12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਰਿਪਬਲਿਕਨਾਂ ਨੇ ਹੈਗਸੇਥ ਖ਼ਿਲਾਫ਼ ਮਹਾਂਦੋਸ਼ ਮਤਾ ਰੋਕਿਆ

ਨਿਊਯਾਰਕ, 11 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਇਰਾਨ ਦੀ ਜੰਗ ਸਮੇਤ ਕਈ ਫ਼ੌਜੀ ਕਾਰਵਾਈਆਂ ਨੂੰ ਲੈ ਕੇ ਘਿਰੇ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨੂੰ ਰਿਪਬਲਿਕਨ ਸੰਸਦ ਮੈਂਬਰਾਂ ਨੇ ਫ਼ਿਲਹਾਲ ਮਹਾਦੋਸ਼ ਦੀ ਕਾਰਵਾਈ ਤੋਂ ਬਚਾ ਲਿਆ ਹੈ। ਪ੍ਰਤੀਨਿਧੀ ਸਭਾ ਨੇ ਉਨ੍ਹਾਂ ਖ਼ਿਲਾਫ਼ 8 ਦੋਸ਼ਾਂ ਵਾਲੇ ਮਤੇ ’ਤੇ ਸਿੱਧੀ ਵੋਟਿੰਗ ਕਰਨ ਦੀ ਥਾਂ ਇਸ ਨੂੰ ਨਿਆਂਇਕ ਕਮੇਟੀ ਕੋਲ ਭੇਜ ਦਿੱਤਾ।

ਪੀਟ ਹੈਗਸੇਥ 12-11-2026
ਨਿਊਯਾਰਕ, 11 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਇਰਾਨ ਦੀ ਜੰਗ ਸਮੇਤ ਕਈ ਫ਼ੌਜੀ ਕਾਰਵਾਈਆਂ ਨੂੰ ਲੈ ਕੇ ਘਿਰੇ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨੂੰ ਰਿਪਬਲਿਕਨ ਸੰਸਦ ਮੈਂਬਰਾਂ ਨੇ ਫ਼ਿਲਹਾਲ ਮਹਾਦੋਸ਼ ਦੀ ਕਾਰਵਾਈ ਤੋਂ ਬਚਾ ਲਿਆ ਹੈ। ਪ੍ਰਤੀਨਿਧੀ ਸਭਾ ਨੇ ਉਨ੍ਹਾਂ ਖ਼ਿਲਾਫ਼ 8 ਦੋਸ਼ਾਂ ਵਾਲੇ ਮਤੇ ’ਤੇ ਸਿੱਧੀ ਵੋਟਿੰਗ ਕਰਨ ਦੀ ਥਾਂ ਇਸ ਨੂੰ ਨਿਆਂਇਕ ਕਮੇਟੀ ਕੋਲ ਭੇਜ ਦਿੱਤਾ। ਇਹ ਪ੍ਰਸਤਾਵ 211 ਦੇ ਮੁਕਾਬਲੇ 204 ਵੋਟਾਂ ਨਾਲ ਪਾਸ ਹੋਇਆ। ਹੈਗਸੇਥ ਖ਼ਿਲਾਫ਼ ਮਤਾ ਲਿਆਉਣ ਵਾਲੇ ਕੈਂਟਕੀ ਤੋਂ ਰਿਪਬਲਿਕਨ ਮੈਂਬਰ ਥਾਮਸ ਮੈਸੀ ਆਪਣੀ ਪਾਰਟੀ ਦੇ ਇਕਲੌਤੇ ਮੈਂਬਰ ਸਨ ਜਿਨ੍ਹਾਂ ਨੇ ਇਸ ਨੂੰ ਕਮੇਟੀ ਕੋਲ ਭੇਜਣ ਦਾ ਵਿਰੋਧ ਕੀਤਾ। ਡੈਮੋਕ੍ਰੈਟਾਂ ਨੇ ਮੈਸੀ ਦਾ ਸਾਥ ਦਿੱਤਾ, ਪਰ ਉਨ੍ਹਾਂ ਦੇ 11 ਮੈਂਬਰ ਵੋਟਿੰਗ ਵੇਲੇ ਗ਼ੈਰਹਾਜ਼ਰ ਸਨ। ਕਮੇਟੀ ਦਾ ਕੰਟਰੋਲ ਟਰੰਪ ਦੇ ਹਮਾਇਤੀਆਂ ਕੋਲ ਹੋਣ ਕਾਰਨ ਮੌਜੂਦਾ ਕਾਂਗਰਸ ਦੇ ਬਾਕੀ ਕਾਰਜਕਾਲ ਦੌਰਾਨ ਮਤੇ ’ਤੇ ਅਗਲੀ ਕਾਰਵਾਈ ਹੋਣ ਦੀ ਸੰਭਾਵਨਾ ਘੱਟ ਹੈ। ਮਤੇ ’ਚ ਹੈਗਸੇਥ ’ਤੇ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਇਰਾਨ ਨਾਲ ਜੰਗ ਚਲਾਉਣ, ਯਮਨ ਅਤੇ ਵੈਨੇਜ਼ੁਏਲਾ ’ਚ ਫ਼ੌਜੀ ਕਾਰਵਾਈਆਂ ਰਾਹੀਂ ਕਾਨੂੰਨ ਦੀ ਉਲੰਘਣਾ ਕਰਨ ਤੇ ਆਮ ਨਾਗਰਿਕਾਂ ਦਾ ਜਾਨੀ ਨੁਕਸਾਨ ਘਟਾਉਣ ਵਾਲੇ ਪ੍ਰਬੰਧ ਕਮਜ਼ੋਰ ਕਰਨ ਦੇ ਦੋਸ਼ ਲਾਏ ਗਏ ਸਨ। ਨਸ਼ਾ ਤਸਕਰੀ ਦੇ ਸ਼ੱਕ ਹੇਠ ਕਿਸ਼ਤੀਆਂ ’ਤੇ ਹਮਲਿਆਂ ਤੇ ਬਚੇ ਹੋਏ ਲੋਕਾਂ ਨੂੰ ਨਾ ਬਚਾਉਣ ਦਾ ਮਾਮਲਾ ਵੀ ਉਠਾਇਆ ਗਿਆ। ਇੱਕ ਹੋਰ ਦੋਸ਼ ਡੈਮੋਕ੍ਰੈਟਿਕ ਸੈਨੇਟਰ ਮਾਰਕ ਕੈਲੀ ਖ਼ਿਲਾਫ਼ ਬਦਲਾਖੋਰੀ ਦੀ ਕੋਸ਼ਿਸ਼ ਨਾਲ ਜੁੜਿਆ ਸੀ, ਜਿਨ੍ਹਾਂ ਨੇ ਫ਼ੌਜੀਆਂ ਨੂੰ ਗ਼ੈਰਕਾਨੂੰਨੀ ਹੁਕਮ ਨਾ ਮੰਨਣ ਲਈ ਕਿਹਾ ਸੀ। ਜ਼ਿਕਰਯੋਗ ਹੈ ਕਿ ਹੈਗਸੇਥ ਨੇ 6 ਮਹੀਨਿਆਂ ਬਾਅਦ ਪੈਂਟਾਗਨ ’ਚ ਕੀਤੀ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਨਕਾਰਦਿਆਂ ਇਸ ਪਹਿਲ ਨੂੰ ਮੈਸੀ ਦੀ ਨਿੱਜੀ ਨਾਰਾਜ਼ਗੀ ਤੋਂ ਉਪਜਿਆ ਸਿਆਸੀ ਤਮਾਸ਼ਾ ਦੱਸਿਆ। ਉਨ੍ਹਾਂ ਕਿਹਾ ਕਿ ਨੀਤੀਆਂ ਬਾਰੇ ਮਤਭੇਦ ਮਹਾਦੋਸ਼ ਦਾ ਆਧਾਰ ਨਹੀਂ ਬਣਦੇ ਤੇ ਅਮਰੀਕੀ ਫ਼ੌਜ ਦੀਆਂ ਕਾਰਵਾਈਆਂ ਕਾਨੂੰਨ ਅਨੁਸਾਰ ਹੋਈਆਂ ਹਨ। ਹਾਲਾਂਕਿ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਜੰਗ ਜਾਰੀ ਰੱਖਣ ਬਾਰੇ ਮੁੱਖ ਸਵਾਲ ਦਾ ਉਨ੍ਹਾਂ ਨੇ ਸਿੱਧਾ ਜਵਾਬ ਨਹੀਂ ਦਿੱਤਾ। ਡੱਬੀ——ਰਾਸ਼ਟਰਪਤੀ ਟਰੰਪ ਨੇ ਕੀਤਾ ਵੋਟਿੰਗ ਦੇ ਨਤੀਜੇ ਦਾ ਸਵਾਗਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੋਟਿੰਗ ਦੇ ਨਤੀਜੇ ਦਾ ਸਵਾਗਤ ਕਰਦਿਆਂ ਹੈਗਸੇਥ ਦੀ ਸ਼ਲਾਘਾ ਕੀਤੀ ਅਤੇ ਮੈਸੀ ’ਤੇ ਤਿੱਖੇ ਹਮਲੇ ਕੀਤੇ। ਟਰੰਪ ਨੇ ਇਸ ਨੂੰ ਹੈਗਸੇਥ ਨੂੰ ਦੋਸ਼ਾਂ ਤੋਂ ਮੁਕਤੀ ਮਿਲਣ ਵਜੋਂ ਪੇਸ਼ ਕੀਤਾ। ਹਾਲਾਂਕਿ ਸਦਨ ਦਾ ਫ਼ੈਸਲਾ ਮਤੇ ਨੂੰ ਕਮੇਟੀ ਕੋਲ ਭੇਜਣ ਬਾਰੇ ਸੀ; ਦੋਸ਼ਾਂ ਦੇ ਸਹੀ ਜਾਂ ਗ਼ਲਤ ਹੋਣ ਬਾਰੇ ਵੋਟਿੰਗ ਨਹੀਂ ਹੋਈ। ਤਸਵੀਰ—- Pete Hegseth
ਪਿਛਲੀ ਖ਼ਬਰ ਮੈਨੀਟੋਬਾ ’ ਚ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ , 9 ਪੰਜਾਬੀ ਗ੍ਰਿਫ਼ਤਾਰ ਅਗਲੀ ਖ਼ਬਰ ‘ ਵੰਦੇ ਮਾਤਰਮ ’ ਦੇ 150 ਸਾਲ ਪੂਰੇ ਹੋਣ ’ ਤੇ ਬੇਲਫਾਸਟ ’ ਚ ਵਿਸ਼ੇਸ਼ ਸੰਗੀਤਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।