10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਕੈਨੇਡਾ ਕਦੇ ਵੀ ਅਮਰੀਕਾ ਦਾ 51 ਵਾਂ ਸੂਬਾ ਨਹੀਂ ਬਣੇਗਾ - ਡੇਵਿਡ ਈਬੀ

ਅਮਰੀਕੀ ਸਰਹੱਦੀ ਲਾਂਘਿਆਂ ’ਤੇ ਲੱਗਣਗੇ ਬ੍ਰਿਟਿਸ਼ ਕੋਲੰਬੀਆ ਦੇ ਨਵੇਂ ਸਵਾਗਤੀ ਬੋਰਡ ਵੈਨਕੂਵਰ, 8 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੇਵਿਡ ਈਬੀ ਨੇ ਅਮਰੀਕਾ ਨਾਲ ਲੱਗਦੇ ਸਰਹੱਦੀ ਲਾਂਘਿਆਂ ਲਈ ਨਵੇਂ ਸਵਾਗਤੀ ਬੋਰਡਾਂ ਦਾ ਉਦਘਾਟਨ ਕਰਦਿਆਂ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਕੈਨੇਡਾ ਕਦੇ ਵੀ 51ਵਾਂ ਸੂਬਾ ਨਹੀਂ ਬਣੇਗਾ। ਇਸ ਮੌਕੇ ਡੇਵਿਡ ਈਬੀ ਨੇ ਕਿਹਾ ਕਿ ਕੈਨੇਡੀਅਨਾਂ ਦੀ ਨਿਮਰਤਾ ਅਤੇ ਦਿਆਲਤਾ ਨੂੰ ਉਨ੍ਹਾਂ ਦੀ ਕਮਜ਼ੋਰੀ ਸਮਝਣ ਦੀ ਗ਼ਲਤੀ ਨਹੀਂ ਕੀਤੀ ਜਾਣੀ ਚਾਹੀਦੀ।

ਅਜੀਤ ਡੈਸਕ 10-09-2026
ਅਮਰੀਕੀ ਸਰਹੱਦੀ ਲਾਂਘਿਆਂ ’ਤੇ ਲੱਗਣਗੇ ਬ੍ਰਿਟਿਸ਼ ਕੋਲੰਬੀਆ ਦੇ ਨਵੇਂ ਸਵਾਗਤੀ ਬੋਰਡ
ਵੈਨਕੂਵਰ, 8 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੇਵਿਡ ਈਬੀ ਨੇ ਅਮਰੀਕਾ ਨਾਲ ਲੱਗਦੇ ਸਰਹੱਦੀ ਲਾਂਘਿਆਂ ਲਈ ਨਵੇਂ ਸਵਾਗਤੀ ਬੋਰਡਾਂ ਦਾ ਉਦਘਾਟਨ ਕਰਦਿਆਂ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਕੈਨੇਡਾ ਕਦੇ ਵੀ 51ਵਾਂ ਸੂਬਾ ਨਹੀਂ ਬਣੇਗਾ।ਇਸ ਮੌਕੇ ਡੇਵਿਡ ਈਬੀ ਨੇ ਕਿਹਾ ਕਿ ਕੈਨੇਡੀਅਨਾਂ ਦੀ ਨਿਮਰਤਾ ਅਤੇ ਦਿਆਲਤਾ ਨੂੰ ਉਨ੍ਹਾਂ ਦੀ ਕਮਜ਼ੋਰੀ ਸਮਝਣ ਦੀ ਗ਼ਲਤੀ ਨਹੀਂ ਕੀਤੀ ਜਾਣੀ ਚਾਹੀਦੀ। ਨਵੇਂ ਸਵਾਗਤੀ ਬੋਰਡਾਂ ਰਾਹੀਂ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸਰਹੱਦ ਪਾਰ ਕਰਕੇ ਸੂਬੇ ਵਿਚ ਦਾਖ਼ਲ ਹੋਣ ਵਾਲਿਆਂ ਲਈ ਕੈਨੇਡਾ ਦੀ ਵੱਖਰੀ ਅਤੇ ਮਜ਼ਬੂਤ ਪਛਾਣ ਦਾ ਸੁਨੇਹਾ ਉਭਾਰਿਆ ਹੈ।
ਪਿਛਲੀ ਖ਼ਬਰ ਵਿਨੀਪੈਗ ਵਿਖੇ ਸੀਨੀਅਰ ਸੁਸਾਇਟੀ ਵਲੋਂ ਰੰਗਲੀ ਸ਼ਾਮ ਦਾ ਸ਼ਾਨਦਾਰ ਆਯੋਜਨ ਅਗਲੀ ਖ਼ਬਰ ਬਰਤਾਨੀਆ ਵਿਚ ਹਵਾਈ ਯਾਤਰਾ ਅੱਜ ਵੀ ਪ੍ਰਭਾਵਿਤ , 347 ਉਡਾਣਾਂ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।