02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਨਾਰਥ ਵੈਨਕੂਵਰ - ਕੈਪੀਲਾਨੋ ਜ਼ਿਮਨੀ ਚੋਣ ’ ਚ ਲਿਬਰਲ ਉਮੀਦਵਾਰ ਬ੍ਰੇਡਨ ਕੈਲੀ ਜੇਤੂ

ਲਗਾਤਾਰ 5ਵੀਂ ਵਾਰ ਲਿਬਰਲਾਂ ਦੇ ਕਬਜ਼ੇ ’ਚ ਰਹੀ ਸੀਟ ਵੈਨਕੂਵਰ, 1 ਸਤੰਬਰ (ਮਲਕੀਤ ਸਿੰਘ)- ਨਾਰਥ ਵੈਨਕੂਵਰ-ਕੈਪੀਲਾਨੋ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਵਿੱਚ ਲਿਬਰਲ ਪਾਰਟੀ ਦੇ ਉਮੀਦਵਾਰ ਬ੍ਰੇਡਨ ਕੈਲੀ ਨੇ ਜਿੱਤ ਹਾਸਲ ਕਰ ਲਈ ਹੈ। ਇਸ ਜਿੱਤ ਨਾਲ ਲਿਬਰਲ ਪਾਰਟੀ ਨੇ ਇਸ ਸੀਟ ’ਤੇ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ।

ਅਜੀਤ ਡੈਸਕ 02-09-2026
ਲਗਾਤਾਰ 5ਵੀਂ ਵਾਰ ਲਿਬਰਲਾਂ ਦੇ ਕਬਜ਼ੇ ’ਚ ਰਹੀ ਸੀਟ
ਵੈਨਕੂਵਰ, 1 ਸਤੰਬਰ (ਮਲਕੀਤ ਸਿੰਘ)- ਨਾਰਥ ਵੈਨਕੂਵਰ-ਕੈਪੀਲਾਨੋ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਵਿੱਚ ਲਿਬਰਲ ਪਾਰਟੀ ਦੇ ਉਮੀਦਵਾਰ ਬ੍ਰੇਡਨ ਕੈਲੀ ਨੇ ਜਿੱਤ ਹਾਸਲ ਕਰ ਲਈ ਹੈ। ਇਸ ਜਿੱਤ ਨਾਲ ਲਿਬਰਲ ਪਾਰਟੀ ਨੇ ਇਸ ਸੀਟ ’ਤੇ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ।ਚੋਣ ਨਤੀਜੇ ਨਾਲ ਲਿਬਰਲ ਪਾਰਟੀ ਲਗਾਤਾਰ ਪੰਜਵੀਂ ਚੋਣ ਲਈ ਨਾਰਥ ਵੈਨਕੂਵਰ-ਕੈਪੀਲਾਨੋ ਸੀਟ ਆਪਣੇ ਕੋਲ ਰੱਖਣ ਵਿੱਚ ਕਾਮਯਾਬ ਰਹੀ। ਬ੍ਰੇਡਨ ਕੈਲੀ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਜਿੱਤ ਮਗਰੋਂ ਹੋਏ ਇਕੱਠ ਦੌਰਾਨ ਵੱਡੀ ਗਿਣਤੀ ਵਿੱਚ ਲਿਬਰਲ ਸਮਰਥਕ ਮੌਜੂਦ ਸਨ। ਸਮਾਗਮ ਵਾਲੀ ਥਾਂ ’ਤੇ ਲਿਬਰਲ ਪਾਰਟੀ ਦੇ ਲਾਲ ਰੰਗ ਦੇ ਚੋਣ ਨਿਸ਼ਾਨ ਅਤੇ ‘ਨਾਰਥ ਸ਼ੋਰ ਸਟਰਾਂਗ’ ਦੇ ਸੁਨੇਹੇ ਵੀ ਨਜ਼ਰ ਆਏ। ਨਾਰਥ ਵੈਨਕੂਵਰ-ਕੈਪੀਲਾਨੋ ਦੀ ਇਹ ਜ਼ਿਮਨੀ ਚੋਣ ਲਿਬਰਲਾਂ ਲਈ ਅਹਿਮ ਮੰਨੀ ਜਾ ਰਹੀ ਸੀ ਅਤੇ ਬ੍ਰੇਡਨ ਕੈਲੀ ਦੀ ਜਿੱਤ ਨਾਲ ਪਾਰਟੀ ਨੇ ਇਕ ਵਾਰ ਫਿਰ ਇਸ ਹਲਕੇ ਵਿੱਚ ਆਪਣੀ ਪਕੜ ਕਾਇਮ ਰੱਖੀ ਹੈ।
ਪਿਛਲੀ ਖ਼ਬਰ ਵੈਨਕੂਵਰ ਦੇ ਪਲਾਜ਼ਾ ਆਫ ਨੇਸ਼ਨਜ਼ ’ ਚ ਲੱਗੀ ਅੱਗ ਪਿੱਛੇ ਸਾਜਿਸ਼ ਦਾ ਸ਼ੱਕ ਹੋਣ ਮਗਰੋਂ ਜਾਂਚ ਸ਼ੁਰੂ ਅਗਲੀ ਖ਼ਬਰ ਬਰਤਾਨੀਆ ਵਿਚ ਲੰਡਨ ਤੋਂ ਚੱਲਣ ਵਾਲੇ ‘ ਪੰਜਾਬ ਰੇਡੀਓ ’ ਨੇ ਪੂਰੇ ਕੀਤੇ 26 ਸਾਲ - ਘੁੰਮਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।