05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਖ਼ਰਚਾ ਬਚਾਉਣ ਲਈ ਬਰਤਾਨਵੀ ਫ਼ੌਜ ਨੂੰ ਗੈਰ - ਜ਼ਰੂਰੀ ਸਿਖਲਾਈ ਅਭਿਆਸ ਰੋਕਣ ਦੇ ਹੁਕਮ

ਲੰਡਨ, 4 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਵਧ ਰਹੇ ਵਿੱਤੀ ਦਬਾਅ ਦਾ ਅਸਰ ਹੁਣ ਬਰਤਾਨਵੀ ਫ਼ੌਜ ਦੀ ਸਿਖਲਾਈ ’ਤੇ ਵੀ ਪੈਣ ਲੱਗਾ ਹੈ। ਰਿਪੋਰਟਾਂ ਅਨੁਸਾਰ ਬਰਤਾਨਵੀ ਫ਼ੌਜ ਨੂੰ ਪੈਸੇ ਬਚਾਉਣ ਲਈ ਕਈ ਗੈਰ-ਜ਼ਰੂਰੀ ਅਤੇ ਵੱਡੇ ਪੱਧਰ ਦੇ ਸਿਖਲਾਈ ਅਭਿਆਸ ਰੋਕਣ ਲਈ ਕਿਹਾ ਗਿਆ ਹੈ।

ਅਜੀਤ ਡੈਸਕ 05-09-2026
ਲੰਡਨ, 4 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਵਧ ਰਹੇ ਵਿੱਤੀ ਦਬਾਅ ਦਾ ਅਸਰ ਹੁਣ ਬਰਤਾਨਵੀ ਫ਼ੌਜ ਦੀ ਸਿਖਲਾਈ ’ਤੇ ਵੀ ਪੈਣ ਲੱਗਾ ਹੈ। ਰਿਪੋਰਟਾਂ ਅਨੁਸਾਰ ਬਰਤਾਨਵੀ ਫ਼ੌਜ ਨੂੰ ਪੈਸੇ ਬਚਾਉਣ ਲਈ ਕਈ ਗੈਰ-ਜ਼ਰੂਰੀ ਅਤੇ ਵੱਡੇ ਪੱਧਰ ਦੇ ਸਿਖਲਾਈ ਅਭਿਆਸ ਰੋਕਣ ਲਈ ਕਿਹਾ ਗਿਆ ਹੈ।ਇਸ ਫੈਸਲੇ ਦਾ ਮੁੱਖ ਅਸਰ ਯੂ.ਕੇ. ਵਿਚ ਮੌਜੂਦ ਉਨ੍ਹਾਂ ਫ਼ੌਜੀ ਯੂਨਿਟਾਂ ’ਤੇ ਪਵੇਗਾ, ਜਿਹੜੀਆਂ ਇਸ ਸਮੇਂ ਕਿਸੇ ਖਾਸ ਤਾਇਨਾਤੀ ਜਾਂ ਫ਼ੌਜੀ ਮਿਸ਼ਨ ਦੀ ਤਿਆਰੀ ਨਹੀਂ ਕਰ ਰਹੀਆਂ। ਹਾਲਾਂਕਿ, ਵਿਦੇਸ਼ਾਂ ਵਿਚ ਤਾਇਨਾਤੀ ਲਈ ਤਿਆਰੀ ਕਰ ਰਹੇ ਫ਼ੌਜੀ, ਪਹਿਲਾਂ ਤੋਂ ਤਾਇਨਾਤ ਸੈਨਿਕ ਅਤੇ ਐਮਰਜੈਂਸੀ ਜਾਂ ਤੁਰੰਤ ਕਾਰਵਾਈ ਕਰਨ ਵਾਲੀ ਭੂਮਿਕਾ ਵਿਚ ਮੌਜੂਦ ਯੂਨਿਟ ਪਹਿਲਾਂ ਵਾਂਗ ਸਿਖਲਾਈ ਜਾਰੀ ਰੱਖਣਗੇ।