ਤੇਜ਼ ਮੀਂਹ ਅਤੇ ਭਾਰੀ ਤੂਫ਼ਾਨ ਕਾਰਨ ਕਈ ਖੇਤਰ ਪਾਣੀ ਦੀ ਮਾਰ ਹੇਠ
ਟੋਰਾਂਟੋ, 3 ਸਤੰਬਰ (ਹਰਜੀਤ ਸਿੰਘ ਬਾਜਵਾ)-ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਅਤੇ ਤੇਜ਼ ਹਨੇਰੀ ਤੂਫ਼ਾਨ ਕਾਰਨ ਟੋਰਾਂਟੋ ਇਲਾਕੇ ਦੇ ਕਈ ਖੇਤਰਾਂ ਵਿਚ ਹੜ੍ਹਾਂ ਵਰਗੀ ਸਥਿੱਤੀ ਪੈਦਾ ਹੋ ਗਈ ਹੈ, ਜਿਸ ਨੂੰ ਮੌਸਮ ਵਿਭਾਗ ਵਲੋਂ ਇੱਕ ਚਿਤਾਵਨੀ ਵਜੋਂ ਵੇਖਿਆ ਗਿਆ ਹੈ ਅਤੇ ਲੋਕਾਂ ਨੂੰ ਡੂੰਘੀਆਂ ਥਾਵਾਂ ਵੱਲ ਜਾਣ ਤੋਂ ਵਰਜਿਆ ਹੈ। ਭਾਰੀ ਬਾਰਸ਼, ਕਿਤੇ ਕਿਤੇ ਛੋਟੀ ਗੇਂਦ ਦੇ ਬਰਾਬਰ ਦੀ ਗੜ੍ਹੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਜਿੱਥੇ ਟੋਰਾਂਟੋਂ ਅਤੇ ਆਸ ਪਾਸ ਦੇ ਖੇਤਰਾਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉਥੇ ਹੀ ਕਈ ਖੇਤਰਾਂ ਵਿੱਚ ਬਿਜ਼ਲੀ ਬੰਦ ਰਹੀ ਅਤੇ ਕਿਤੇ ਕਿਤੇ ਬਿਜ਼ਲੀ ਦੀਆਂ ਤਾਰਾਂ ਟੁੱਟੀਆਂ, ਦਰੱਖਤ ਡਿੱਗੇ ਅਤੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਜਦੋਂ ਕਿ ਤੇਜ਼ ਹਵਾਵਾਂ ਅਤੇ ਤੇਜ਼ ਝੱਖੜ ਕਾਰਨ ਕਿਸੇ ਕਿਸੇ ਇਲਾਕੇ ਵਿੱਚ ਘਰਾਂ ਦੀ ਛੱਤਾਂ ਉੱਡਣ ਦੀਆਂ ਖ਼ਬਰਾਂ ਵੀ ਹਨ, ਪ੍ਰਸ਼ਾਸ਼ਨ ਵਲੋਂ ਰੇਡੀ E, ਟੈਲੀਵਿਜ਼ਨ ਅਤੇ ਹੋਰ ਮਾਧਿਅਮਾਂ ਰਾਹੀਂ ਲੋਕਾਂ ਨੂੰ ਬਚਾਅ ਦੀ ਅਪੀਲ ਵੀ ਕੀਤੀ ਹੈ ਅਤੇ ਮੌਸਮ ਵਿਭਾਗ ਵਲੋਂ ਅਗਲੇ ਦਿਨਾਂ ਦੌਰਾਨ ਚੱਕਰਵਰਤੀ ਤੂਫ਼ਾਨ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ।
ਟੋਰਾਂਟੋ, 3 ਸਤੰਬਰ (ਹਰਜੀਤ ਸਿੰਘ ਬਾਜਵਾ)-ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਅਤੇ ਤੇਜ਼ ਹਨੇਰੀ ਤੂਫ਼ਾਨ ਕਾਰਨ ਟੋਰਾਂਟੋ ਇਲਾਕੇ ਦੇ ਕਈ ਖੇਤਰਾਂ ਵਿਚ ਹੜ੍ਹਾਂ ਵਰਗੀ ਸਥਿੱਤੀ ਪੈਦਾ ਹੋ ਗਈ ਹੈ, ਜਿਸ ਨੂੰ ਮੌਸਮ ਵਿਭਾਗ ਵਲੋਂ ਇੱਕ ਚਿਤਾਵਨੀ ਵਜੋਂ ਵੇਖਿਆ ਗਿਆ ਹੈ ਅਤੇ ਲੋਕਾਂ ਨੂੰ ਡੂੰਘੀਆਂ ਥਾਵਾਂ ਵੱਲ ਜਾਣ ਤੋਂ ਵਰਜਿਆ ਹੈ। ਭਾਰੀ ਬਾਰਸ਼, ਕਿਤੇ ਕਿਤੇ ਛੋਟੀ ਗੇਂਦ ਦੇ ਬਰਾਬਰ ਦੀ ਗੜ੍ਹੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਜਿੱਥੇ ਟੋਰਾਂਟੋਂ ਅਤੇ ਆਸ ਪਾਸ ਦੇ ਖੇਤਰਾਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉਥੇ ਹੀ ਕਈ ਖੇਤਰਾਂ ਵਿੱਚ ਬਿਜ਼ਲੀ ਬੰਦ ਰਹੀ ਅਤੇ ਕਿਤੇ ਕਿਤੇ ਬਿਜ਼ਲੀ ਦੀਆਂ ਤਾਰਾਂ ਟੁੱਟੀਆਂ, ਦਰੱਖਤ ਡਿੱਗੇ ਅਤੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਜਦੋਂ ਕਿ ਤੇਜ਼ ਹਵਾਵਾਂ ਅਤੇ ਤੇਜ਼ ਝੱਖੜ ਕਾਰਨ ਕਿਸੇ ਕਿਸੇ ਇਲਾਕੇ ਵਿੱਚ ਘਰਾਂ ਦੀ ਛੱਤਾਂ ਉੱਡਣ ਦੀਆਂ ਖ਼ਬਰਾਂ ਵੀ ਹਨ, ਪ੍ਰਸ਼ਾਸ਼ਨ ਵਲੋਂ ਰੇਡੀ E, ਟੈਲੀਵਿਜ਼ਨ ਅਤੇ ਹੋਰ ਮਾਧਿਅਮਾਂ ਰਾਹੀਂ ਲੋਕਾਂ ਨੂੰ ਬਚਾਅ ਦੀ ਅਪੀਲ ਵੀ ਕੀਤੀ ਹੈ ਅਤੇ ਮੌਸਮ ਵਿਭਾਗ ਵਲੋਂ ਅਗਲੇ ਦਿਨਾਂ ਦੌਰਾਨ ਚੱਕਰਵਰਤੀ ਤੂਫ਼ਾਨ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਗ੍ਰੇਟਰ ਟੋਰਾਂਟੋਂ ਇਲਾਕੇ ਵਿੱਚ ਤਕਰੀਬਨ 50000 ਤੋਂ ਵਧੇਰੇ ਲੋਕ ਬਿਜ਼ਲੀ ਦੇ ਖੰਬ੍ਹੇ ਟੁੱਟਣ ਅਤੇ ਤਾਰਾਂ ਟੁੱਟਣ ਕਾਰਨ ਬਿਜ਼ਲੀ ਤੋਂ ਵੀ ਵਾਂਝੇ ਰਹੇ। ਟੋਰਾਂਟੋਂ ਖੇਤਰ ਦੇ ਧੁਰ ਅੰਦਰ ਡਾਊਨ ਵੈਲੀ ਪਾਰਕਵੇਅ, ਐਲਨ ਰੋਡ,ਲੇਕ ਸ਼ੋਰ,ਗਾਰਡੀਨਰ ਐਕਸਪ੍ਰੈਸ ਸੜਕਾਂ ਅਤੇ ਹਾਈਵੇਜ਼ ਦੇ ਕਈ ਹਿੱਸੇ ਪਾਣੀ ਦੀ ਮਾਰ ਹੇਠ ਆਉਂਣ ਕਾਰਨ ਬੰਦ ਕਰਨੇ ਕਰਨੇ ਪਏ ਅਤੇ ਆਵਾਜਾਈ ਵਿੱਚ ਭਾਰੀ ਵਿਘਨ ਪਿਆ,ਕਈ ਥਾਵਾਂ ਤੇ’ ਦਰਖ਼ਤ ਵੀ ਟੁੱਟ ਕੇ ਸੜਕਾਂ ਤੇ’ ਡਿੱਗੇ,ਟੋਰਾਂਟੋ ਅਤੇ ਨੌਰਥ ਯੌਰਕ ਇਲਾਕੇ ਵਿੱਚ ਸ਼ੈਪਡ ਐਵਨਿਉਂ ਲਾਗੇ ਨੀਵੇਂ ਖੇਤਰਾਂ ਵਿੱਚ ਕੁਝ ਬੱਸਾਂ ਵੀ ਪਾਣੀ ਵਿੱਚ ਘਿਰੀਆਂ ਰਹੀਆਂ,ਅਤੇ ਕਈ ਖੇਤਰਾਂ ਵਿੱਚ ਗੱਡੀਆਂ ਵੀ ਪਾਣੀ ਵਿੱਚ ਫਸੀਆਂ ਰਹੀਆਂ।ਨੌਰਥ ਯੌਰਕ, ਵਾਹਨ ਖੇਤਰਾਂ ਵਿੱਚ ਜੇਨ ਸਟਰੀਟ, ਰਥਰਫੋਰਡ,ਹਾਈਵੇਅ 7,ਵਾਹਨ ਮਿੱਲ ਰਿਵਰ ਮੀਡ,ਬਾਉਸ ਰੋਡ ਪਾਣੀ ਭਰਨ ਕਾਰਨ ਬੰਦ ਰਹੇ ਜਦੋਂ ਕਿ ਮਿਸੀਸਾਗਾ ਸਕਾਰਬ੍ਰੋ,ਬਰੈਂਪਟਨ,ਕੈਲੇਡਨ ਦੇ ਕਈ ਖੇਤਰਾਂ ਵਿੱਚ ਵੀ ਪਾਣੀ ਭਰਿਆ, ਕਿਚਨਰ, ਵਾਟਰਲੂ, ਸਟਰੈੱਟਫੋਰਡ,ਬਰੈਸਲੂ,ਅਤੇ ਹੋਰ ਖੇਤਰਾਂ ਵਿੱਚ ਵੀ ਪਾਣੀ ਆਉਂਣ ਕਾਰਨ ਆਵਾਜਾਈ ਵਿੱਚ ਭਾਰੀ ਵਿਘਨ ਪਿਆ।