07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪੰਜਾਬੀ ਭਾਸ਼ਾ

ਪੰਜਾਬੀ ਭਾਸ਼ਾ

ਅਜੀਤ ਡੈਸਕ 07-09-2026

ਪੰਜਾਬੀ ਭਾਸ਼ਾ

ਇਹ ਗੱਲ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਪੰਜਾਬੀ ਭਾਸ਼ਾ ਨਾਲ ਸ਼ੁਰੂ ਤੋਂ ਹੀ ਕਾਣੀ ਵੰਡ ਹੁੰਦੀ ਆ ਰਹੀ ਹੈ ਤੇ ਇਸ ਦੀ ਇਕ ਹੋਰ ਉਦਾਹਰਨ ਜੰਮੂ-ਕਸ਼ਮੀਰ ਵਿਚ ਵੇਖਣ ਨੂੰ  ਮਿਲੀ ਹੈ | ਜਿਥੇ ਪੰਜਾਬੀ ਭਾਸ਼ਾ ਦੀ ਮਾਨਤਾ ਰੱਦ ਕਰ ਦਿੱਤੀ ਹੈ ਪਰ ਇਸ ਵਿਚ ਸਰਕਾਰ ਦਾ ਕੋਈ ਦੋਸ਼ ਨਹੀਂ ਦੋਸ਼ ਸਿਰਫ਼ ਪੰਜਾਬ ਦੇ ਉਨ੍ਹਾਂ ਲੋਕਾਂ ਦਾ ਹੈ ਜੋ ਪੰਜਾਬ ਵਿਚ ਰਹਿ ਕੇ ਪੰਜਾਬੀ ਬੋਲਣ ਤੇ ਸ਼ਰਮ ਮਹਿਸੂਸ ਕਰਦੇ ਹਨ, ਦੋਸ਼ ਪੰਜਾਬ ਦੇ ਉਨ੍ਹਾਂ ਸਕੂਲਾਂ, ਕਾਲਜਾਂ ਦਾ ਹੈ ਜੋ ਆਪਣੇ ਵਿਦਿਆਰਥੀਆਂ ਨੂੰ  ਪੰਜਾਬੀ ਨਹੀਂ ਬੋਲਣ ਦਿੰਦੇ | ਦੋਸਤੋ ਸਿੱਧੀ ਜਿਹੀ ਗੱਲ ਐ ਜੇ ਆਪਾਂ ਆਪਣੀ ਬੋਲੀ ਦਾ ਸਤਿਕਾਰ ਨਹੀਂ ਕਰਾਂਗੇ ਤਾਂ ਹੋਰ ਕਿਸੇ ਨੇ ਵੀ ਨਹੀਂ ਕਰਨਾ | ਸਾਡੇ ਸਮਾਜ ਵਿਚ ਪੰਜਾਬੀ ਬੋਲਣ ਵਾਲੇ ਨੂੰ  ਪੇਂਡੂ, ਅਨਪੜ੍ਹ ਜਾਂ ਗਵਾਰ ਸਮਝਿਆ ਜਾਂਦਾ ਹੈ ਜਦਕਿ ਉਹ ਲੋਕ ਵਫਾਦਾਰ ਹੁੰਦੇ ਹਨ ਜੋ ਆਪਣੀ ਮਾਂ-ਬੋਲੀ ਵਿਚ ਗੱਲ ਕਰਨ ਲੱਗੇ ਸ਼ਰਮ ਨਹੀਂ ਮੰਨਦੇ ਤੇ ਆਪਣੀ ਬੋਲੀ ਦਾ ਸਤਿਕਾਰ ਕਰਦੇ ਹਨ | ਅੱਜ ਲੋੜ ਹੈ ਪੰਜਾਬ ਦੇ ਸਕੂਲਾਂ, ਕਾਲਜਾਂ ਵਿਚ ਪੰਜਾਬੀ ਨੂੰ  ਲਾਜ਼ਮੀ ਕਰਨ ਦੀ ਤੇ ਮਾਂ-ਬੋਲੀ ਪੰਜਾਬੀ ਨੂੰ  ਬਣਦਾ ਸਤਿਕਾਰ ਦੇਣ ਦੀ |

