21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਰਿਚਮੰਡ ‘ਚ 23ਵੇਂ ਸਮੁੰਦਰੀ ਮੇਲੇ ਦੌਰਾਨ ਲੱਗਣਗੀਆਂ ਰੌਣਕਾਂ

ਵੈਨਕੂਵਰ, 20 ਅਗਸਤ (ਮਲਕੀਤ ਸਿੰਘ)- ਵੈਨਕੂਵਰ ਦੇ ਨਾਲ ਲੱਗਦੇ ਚੀਨੀ ਮੂਲ ਦੇ ਲੋਕਾਂ ਦੀ ਬਹੁਵਸੋਂ ਵਾਲੇ ਸ਼ਹਿਰ ਰਿਚਮੰਡ ਦਾ ਪ੍ਰਸਿੱਧ 23ਵਾਂ ਸਲਾਨਾ ਸਮੁੰਦਰੀ ਮੇਲਾ ਇਸ ਹਫ਼ਤੇ ਦੇ ਅਖੀਰ ਵਿੱਚ ਮੁੜ ਰੌਣਕਾਂ ਲਾਉਣ ਜਾ ਰਿਹਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਮੇਲੇ ਦੌਰਾਨ ਸਮੁੰਦਰੀ ਜੀਵਨ ਅਤੇ ਇਤਿਹਾਸ ਨਾਲ ਸਬੰਧਤ ਵੱਖ-ਵੱਖ ਝਲਕਾਂ ਲੋਕਾਂ ਲਈ ਖਿੱਚ ਦਾ ਕੇਂਦਰ ਬਣਨਗੀਆਂ।

ਰਿਚਮੰਡ ਸਮੁੰਦਰੀ ਮੇਲੇ ਲਈ ਘਾਟ ’ਤੇ ਖੜ੍ਹੀ ਇਤਿਹਾਸਕ ਕਿਸ਼ਤੀ ਨੂੰ ਦੇਖਦੇ ਹੋਏ ਲੋਕ 21-08-2026
ਵੈਨਕੂਵਰ, 20 ਅਗਸਤ (ਮਲਕੀਤ ਸਿੰਘ)- ਵੈਨਕੂਵਰ ਦੇ ਨਾਲ ਲੱਗਦੇ ਚੀਨੀ ਮੂਲ ਦੇ ਲੋਕਾਂ ਦੀ ਬਹੁਵਸੋਂ ਵਾਲੇ ਸ਼ਹਿਰ ਰਿਚਮੰਡ ਦਾ ਪ੍ਰਸਿੱਧ 23ਵਾਂ ਸਲਾਨਾ ਸਮੁੰਦਰੀ ਮੇਲਾ ਇਸ ਹਫ਼ਤੇ ਦੇ ਅਖੀਰ ਵਿੱਚ ਮੁੜ ਰੌਣਕਾਂ ਲਾਉਣ ਜਾ ਰਿਹਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਮੇਲੇ ਦੌਰਾਨ ਸਮੁੰਦਰੀ ਜੀਵਨ ਅਤੇ ਇਤਿਹਾਸ ਨਾਲ ਸਬੰਧਤ ਵੱਖ-ਵੱਖ ਝਲਕਾਂ ਲੋਕਾਂ ਲਈ ਖਿੱਚ ਦਾ ਕੇਂਦਰ ਬਣਨਗੀਆਂ। ਮੇਲੇ ਵਿੱਚ ਆਉਣ ਵਾਲੇ ਲੋਕਾਂ ਨੂੰ ਇਤਿਹਾਸਕ ਕਿਸ਼ਤੀਆਂ ਨੂੰ ਨੇੜਿਓਂ ਦੇਖਣ ਅਤੇ ਸਮੁੰਦਰੀ ਵਿਰਾਸਤ ਬਾਰੇ ਜਾਣਨ ਦਾ ਮੌਕਾ ਮਿਲੇਗਾ। ਹਰ ਸਾਲ ਕਰਵਾਇਆ ਜਾਣ ਵਾਲਾ ਇਹ ਮੇਲਾ ਰਿਚਮੰਡ ਦੀ ਸਮੁੰਦਰ ਅਤੇ ਦਰਿਆ ਨਾਲ ਜੁੜੀ ਪੁਰਾਣੀ ਵਿਰਾਸਤ ਨੂੰ ਉਜਾਗਰ ਕਰਨ ਵਾਲੇ ਪ੍ਰਮੁੱਖ ਸਮਾਗਮਾਂ ਵਜੋਂ ਜਾਣਿਆ ਜਾਂਦਾ ਹੈ। ਅਤੇ ਸਮੁੰਦਰੀ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਇਹ ਸਮਾਗਮ ਵਿਸ਼ੇਸ਼ ਦਿਲਚਸਪੀ ਦਾ ਕਾਰਨ ਮੰਨਿਆ ਜਾਂਦਾ ਹੈ।
ਪਿਛਲੀ ਖ਼ਬਰ ਲੰਡਨ ਦੇ ਸ਼ਹਿਰ ਹੰਸਲੋ ’ਚ ਘਰ ਨੂੰ ਅੱਗ ਲੱਗਣ ਕਾਰਨ ਔਰਤ ਦੀ ਮੌਤ, 8 ਹੋਰ ਜ਼ਖ਼ਮੀ ਅਗਲੀ ਖ਼ਬਰ ਸਕਾਟਲੈਂਡ ਦੀ ਹਾਈ ਕੋਰਟ ’ਚ ਮੁਕੱਦਮਿਆਂ ਦੀ ਉਡੀਕ ਤਿੰਨ ਗੁਣਾ ਹੋਣ ਦਾ ਖ਼ਦਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।