ਸਰੀ ਦੇ ਸਕੂਲਾਂ ਦੀ ਸੰਚਾਰ ਟੀਮ ਨੂੰ ਕੌਮੀ ਪੱਧਰ ਦਾ ਵੱਕਾਰੀ ਪੁਰਸਕਾਰ
ਵੈਨਕੂਵਰ, 20 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਸਕੂਲਾਂ ਦੀ ਸੰਚਾਰ ਟੀਮ ਨੇ ਕੌਮੀ ਪੱਧਰ ‘ਤੇ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਵੱਕਾਰੀ ‘ਬ੍ਰਾਵੋ ਪੁਰਸਕਾਰ’ ਜਿੱਤ ਕੇ ਸਰੀ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰੀ ਸਕੂਲਾਂ ਦੀ ਸੰਚਾਰ ਟੀਮ ਨੂੰ 25 ਅਕਤੂਬਰ ਨੂੰ ਕਰਵਾਏ ਗਏ ‘ਬ੍ਰਾਵੋ ਪੁਰਸਕਾਰ’ ਸਮਾਗਮ ਦੌਰਾਨ ਉੱਤਮ ਕਾਰਗੁਜ਼ਾਰੀ ਲਈ ਕੌਮੀ ਸਨਮਾਨ ਨਾਲ ਨਿਵਾਜਿਆ ਗਿਆ।
ਅਜੀਤ ਡੈਸਕ
21-11-2026