-ਅਕਾਸ਼ਦੀਪ ਸੀਰਵਾਲੀ

ਯੋਗ ਦੀ ਮਹੱਤਤਾ

ਵਿਸ਼ਵ ਯੋਗਾ ਦਿਵਸ ਵੱਡੀ ਗਿਣਤੀ ਵਿਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੇ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ | ਹਰ ਬੰਦਾ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ | ਯੋਗਾ ਦਿਵਸ ਮਨਾਉਣ ਦਾ ਮੰਤਵ ਬਿਮਾਰੀਆਂ ਤੋਂ ਨਜਾਤ ਪਾਉਣ ਲਈ ਜਾਗਰੂਕਤਾ ਫੈਲਾਉਣਾ ਹੈ | ਯੋਗਾ ਸਰੀਰ ਨੂੰ  ਤੰਦਰੁਸਤ ਰੱਖਦਾ ਹੈ | ਹਰ ਬਿਮਾਰੀ ਦਾ ਇਲਾਜ ਯੋਗਾ ਰਾਹੀਂ ਹੋ ਸਕਦਾ ਹੈ | ਪੁਲਿਸ ਮਹਿਕਮੇ ਵਿਚ ਯੋਗਾ ਦੀ ਬਹੁਤ ਮਹੱਤਤਾ ਹੈ | ਜ਼ਿਆਦਾ ਡਿਊਟੀ 'ਤੇ ਰਹਿਣ ਕਾਰਨ ਪੁਲਿਸ ਦੇ ਜਵਾਨ ਕਈ ਬਿਮਾਰੀਆਂ ਤੋਂ ਪੀੜਤ ਹੋ ਜਾਂਦੇ ਹਨ | ਜਵਾਨਾਂ ਦੀ ਫਿੱਟਨੈਸ ਨੂੰ  ਮੁੱਖ ਰੱਖਦਿਆਂ ਯੋਗਾ ਦੀ ਪੁਲਿਸ ਸਿਖਲਾਈ ਵਿਚ ਵੱਖਰੀ ਮਹੱਤਤਾ ਹੈ | ਯੋਗਾ ਨੂੰ  ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਲੈਣਾ ਚਾਹੀਦਾ ਹੈ | ਸਕੂਲ ਲੈਵਲ ਤੇ ਬੱਚਿਆਂ ਨੂੰ  ਰੋਜ਼ਾਨਾ ਯੋਗਾ ਕਰਵਾਉਣਾ ਚਾਹੀਦਾ ਹੈ | ਜਦੋਂ ਪੂਰੀ ਦੁਨੀਆ ਯੋਗਾ ਦਿਵਸ ਮਨਾ ਰਹੀ ਹੁੰਦੀ ਹੈ  | ਹਰ ਪ੍ਰਾਣੀ ਨੂੰ  ਰੋਜ਼ਾਨਾ ਯੋਗਾ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ | ਕਿਉਂਕਿ ਯੋਗ ਰੱਖੇ ਨਿਰੋਗ |

-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ |

ਵੀ.ਆਈ.ਪੀ. ਸੁਰੱਖਿਆ

ਇਹ ਆਮ ਵੇਖਣ ਵਿਚ ਆਇਆ ਹੈ ਕਿ ਜਦੋਂ ਵੀ ਸਾਡੇ ਮੁੱਖ ਮੰਤਰੀ ਜਾਂ ਮੰਤਰੀ ਕਿਸੇ ਸਮਾਗਮ 'ਚ ਸ਼ਾਮਿਲ ਹੋਣ ਲਈ ਆਉਂਦੇ ਹਨ ਤਾਂ ਸੜਕਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ, ਵਾਜਬ ਸੁਰੱਖਿਆ ਕਰਨ ਦੀ ਬਜਾਏ ਬੇਲੋੜੀ ਸੁਰੱਖਿਆ ਪ੍ਰਬੰਧ ਕੀਤੇ ਜਾਂਦੇ ਹਨ | ਉਸ ਵਕਤ ਤਾਂ ਇਨ੍ਹਾਂ ਨੂੰ  ਕੋਈ ਖ਼ਤਰਾ ਨਹੀਂ ਹੁੰਦਾ ਪਰ ਮੁੱਖ ਮੰਤਰੀ/ਮੰਤਰੀ ਬਣਦਿਆਂ ਇਨ੍ਹਾਂ ਨੂੰ  ਖ਼ਤਰਾ ਕਿਵੇਂ ਵੱਧ ਜਾਂਦਾ ਹੈ |
26 ਜਨਵਰੀ, 15 ਅਗਸਤ ਦੀ ਗੱਲ ਹੀ ਲੈ ਲਵੋ ਜਦੋਂ ਇਨ੍ਹਾਂ ਨੇ ਝੰਡਾ ਲਹਿਰਾਉਣ ਲਈ ਆਉਣਾ ਹੁੰਦਾ ਹੈ ਤਾਂ ਕਿਲੋਮੀਟਰ ਦੂਰ ਲੋਕਾਂ ਲਈ ਰੂਟ ਬਦਲ ਦਿੱਤੇ ਜਾਂਦੇ ਹਨ | ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਜਾਂਦੀਆਂ ਹਨ | ਆਮ ਲੋਕਾਂ ਨੂੰ  ਪ੍ਰੇਸ਼ਾਨ ਕੀਤਾ ਜਾਂਦਾ ਹੈ | ਸਾਡੇ ਰਾਜਨੀਤਕ ਲੋਕ (ਵੀ.ਆਈ. ਪੀ. ਕਲਚਰ) ਖ਼ਤਮ ਕਰਨ ਦੀਆਂ ਗੱਲਾਂ ਤਾਂ ਬਹੁਤ ਕਰਦੇ ਹਨ, ਪਰ ਇਸ ਨੂੰ  ਖ਼ਤਮ ਕਰਨ ਪ੍ਰਤੀ ਸੁਹਿਰਦ ਨਹੀਂ ਹਨ |

-ਪਰਮਜੀਤ ਸਿੰਘ ਸੈਣੀ
ਗੁਰਦਾਸਪੁਰ

ਪਿਛਲੀ ਖ਼ਬਰ ਉਜੜੇ 84 ਪਿੰਡਾਂ ਦੀ ਰਹੱਸਮਈ ਵਿਰਾਸਤ ਦਾ ਪ੍ਰਤੀਕ ਰਾਜਸਥਾਨ ਦਾ ਪਿੰਡ ਕੁਲਧਰਾ ਅਗਲੀ ਖ਼ਬਰ ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ | —ਬਲਟਾਸਰ ਗਰੈਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।