18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਰਾਸ਼ਟਰਮੰਡਲ ਖੇਡਾਂ ਤੋਂ ਪ੍ਰੇਰਿਤ ਗਲਾਸਗੋ ਦੇ ਅਧਿਆਪਕ ਕਰਨਗੇ ਭਾਰਤ ਦਾ ਦੌਰਾ

ਗਲਾਸਗੋ, 17 ਸਤੰਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੇ ਚੁਣੇ ਹੋਏ ਅਧਿਆਪਕ ਖੇਡਾਂ ਅਤੇ ਸਿੱਖਿਆ ਨੂੰ ਆਪਸ ਵਿਚ ਜੋੜਨ ਦੇ ਤਰੀਕਿਆਂ ਦਾ ਅਧਿਐਨ ਕਰਨ ਲਈ ਭਾਰਤ ਦਾ ਵਿਸ਼ੇਸ਼ ਦੌਰਾ ਕਰਨਗੇ। ਇਹ ਦੌਰਾ ਗਲਾਸਗੋ ਵਿਚ ਹੋਈਆਂ 2026 ਰਾਸ਼ਟਰਮੰਡਲ ਖੇਡਾਂ ਤੋਂ ਪ੍ਰੇਰਿਤ ਹੈ ਅਤੇ ਇਸ ਦਾ ਉਦੇਸ਼ ਦੋਵਾਂ ਦੇਸ਼ਾਂ ਦੇ ਸਕੂਲਾਂ ਵਿਚਾਲੇ ਸਿੱਖਿਆ ਤੇ ਖੇਡਾਂ ਸਬੰਧੀ ਸਾਂਝ ਨੂੰ ਮਜ਼ਬੂਤ ਕਰਨਾ ਹੈ।

ਅਜੀਤ ਡੈਸਕ 18-09-2026
ਗਲਾਸਗੋ, 17 ਸਤੰਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੇ ਚੁਣੇ ਹੋਏ ਅਧਿਆਪਕ ਖੇਡਾਂ ਅਤੇ ਸਿੱਖਿਆ ਨੂੰ ਆਪਸ ਵਿਚ ਜੋੜਨ ਦੇ ਤਰੀਕਿਆਂ ਦਾ ਅਧਿਐਨ ਕਰਨ ਲਈ ਭਾਰਤ ਦਾ ਵਿਸ਼ੇਸ਼ ਦੌਰਾ ਕਰਨਗੇ। ਇਹ ਦੌਰਾ ਗਲਾਸਗੋ ਵਿਚ ਹੋਈਆਂ 2026 ਰਾਸ਼ਟਰਮੰਡਲ ਖੇਡਾਂ ਤੋਂ ਪ੍ਰੇਰਿਤ ਹੈ ਅਤੇ ਇਸ ਦਾ ਉਦੇਸ਼ ਦੋਵਾਂ ਦੇਸ਼ਾਂ ਦੇ ਸਕੂਲਾਂ ਵਿਚਾਲੇ ਸਿੱਖਿਆ ਤੇ ਖੇਡਾਂ ਸਬੰਧੀ ਸਾਂਝ ਨੂੰ ਮਜ਼ਬੂਤ ਕਰਨਾ ਹੈ। ਦੌਰੇ ਦੌਰਾਨ ਅਧਿਆਪਕ ਭਾਰਤ ਦੇ ਗੁਜਰਾਤ ਪ੍ਰਾਂਤ ਦੇ ਸਕੂਲਾਂ ਅਤੇ ਖੇਡ ਸੰਸਥਾਵਾਂ ਦਾ ਦੌਰਾ ਕਰਕੇ ਇਹ ਜਾਣਨਗੇ ਕਿ ਸਰੀਰਕ ਸਿੱਖਿਆ, ਖੇਡ ਸਰਗਰਮੀਆਂ ਅਤੇ ਜਮਾਤੀ ਪੜ੍ਹਾਈ ਨੂੰ ਇਕੱਠਿਆਂ ਕਿਵੇਂ ਅੱਗੇ ਵਧਾਇਆ ਜਾਂਦਾ ਹੈ। ਉਹ ਭਾਰਤੀ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਪੜ੍ਹਾਉਣ ਦੇ ਢੰਗਾਂ, ਨੌਜਵਾਨਾਂ ਦੀ ਖੇਡਾਂ ਵਿੱਚ ਸ਼ਮੂਲੀਅਤ ਅਤੇ ਤੰਦਰੁਸਤ ਜੀਵਨ-ਜਾਚ ਨੂੰ ਉਤਸ਼ਾਹਿਤ ਕਰਨ ਬਾਰੇ ਵਿਚਾਰ ਸਾਂਝੇ ਕਰਨਗੇ। ਇਸ ਯੋਜਨਾ ਰਾਹੀਂ ਗਲਾਸਗੋ ਦੇ ਅਧਿਆਪਕਾਂ ਨੂੰ ਭਾਰਤ ਦੀ ਸਿੱਖਿਆ ਪ੍ਰਣਾਲੀ ਅਤੇ ਸੱਭਿਆਚਾਰ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲੇਗਾ। ਦੌਰੇ ਤੋਂ ਹਾਸਲ ਕੀਤੇ ਤਜਰਬਿਆਂ ਅਤੇ ਨਵੀਆਂ ਸਿੱਖਿਆ ਵਿਧੀਆਂ ਨੂੰ ਵਾਪਸੀ ਮਗਰੋਂ ਗਲਾਸਗੋ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਜਾਵੇਗਾ। ਇਸ ਨਾਲ ਬੱਚਿਆਂ ਨੂੰ ਭਾਰਤ ਬਾਰੇ ਜਾਣਕਾਰੀ ਮਿਲਣ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਵੀ ਉਤਸ਼ਾਹ ਮਿਲੇਗਾ।ਅਧਿਕਾਰੀਆਂ ਅਨੁਸਾਰ ਰਾਸ਼ਟਰਮੰਡਲ ਖੇਡਾਂ ਦੀ ਵਿਰਾਸਤ ਸਿਰਫ਼ ਮੁਕਾਬਲਿਆਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਇਸ ਰਾਹੀਂ ਸਿੱਖਿਆ, ਸਿਹਤ ਅਤੇ ਕੌਮਾਂਤਰੀ ਸਹਿਯੋਗ ਨੂੰ ਵੀ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਭਾਰਤ ਸਾਲ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ, ਜਿਸ ਕਾਰਨ ਗਲਾਸਗੋ ਅਤੇ ਭਾਰਤ ਵਿਚਾਲੇ ਇਹ ਸਿੱਖਿਆ ਤੇ ਖੇਡ ਸਾਂਝ ਹੋਰ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਪਿਛਲੀ ਖ਼ਬਰ ਆਕਸਫੋਰਡਸ਼ਾਇਰ ਦੇ ਇਕ ਪਿੰਡ ਨੇ ਬਰਤਾਨੀਆ ਤੋਂ ‘ਆਜ਼ਾਦੀ’ ਲਈ ਪਾਈ ਵੋਟ ਅਗਲੀ ਖ਼ਬਰ ਟਰੰਪ ਦੀ ਹਰਮਨਪਿਆਰਤਾ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਡੈਮੋਕਰੇਟਸ ਬਹੁਤ ਅੱਗੇ, ਤਾਜਾ ਸਰਵੇਖਣ ਵਿਚ ਹੋਇਆ ਖ਼ੁਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।