ਅਲ-ਕਾਇਦਾ ਦੀ ਧਮਕੀ ਬਾਰੇ ਮੈਨੂੰ ਜਾਣਕਾਰੀ ਨਹੀਂ ਦਿੱਤੀ -ਪ੍ਰਿੰਸ ਹੈਰੀ
ਲੰਡਨ, 30 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਰਾਜਕੁਮਾਰ ਹੈਰੀ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਇਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਬ੍ਰਿਟਿਸ਼ ਮੀਡੀਆ ਦੀ ਇਕ ਰਿਪੋਰਟ ਮੁਤਾਬਕ ਪ੍ਰਿੰਸ ਹੈਰੀ ਦੀ ਕਾਨੂੰਨੀ ਟੀਮ ਨੇ ਦੋਸ਼ ਲਗਾਇਆ ਕਿ ਸ਼ਾਹੀ ਪਰਿਵਾਰ ਤੇ ਹੋਰ ਜਨਤਕ ਸ਼ਖ਼ਸੀਅਤਾਂ ਦੀ ਸੁਰੱਖਿਆ ਸਬੰਧੀ ਫ਼ੈਸਲੇ ਲੈਣ ਵਾਲੀ ਕਮੇਟੀ ਆਰ.
ਲੰਡਨ, 30 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਰਾਜਕੁਮਾਰ ਹੈਰੀ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਇਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਬ੍ਰਿਟਿਸ਼ ਮੀਡੀਆ ਦੀ ਇਕ ਰਿਪੋਰਟ ਮੁਤਾਬਕ ਪ੍ਰਿੰਸ ਹੈਰੀ ਦੀ ਕਾਨੂੰਨੀ ਟੀਮ ਨੇ ਦੋਸ਼ ਲਗਾਇਆ ਕਿ ਸ਼ਾਹੀ ਪਰਿਵਾਰ ਤੇ ਹੋਰ ਜਨਤਕ ਸ਼ਖ਼ਸੀਅਤਾਂ ਦੀ ਸੁਰੱਖਿਆ ਸਬੰਧੀ ਫ਼ੈਸਲੇ ਲੈਣ ਵਾਲੀ ਕਮੇਟੀ ਆਰ.ਏ.ਵੀ.ਈ.ਸੀ. ਦੇ ਮੁਖੀ ਨੂੰ ਸਾਲ 2023 ਵਿਚ ਅਲ-ਕਾਇਦਾ ਵੱਲੋਂ ਹੈਰੀ ਨੂੰ ਦਿੱਤੀ ਗਈ ਕਥਿਤ ਧਮਕੀ ਬਾਰੇ ਜਾਣਕਾਰੀ ਸੀ, ਪਰ ਇਹ ਜਾਣਕਾਰੀ ਹੈਰੀ ਦੀ ਸੁਰੱਖਿਆ ਟੀਮ ਤੱਕ ਨਹੀਂ ਪਹੁੰਚਾਈ ਗਈ। ਰਿਪੋਰਟ ਅਨੁਸਾਰ ਪ੍ਰਿੰਸ ਹੈਰੀ ਨੇ ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਨਿੱਜੀ ਤੌਰ ’ਤੇ ਇਸ ਮਾਮਲੇ ਵਿਚ ਦਖ਼ਲ ਦੇਣ ਤੇ ਇਹ ਤੈਅ ਕਰਨ ’ਚ ਭੂਮਿਕਾ ਨਿਭਾਉਣ ਕਿ ਹੈਰੀ, ਉਨ੍ਹਾਂ ਦੀ ਪਤਨੀ ਮੇਘਨ ਤੇ ਉਨ੍ਹਾਂ ਦੇ ਬੱਚਿਆਂ ਨੂੰ ਬਰਤਾਨੀਆ ਵਿਚ ਪੁਲਿਸ ਦੀ ਨਜ਼ਦੀਕੀ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ। ਪ੍ਰਿੰਸ ਹੈਰੀ ਦੀ ਕਾਨੂੰਨੀ ਟੀਮ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਆਰ.ਏ.ਵੀ.ਈ.ਸੀ. ਦੇ ਚੇਅਰਮੈਨ ਨੂੰ ਅਲ-ਕਾਇਦਾ ਵੱਲੋਂ ਕੀਤੀ ਗਈ ਕਥਿਤ ਧਮਕੀ ਦੀ ਜਾਣਕਾਰੀ ਹੋਣ ਦੇ ਬਾਵਜੂਦ ਇਹ ਸੂਚਨਾ ਨਾ ਤਾਂ ਹੈਰੀ ਦੇ ਸੁਰੱਖਿਆ ਕਰਮਚਾਰੀਆਂ ਨੂੰ ਦਿੱਤੀ ਗਈ ਤੇ ਨਾ ਹੀ ਅਮਰੀਕੀ ਅਧਿਕਾਰੀਆਂ ਤੱਕ ਪਹੁੰਚਾਈ ਗਈ । ਉਸ ਸਮੇਂ ਪ੍ਰਿੰਸ ਹੈਰੀ ਅਮਰੀਕਾ ’ਚ ਰਹਿ ਰਹੇ ਸਨ। ਮੀਡੀਆ ਰਿਪੋਰਟਾਂ ਮੁਤਾਬਕ 2023 ’ਚ ਸਾਹਮਣੇ ਆਈ ਧਮਕੀ ਵਿਚ ਪ੍ਰਿੰਸ ਹੈਰੀ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲ ਕੀਤੀ ਗਈ ਸੀ। ਇਸ ਨੂੰ ਉਨ੍ਹਾਂ ਦੀ ਅਫ਼ਗਾਨਿਸਤਾਨ ’ਚ ਬ੍ਰਿਟਿਸ਼ ਫ਼ੌਜ ਨਾਲ ਕੀਤੀ ਸੇਵਾ ਨਾਲ ਵੀ ਜੋੜਿਆ ਗਿਆ ਸੀ। ਪ੍ਰਿੰਸ ਹੈਰੀ ਦੀ ਸਰਕਾਰੀ ਖ਼ਰਚੇ ’ਤੇ ਮਿਲਣ ਵਾਲੀ ਸੁਰੱਖਿਆ ਉਸ ਸਮੇਂ ਬਦਲ ਦਿੱਤੀ ਗਈ ਸੀ ਜਦੋਂ ਉਨ੍ਹਾਂ ਤੇ ਮੇਘਨ ਨੇ 2020 ’ਚ ਆਪਣੀਆਂ ਸ਼ਾਹੀ ਜ਼ਿੰਮੇਵਾਰੀਆਂ ਛੱਡ ਦਿੱਤੀਆਂ ਸਨ। ਇਸ ਤੋਂ ਬਾਅਦ ਹੈਰੀ ਲੰਬੇ ਸਮੇਂ ਤੋਂ ਬਰਤਾਨੀਆ ’ਚ ਆਪਣੇ ਤੇ ਆਪਣੇ ਪਰਿਵਾਰ ਲਈ ਢੁੱਕਵੀਂ ਪੁਲਿਸ ਸੁਰੱਖਿਆ ਦੀ ਮੰਗ ਕਰਦੇ ਆ ਰਹੇ ਹਨ। ਹੁਣ ਅਲ-ਕਾਇਦਾ ਦੀ ਕਥਿਤ ਧਮਕੀ ਸਬੰਧੀ ਜਾਣਕਾਰੀ ਸਾਂਝੀ ਨਾ ਕੀਤੇ ਜਾਣ ਦਾ ਦੋਸ਼ ਸਾਹਮਣੇ ਆਉਣ ਤੋਂ ਬਾਅਦ ਪ੍ਰਿੰਸ ਹੈਰੀ ਦੀ ਸੁਰੱਖਿਆ ਨੂੰ ਲੈ ਕੇ ਚੱਲ ਰਿਹਾ ਵਿਵਾਦ ਇਕ ਵਾਰ ਫਿਰ ਚਰਚਾ ’ਚ ਆ ਗਿਆ ਹੈ। ਤਸਵੀਰਃ London.jpg ਪ੍ਰਿੰਸ ਹੈਰੀ