇ ਕੈਰਨ ਹਾਰਪਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਭਿਆਚਾਰਕ ਤੌਰ ਤੇ ਗਾਇਕਾਂ ਮਨਜੋਤ ਕੌਰ ਢਿੱਲੋਂ ਤੇ ਹੋਰ ਲੋਕਲ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆ। ਬੱਚਿਆਂ ਦੀ ਪੇਸ਼ਕਾਰੀ ਦੀ ਸਭ ਨੇ ਸ਼ਲਾਘਾ ਕੀਤੀ। ਮੇਲੇ ਵਿੱਚ ਬਹੁਤ ਸਾਰੇ ਵਪਾਰੀ ਭੈਣ- ਭਰਾ ਆਪਣੀਆਂ ਸੇਵਾਵਾਂ ਦੀ ਜਾਣਕਾਰੀ ਸਾਂਝੀ ਕਰ ਰਹੇ ਸਨ। ਇਸ ਦੇ ਨਾਲ ਹੀ ਗਹਿਣਿਆਂ ਗੱਟਿਆਂ, ਪੰਜਾਬੀ ਜੁਤੀਆਂ, ਸੂਟਾਂ ਤੇ ਚੁੰਨੀਆਂ - ਫੁਲਕਾਰੀਆਂ ਦੇ ਸਟਾਲਾਂ ਵਾਲੇ ਬਹੁਤ ਖੁਸ਼ ਸਨ। ਖਰੀਦਦਾਰ ਆਪਣੀ ਪਸੰਦੀ ਦਾ ਸਮਾਨ ਖਰੀਦ ਕੇ ਪੂਰਾ ਆਨੰਦ ਮਾਣ ਰਹੇ ਸਨ। ਪੰਜਾਬੀ ਕਲਚਰਲ ਕੰਮਉਨਿਟੀ ਐਸੋਸੀਏਸ਼ਨ
ਵਲੋਂ ਖਾਣੇ ਦੀ ਸੇਵਾ ਮੇਲਾ ਖਤਮ ਹੋਣ ਤੱਕ ਮੁਫ਼ਤ ਕੀਤੀ ਗਈ। ਰੰਗਾਰੰਗ ਪ੍ਰੋਗਰਾਮ ਦੇ ਅਖੀਰ ਵਿੱਚ ਸਾਰੀਆਂ ਭੈਣਾਂ ਨੇ ਰੱਲ ਕੇ ਬੋਲੀਆਂ ਪਾਈਆਂ ਅਤੇ ਗਿੱਧੇ ਦਾ ਖ਼ੂਬ ਰੰਗ ਬੰਨਿਆਂ। ਪੰਜਾਬੀ ਮੇਲੇ ਨੂੰ ਸਫਲ ਕਰਨ ਲਈ, ਜਗੀਰ ਸਿੰਘ ਵਿਰਕ, ਗੁਰਬਚਨ ਸਿੰਘ ਗਿੱਲ, ਸੁਖਦੇਵ ਸਿੰਘ ਖ਼ਾਲਸਾ, ਹਰਜੱਸ ਸਿੰਘ ਪੋਪਲੀ, ਪਰਮਿੰਦਰ ਕੌਰ ਵਿਰਕ, ਤੋਸ਼ੀ ਬੈਂਸ ਅਤੇ ਸਮੁੱਚੀ ਟੀਮ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।

ਪਿਛਲੀ ਖ਼ਬਰ —ਰਾਜ ਪੱਧਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ— ਸਮਾਧ ਭਾਈ ਦੇ ਦਲਜੀਤ ਬਰਾੜ ਨੇ ਜਿੱਤੇ 2 ਚਾਂਦੀ ਦੇ ਤਗਮੇ ਅਗਲੀ ਖ਼ਬਰ ਜੇ.ਐੱਮ.ਕੇ. ਇੰਟਰਨੈਸ਼ਨਲ ਸਕੂਲ ਵਿਖੇ ਤੀਜ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।