23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਦੁਰਵਿਹਾਰ ਕਾਰਨ ਜਪਾਨ ਤੋਂ ਵਾਪਸ ਭੇਜੇ ਖਿਡਾਰੀ ’ ਤੇ ਲੱਗ ਸਕਦੀ ਹੈ ਉਮਰ ਭਰ ਦੀ ਪਾਬੰਦੀ

ਨਵੀਂ ਦਿੱਲੀ, 22 ਅਕਤੂਬਰ (ਪੀ. ਟੀ.

ਅਜੀਤ ਡੈਸਕ 23-10-2026
ਨਵੀਂ ਦਿੱਲੀ, 22 ਅਕਤੂਬਰ (ਪੀ. ਟੀ. ਆਈ.)-ਪੈਰਾਲੰਪਿਕ ਕਮੇਟੀ ਆਫ਼ ਇੰਡੀਆ (ਪੀ.ਸੀ.ਆਈ.) ਨੇ ਦੱਸਿਆ ਕਿ ਜਪਾਨ ਵਿਚ ਚੱਲ ਰਹੀਆਂ ਏਸ਼ਿਆਈ ਪੈਰਾ ਖੇਡਾਂ ਤੋਂ ਇਕ ਖਿਡਾਰੀ ਨੂੰ ਕਥਿਤ ਦੁਰਵਿਹਾਰ ਦੇ ਦੋਸ਼ ਵਿਚ ਵਾਪਸ ਭੇਜ ਦਿੱਤਾ ਗਿਆ ਹੈ। ਇਸ ਹਫ਼ਤੇ ਦੇ ਅੰਤ ਵਿਚ ਖੇਡਾਂ ਦੇ ਸਮਾਪਤ ਹੋਣ ਤੋਂ ਬਾਅਦ ਉਸ ਖਿਡਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ, ਜਿਸ ਵਿਚ ਉਮਰ ਭਰ ਦੀ ਪਾਬੰਦੀ ਵੀ ਸ਼ਾਮਿਲ ਹੋ ਸਕਦੀ ਹੈ।ਖਿਡਾਰੀ ਦਾ ਨਾਂਅ ਲਏ ਬਿਨਾਂ ਜਾਂ ਉਸ ਦੇ ਦੋਸ਼ ਦੇ ਵੇਰਵੇ ਦਿੱਤੇ ਬਿਨਾਂ ਪੀ.ਸੀ.ਆਈ. ਨੇ ਕਿਹਾ ਕਿ ਇਸ ਸਮੇਂ ਉਨ੍ਹਾਂ ਦਾ ਮੁੱਖ ਧਿਆਨ ਭਾਰਤੀ ਦਲ (ਟੀਮ) ਦਾ ਸਮਰਥਨ ਕਰਨ ‘ਤੇ ਹੈ, ਜੋ ਇਨ੍ਹਾਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਇਹ ਖੇਡਾਂ ਸਨਿਚਰਵਾਰ ਨੂੰ ਸਮਾਪਤ ਹੋਣਗੀਆਂ।ਕਮੇਟੀ ਨੇ ਕਿਹਾ ਕਿ ਪੈਰਾਲੰਪਿਕ ਕਮੇਟੀ ਆਫ਼ ਇੰਡੀਆ ਕਿਸੇ ਵੀ ਤਰ੍ਹਾਂ ਦੇ ਜਿਨਸੀ ਦੁਰਵਿਵਹਾਰ ਜਾਂ ਅਜਿਹੇ ਵਿਵਹਾਰ ਪ੍ਰਤੀ ‘ਜ਼ੀਰੋ-ਟੋਲਰੈਂਸ’ (ਸਖ਼ਤ ਅਸਹਿਣਸ਼ੀਲਤਾ) ਦੀ ਨੀਤੀ ਰੱਖਦੀ ਹੈ, ਜੋ ਦੂਜਿਆਂ ਦੀ ਮਰਿਆਦਾ, ਸੁਰੱਖਿਆ ਅਤੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੋਵੇ।ਇਸ ਮਾਮਲੇ ਵਿਚ ‘ਸ਼ੈੱਫ ਡੀ ਮਿਸ਼ਨ’ ਨੇ ਸੰਬੰਧਿਤ ਖਿਡਾਰੀ ਵਿਰੁੱਧ ਸਭ ਤੋਂ ਸਖ਼ਤ ਅਨੁਸ਼ਾਸਨੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ, ਜਿਸ ਵਿਚ ਉਮਰ ਭਰ ਦੀ ਪਾਬੰਦੀ ਵੀ ਸ਼ਾਮਿਲ ਹੈ।
ਪਿਛਲੀ ਖ਼ਬਰ 13 ਲੱਖ ਪੌਂਡ ਦੀ ਧੋਖਾਧੜੀ ਕਰਨ ਵਾਲੇ ਭਾਰਤੀ ਮੂਲ ਦੇ ਫਾਰਮਾਸਿਸਟ ਤੇ ਸਾਥੀ ਨੂੰ ਕੈਦ ਅਗਲੀ ਖ਼ਬਰ ਚਨਾਰਥਲ ਕਲਾਂ ਦਾ ਦੁਸਹਿਰਾ ਕਬੱਡੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।