18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਟਰੰਪ ਦੀ ਹਰਮਨਪਿਆਰਤਾ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਡੈਮੋਕਰੇਟਸ ਬਹੁਤ ਅੱਗੇ, ਤਾਜਾ ਸਰਵੇਖਣ ਵਿਚ ਹੋਇਆ ਖ਼ੁਲਾਸਾ

ਸੈਕਰਾਮੈਂਟੋ, 17 ਸਤੰਬਰ (ਹੁਸਨ ਲੜੋਆ ਬੰਗਾ)-ਮਾਰਕਵੇਟ ਯੂਨੀਵਰਸਿਟੀ ਲਾਅ ਸਕੂਲ ਦੇ ਤਾਜ਼ਾ ਸਰਵੇਖਣ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਰਮਨਪਿਆਰਤਾ ਦਰ ਡਿੱਗ ਕੇ 37 ਫ਼ੀਸਦੀ ਦੇ ਨਵੇਂ ਹੇਠਲੇ ਪੱਧਰ (ਦੂਜੇ ਕਾਰਜਕਾਲ ਦੌਰਾਨ) ’ਤੇ ਆ ਗਈ ਹੈ, ਜਦੋਂਕਿ ਮੱਧਕਾਲੀ ਚੋਣਾਂ ਤੋਂ ਪਹਿਲਾਂ ਆਮ ਕਾਂਗਰਸੀ ਵੋਟਰਾਂ ਵਿਚ ਡੈਮੋਕਰੇਟਸ ਨੇ ਰਿਪਬਲਿਕਨਾਂ ’ਤੇ ਵੱਡੀ ਬੜਤ ਹਾਸਲ ਕੀਤੀ ਹੈ| ਹਫ਼ਤੇ ਦੇ ਸ਼ੁਰੂ ਵਿਚ ਕੁਝ ਸਮੇਂ ਲਈ ਰਾਹਤ ਮਿਲਣ ਤੋਂ ਬਾਅਦ, ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਵਾਨਗੀ ਦਰ ਵਿੱਚ ਗਿਰਾਵਟ ਦਾ ਸਿਲਸਿਲਾ ਫਿਰ ਸ਼ੁਰੂ ਹੋ ਗਿਆ ਹੈ। 15 ਸਤੰਬਰ ਨੂੰ ਜਾਰੀ ਕੀਤੇ ਗਏ ਇਸ ਸਰਵੇਖਣ ਵਿਚ ਪਾਇਆ ਗਿਆ ਕਿ 37 ਫ਼ੀਸਦੀ ਅਮਰੀਕੀ ਟਰੰਪ ਦੇ ਕੰਮਕਾਜ ਤੋਂ ਸੰਤੁਸ਼ਟ ਹਨ, ਜੋ ਕਿ ਮਾਰਕਵੇਟ ਦੇ ਜੁਲਾਈ ਦੇ ਸਰਵੇਖਣ ਦੇ ਮੁਕਾਬਲੇ ਤਿੰਨ ਪ੍ਰਤੀਸ਼ਤ ਅੰਕ ਘੱਟ ਹੈ।

ਅਜੀਤ ਡੈਸਕ 18-09-2026
ਸੈਕਰਾਮੈਂਟੋ, 17 ਸਤੰਬਰ (ਹੁਸਨ ਲੜੋਆ ਬੰਗਾ)-ਮਾਰਕਵੇਟ ਯੂਨੀਵਰਸਿਟੀ ਲਾਅ ਸਕੂਲ ਦੇ ਤਾਜ਼ਾ ਸਰਵੇਖਣ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਰਮਨਪਿਆਰਤਾ ਦਰ ਡਿੱਗ ਕੇ 37 ਫ਼ੀਸਦੀ ਦੇ ਨਵੇਂ ਹੇਠਲੇ ਪੱਧਰ (ਦੂਜੇ ਕਾਰਜਕਾਲ ਦੌਰਾਨ) ’ਤੇ ਆ ਗਈ ਹੈ, ਜਦੋਂਕਿ ਮੱਧਕਾਲੀ ਚੋਣਾਂ ਤੋਂ ਪਹਿਲਾਂ ਆਮ ਕਾਂਗਰਸੀ ਵੋਟਰਾਂ ਵਿਚ ਡੈਮੋਕਰੇਟਸ ਨੇ ਰਿਪਬਲਿਕਨਾਂ ’ਤੇ ਵੱਡੀ ਬੜਤ ਹਾਸਲ ਕੀਤੀ ਹੈ| ਹਫ਼ਤੇ ਦੇ ਸ਼ੁਰੂ ਵਿਚ ਕੁਝ ਸਮੇਂ ਲਈ ਰਾਹਤ ਮਿਲਣ ਤੋਂ ਬਾਅਦ, ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਵਾਨਗੀ ਦਰ ਵਿੱਚ ਗਿਰਾਵਟ ਦਾ ਸਿਲਸਿਲਾ ਫਿਰ ਸ਼ੁਰੂ ਹੋ ਗਿਆ ਹੈ। 