05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮਾਦੁਰੋ ਤੇ ਪਤਨੀ ਵਲੋਂ ਨਸ਼ਾ ਤਸਕਰੀ ਕੇਸ ਰੱਦ ਕਰਨ ਦੀ ਮੰਗ

ਨਿਊਯਾਰਕ, 4 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸਿਲੀਆ ਫਲੋਰੇਸ ਨੇ ਅਮਰੀਕਾ ਵਿਚ ਆਪਣੇ ਖ਼ਿਲਾਫ਼ ਚੱਲ ਰਹੇ ਨਸ਼ਾ ਤਸਕਰੀ ਦੇ ਮਾਮਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਦੋਵਾਂ ਦੇ ਵਕੀਲਾਂ ਨੇ ਮੈਨਹਟਨ ਦੀ ਸੰਘੀ ਅਦਾਲਤ ਵਿਚ ਵੱਖ-ਵੱਖ ਅਰਜ਼ੀਆਂ ਦਾਖ਼ਲ ਕਰਕੇ ਵਿਦੇਸ਼ੀ ਰਾਸ਼ਟਰ ਮੁਖੀ ਅਤੇ ਪਹਿਲੀ ਮਹਿਲਾ ਨੂੰ ਮਿਲਣ ਵਾਲੀ ਕਾਨੂੰਨੀ ਛੋਟ ਦਾ ਹਵਾਲਾ ਦਿੱਤਾ ਹੈ।

ਅਜੀਤ ਡੈਸਕ 05-09-2026
ਨਿਊਯਾਰਕ, 4 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸਿਲੀਆ ਫਲੋਰੇਸ ਨੇ ਅਮਰੀਕਾ ਵਿਚ ਆਪਣੇ ਖ਼ਿਲਾਫ਼ ਚੱਲ ਰਹੇ ਨਸ਼ਾ ਤਸਕਰੀ ਦੇ ਮਾਮਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਦੋਵਾਂ ਦੇ ਵਕੀਲਾਂ ਨੇ ਮੈਨਹਟਨ ਦੀ ਸੰਘੀ ਅਦਾਲਤ ਵਿਚ ਵੱਖ-ਵੱਖ ਅਰਜ਼ੀਆਂ ਦਾਖ਼ਲ ਕਰਕੇ ਵਿਦੇਸ਼ੀ ਰਾਸ਼ਟਰ ਮੁਖੀ ਅਤੇ ਪਹਿਲੀ ਮਹਿਲਾ ਨੂੰ ਮਿਲਣ ਵਾਲੀ ਕਾਨੂੰਨੀ ਛੋਟ ਦਾ ਹਵਾਲਾ ਦਿੱਤਾ ਹੈ।ਮਾਦੁਰੋ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਜਦੋਂ ਉਨ੍ਹਾਂ ਖ਼ਿਲਾਫ਼ ਦੋਸ਼ ਲਗਾਏ ਗਏ ਸਨ, ਉਸ ਸਮੇਂ ਵੈਨੇਜ਼ੁਏਲਾ ਵਿਚ ਉਨ੍ਹਾਂ ਨੂੰ ਮੌਜੂਦਾ ਰਾਸ਼ਟਰਪਤੀ ਮੰਨਿਆ ਜਾਂਦਾ ਸੀ। ਇਸ ਲਈ ਕਿਸੇ ਦੂਜੇ ਦੇਸ਼ ਦੀ ਅਦਾਲਤ ਵਿਚ ਉਨ੍ਹਾਂ ਖ਼ਿਲਾਫ਼ ਅਪਰਾਧਿਕ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਵਕੀਲਾਂ ਨੇ ਸਰਕਾਰੀ ਅਹੁਦੇ ਦੌਰਾਨ ਕੀਤੇ ਕੰਮਾਂ ਦੇ ਆਧਾਰ ’ਤੇ ਵੀ ਕਾਨੂੰਨੀ ਛੋਟ ਮਿਲਣ ਦਾ ਦਾਅਵਾ ਕੀਤਾ ਹੈ। ਸਿਲੀਆ ਫਲੋਰੇਸ ਦੇ ਵਕੀਲਾਂ ਦਾ ਕਹਿਣਾ ਹੈ ਕਿ ਪਹਿਲੀ ਮਹਿਲਾ ਵਜੋਂ ਉਨ੍ਹਾਂ ਨੂੰ ਮਿਲੀ ਛੋਟ ਵੈਨੇਜ਼ੁਏਲਾ ਦੀ ਸੰਪ੍ਰਭੂਤਾ ਨਾਲ ਜੁੜੀ ਹੋਈ ਹੈ ਅਤੇ ਇਸ ਨੂੰ ਸਿਰਫ਼ ਵੈਨੇਜ਼ੁਏਲਾ ਹੀ ਵਾਪਸ ਲੈ ਸਕਦਾ ਹੈ।ਅਮਰੀਕੀ ਫ਼ੌਜਾਂ ਨੇ ਜਨਵਰੀ 2026 ਵਿਚ ਕਰਾਕਸ ਸਥਿਤ ਘਰ ’ਤੇ ਰਾਤ ਸਮੇਂ ਕੀਤੀ ਕਾਰਵਾਈ ਦੌਰਾਨ ਮਾਦੁਰੋ ਅਤੇ ਫਲੋਰੇਸ ਨੂੰ ਕਾਬੂ ਕਰਕੇ ਨਿਊਯਾਰਕ ਲਿਆਂਦਾ ਸੀ। ਦੋਵੇਂ ਇਸ ਵੇਲੇ ਬਰੁਕਲਿਨ ਦੀ ਸੰਘੀ ਜੇਲ੍ਹ ਵਿਚ ਬੰਦ ਹਨ। ਟਰੰਪ ਪ੍ਰਸ਼ਾਸਨ ਨੇ ਇਸ ਨੂੰ ਕਾਨੂੰਨ ਲਾਗੂ ਕਰਨ ਲਈ ਕੀਤੀ ਨਿਸ਼ਾਨਾਬੱਧ ਕਾਰਵਾਈ ਦੱਸਿਆ ਸੀ, ਜਦਕਿ ਮਾਦੁਰੋ ਨੇ ਆਪਣੀ ਗ੍ਰਿਫ਼ਤਾਰੀ ਨੂੰ ਅਗਵਾ ਕਰਾਰ ਦਿੱਤਾ ਹੈ।ਅਮਰੀਕੀ ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਮਾਦੁਰੋ ਅਤੇ ਹੋਰ ਕਥਿਤ ਸਾਜ਼ਿਸ਼ਕਾਰਾਂ ਨੇ ਵੈਨੇਜ਼ੁਏਲਾ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਮਦਦ ਨਾਲ ਹਜ਼ਾਰਾਂ ਟਨ ਕੋਕੀਨ ਅਮਰੀਕਾ ਭੇਜਣ ਦੀ ਸਾਜ਼ਿਸ਼ ਰਚੀ ਸੀ। ਮਾਦੁਰੋ ਅਤੇ ਫਲੋਰੇਸ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਇਹ ਦੋਸ਼ ਅਜੇ ਅਦਾਲਤ ਵਿੱਚ ਸਾਬਤ ਨਹੀਂ ਹੋਏ। ਦੋਸ਼ੀ ਠਹਿਰਾਏ ਜਾਣ ਦੀ ਸੂਰਤ ਵਿਚ ਉਨ੍ਹਾਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।
ਪਿਛਲੀ ਖ਼ਬਰ ਦਿੱਲੀ ਪੁਲਿਸ ਤੇ ਸੀ.ਆਈ.ਏ. ਦੇ ਨਾਂਅ ’ਤੇ ਬਜ਼ੁਰਗ ਔਰਤ ਤੋਂ 9.19 ਲੱਖ ਡਾਲਰ ਠੱਗੇ ਕਵੀਨਜ਼ ਦੀ ਔਰਤ ਗ੍ਰਿਫ਼ਤਾਰ ਅਗਲੀ ਖ਼ਬਰ ਖ਼ਰਚਾ ਬਚਾਉਣ ਲਈ ਬਰਤਾਨਵੀ ਫ਼ੌਜ ਨੂੰ ਗੈਰ - ਜ਼ਰੂਰੀ ਸਿਖਲਾਈ ਅਭਿਆਸ ਰੋਕਣ ਦੇ ਹੁਕਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।