ਰਿਪੋਰਟਾਂ ਮੁਤਾਬਕ ਰੋਕੇ ਗਏ ਅਭਿਆਸਾਂ ਵਿਚ ਚੈਲੰਜ਼ਰ 2 ਟੈਂਕਾਂ ਅਤੇ ਅਪਚੇ ਲੜਾਕੂ ਹੈਲੀਕਾਪਟਰਾਂ ਨਾਲ ਸੰਬੰਧਿਤ ਵੱਡੇ ਪੱਧਰ ਦੀ ਸਿਖਲਾਈ ਵੀ ਸ਼ਾਮਿਲ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਕਦਮ ਰਾਹੀਂ ਲਗਭਗ 30 ਮਿਲੀਅਨ ਪੌਂਡ ਦੀ ਬੱਚਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਫੈਸਲੇ ਨੇ ਬਰਤਾਨੀਆ ਦੀ ਫ਼ੌਜੀ ਤਿਆਰੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਸਾਬਕਾ ਸੀਨੀਅਰ ਫ਼ੌਜੀ ਅਧਿਕਾਰੀਆਂ ਨੇ ਚਿੰਤਾ ਪ੍ਰਗਟਾਈ ਹੈ ਕਿ ਮੌਜੂਦਾ ਅੰਤਰਰਾਸ਼ਟਰੀ ਸੁਰੱਖਿਆ ਹਾਲਾਤਾਂ ਦੌਰਾਨ ਵੱਡੇ ਪੱਧਰ ਦੇ ਫ਼ੌਜੀ ਅਭਿਆਸਾਂ ਵਿੱਚ ਕਟੌਤੀ ਲੰਬੇ ਸਮੇਂ ਵਿੱਚ ਫ਼ੌਜ ਦੀ ਤਿਆਰੀ ਅਤੇ ਸਮਰੱਥਾ ਨੂੰ ਪ੍ਰਭਾਵਿਤ ਕਰ ਸਕ ਦੀ ਹੈ।ਦੂਜੇ ਪਾਸੇ, ਬਰਤਾਨਵੀ ਫ਼ੌਜ ਦਾ ਕਹਿਣਾ ਹੈ ਕਿ ਯੂਕਰੇਨ ਜੰਗ ਤੋਂ ਮਿਲੇ ਸਬਕਾਂ ਦੇ ਆਧਾਰ ’ਤੇ ਡਰੋਨ ਯੁੱਧ ਅਤੇ ਆਧੁਨਿਕ ਜੰਗੀ ਤਕਨੀਕਾਂ ਵਰਗੇ ਖੇਤਰਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਦਕਿ ਬੀਤੇ ਕੱਲ ਰੱਖਿਆ ਕਮੇਟੀ ਦੇ ਚੇਅਰਮੈਨ ਤੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸੰਸਦ ਵਿਚ ਹਥਿਆਰਬੰਦ ਸੈਨਾਵਾਂ ਲਈ ਮੁੜ ਵੱਧ ਬਜਟ ਦੀ ਵਕਾਲਤ ਕੀਤੀ ਹੈ।
ਪਿਛਲੀ ਖ਼ਬਰ ਮਾਦੁਰੋ ਤੇ ਪਤਨੀ ਵਲੋਂ ਨਸ਼ਾ ਤਸਕਰੀ ਕੇਸ ਰੱਦ ਕਰਨ ਦੀ ਮੰਗ ਅਗਲੀ ਖ਼ਬਰ ਵੈਨਕੂਵਰ ਪੁਲਿਸ ਦਾ ਅਧਿਕਾਰੀ ਕੈਲ ਦੁਸਾਂਝ ਚੋਰੀ , ਧੋਖਾਧੜੀ ਦੇ ਦੋਸ਼ਾਂ ’ ਚ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।