ਕੈਨੇਡਾ ’ ਚ ਪੰਜਾਬੀਆਂ ਨੇ ਮਨਾਇਆ ਦੀਵਾਲੀ ਦਾ ਤਿਉਹਾਰ
ਟੋਰਾਂਟੋ, 9 ਨਵੰਬਰ (ਹਰਜੀਤ ਸਿੰਘ ਬਾਜਵਾ)-ਦੀਵਾਲੀ ਤੇ ਬੰਦੀ ਛੋੜ ਦਿਵਸ ਇੱਥੇ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਬੜੀ ਸ਼ਰਧਾ ਤੇ ਸਦਭਾਵਨਾਂ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਮਠਿਆਈਆਂ ਦੀਆਂ ਦੁਕਾਨਾਂ ਉੱਤੇ ਲੋਕਾਂ ਦੀਆਂ ਭੀੜਾਂ ਨਜ਼ਰ ਆਈਆਂ ਉੱਥੇ ਹੀ ਇੱਥੋਂ ਦੇ ਵੱਖ-ਵੱਖ ਸ਼ਹਿਰਾਂ ਦੇ ਮੰਦਰਾਂ ਤੇ ਗੁਰਘਰਾਂ ਵਿਚ ਸੰਗਤਾਂ ਦੇ ਵੱਡੇ ਇਕੱਠ ਨਜ਼ਰ ਆਏ।
ਅਜੀਤ ਡੈਸਕ
10-11-2026