15 ਸਤੰਬਰ ਨੂੰ ਜਾਰੀ ਕੀਤੇ ਗਏ ਇਸ ਸਰਵੇਖਣ ਵਿਚ ਪਾਇਆ ਗਿਆ ਕਿ 37 ਫ਼ੀਸਦੀ ਅਮਰੀਕੀ ਟਰੰਪ ਦੇ ਕੰਮਕਾਜ ਤੋਂ ਸੰਤੁਸ਼ਟ ਹਨ, ਜੋ ਕਿ ਮਾਰਕਵੇਟ ਦੇ ਜੁਲਾਈ ਦੇ ਸਰਵੇਖਣ ਦੇ ਮੁਕਾਬਲੇ ਤਿੰਨ ਪ੍ਰਤੀਸ਼ਤ ਅੰਕ ਘੱਟ ਹੈ।ਇਸ ਸਰਵੇਖਣ ਵਿਚ ਰਾਸ਼ਟਰਪਤੀ ਦੀ ਹਰਮਨਪਿਆਰਤਾ ਦਰ, 2025 ਦੇ ਸ਼ੁਰੂ ਵਿਚ ਵਾਈਟ ਹਾਊਸ ਵਿਚ ਵਾਪਸੀ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਦਰਜ ਕੀਤੀ ਗਈ ਹੈ। 15 ਸਤੰਬਰ ਤੋਂ ਪਹਿਲਾਂ, ਟਰੰਪ ਦਾ ਪਿਛਲਾ ਹੇਠਲਾ ਪੱਧਰ ਜੂਨ ਵਿਚ ਸੀ, ਜਦੋਂ ਸਰਵੇਖਣ ਵਿਚ 38 ਫ਼ੀਸਦੀ ਹਰਮਨਪਿਆਰਤਾ ਦਰ ਦਰਜ ਕੀਤੀ ਗਈ ਸੀ। ਟਰੰਪ ਦੀ ਘੱਟ ਪ੍ਰਵਾਨਗੀ ਦਰ ਤੋਂ ਇਲਾਵਾ, ਇਸ ਸਰਵੇਖਣ ਨੇ ਉਨ੍ਹਾਂ ਅਮਰੀਕੀਆਂ ਦੀ ਗਿਣਤੀ ਵਿਚ ਲਗਾਤਾਰ ਗਿਰਾਵਟ ਵੀ ਦਿਖਾਈ ਹੈ ਜੋ ਰਾਸ਼ਟਰਪਤੀ ਦੇ ਕੰਮਕਾਜ ਨੂੰ ਪੂਰੀ ਤਰ੍ਹਾਂ ਪਸੰਦ ਕਰਦੇ ਹਨ ਜਾਂ ਮਜ਼ਬੂਤੀ ਨਾਲ ਪ੍ਰਵਾਨਗੀ ਦਿੰਦੇ ਹਨ। ਮਾਰਕਵੇਟ ਯੂਨੀਵਰਸਿਟੀ ਦੇ ਸਰਵੇਖਣ ਅਨੁਸਾਰ, ਟਰੰਪ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਵਿੱਚ 29ਫ਼ੀਸਦੀ ਅਮਰੀਕੀਆਂ ਨੇ ਕਿਹਾ ਸੀ ਕਿ ਉਹ ਰਾਸ਼ਟਰਪਤੀ ਦੇ ਕੰਮਕਾਜ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ; ਅੱਜ ਇਹ ਅੰਕੜਾ 15 ਫ਼ੀਸਦੀ ’ਤੇ ਹੈ। ਸਰਵੇਖਣ ਅਨੁਸਾਰ ਕਾਂਗਰਸ ਲਈ ਆਮ ਵੋਟਿੰਗ ਵਿੱਚ ਸੰਭਾਵੀ ਵੋਟਰਾਂ ਦਰਮਿਆਨ ਡੈਮੋਕਰੇਟਸ, ਰਿਪਬਲਿਕਨਾਂ ਨਾਲੋਂ 13 ਫ਼ੀਸਦੀ ਅੰਕਾਂ ਨਾਲ ਅੱਗੇ ਹਨ। ਇਸ ਸਰਵੇਖਣ ਵਿਚ ਡੈਮੋਕਰੇਟਸ ਦਾ ਪ੍ਰਦਰਸ਼ਨ ਜੁਲਾਈ ਦੇ ਮੁਕਾਬਲੇ ਸੱਤ ਫ਼ੀਸਦੀ ਅੰਕਾਂ ਦਾ ਸੁਧਾਰ ਦਰਸਾਉਂਦਾ ਹੈ, ਜਦੋਂ ਉਨ੍ਹਾਂ ਦੀ ਬੜਤ 6 ਫ਼ੀਸਦੀ ਅੰਕ ਸੀ।
ਪਿਛਲੀ ਖ਼ਬਰ ਰਾਸ਼ਟਰਮੰਡਲ ਖੇਡਾਂ ਤੋਂ ਪ੍ਰੇਰਿਤ ਗਲਾਸਗੋ ਦੇ ਅਧਿਆਪਕ ਕਰਨਗੇ ਭਾਰਤ ਦਾ ਦੌਰਾ ਅਗਲੀ ਖ਼ਬਰ ਆਸਟ੍ਰੇਲੀਆ ’ਚ ਬਿਨਾਂ ਵੀਜ਼ਾ ਰਹਿ ਰਹੇ ਲੋਕਾਂ ’ਤੇ ਕੱਸਿਆ ਸ਼ਿਕੰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।