ਰਿਚਮੰਡ ’ਚ 23ਵੇਂ ਸਮੁੰਦਰੀ ਮੇਲੇ ਦੌਰਾਨ ਲੱਗਣਗੀਆਂ ਰੌਣਕਾਂ — ਇਤਿਹਾਸਕ ਸਮੁੰਦਰੀ ਵਿਰਾਸਤ ਅਤੇ ਕਿਸ਼ਤੀਆਂ ਬਣਨਗੀਆਂ ਖਿੱਚ ਦਾ ਕੇਂਦਰ
ਵੈਨਕੂਵਰ, 22 ਅਗਸਤ (ਮਲਕੀਤ ਸਿੰਘ)-ਵੈਨਕੂਵਰ ਦੇ ਨਾਲ ਲੱਗਦੇ ਚੀਨੀ ਮੂਲ ਦੇ ਲੋਕਾਂ ਦੀ ਬਹੁਵਸੋਂ ਵਾਲੇ ਸ਼ਹਿਰ ਰਿਚਮੰਡ ਦਾ ਪ੍ਰਸਿੱਧ 23ਵਾਂ ਸਲਾਨਾ ਸਮੁੰਦਰੀ ਮੇਲਾ ਇਸ ਹਫ਼ਤੇ ਦੇ ਅਖੀਰ ’ਚ ਮੁੜ ਰੌਣਕਾਂ ਲਾਉਣ ਜਾ ਰਿਹਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਮੇਲੇ ਦੌਰਾਨ ਸਮੁੰਦਰੀ ਜੀਵਨ ਅਤੇ ਇਤਿਹਾਸ ਨਾਲ ਸਬੰਧਤ ਵੱਖ-ਵੱਖ ਝਲਕਾਂ ਲੋਕਾਂ ਲਈ ਖਿੱਚ ਦਾ ਕੇਂਦਰ ਬਣਨਗੀਆਂ।
ਅਜੀਤ ਡੈਸਕ
23-08-2026