03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੰਤ ਸ਼੍ਰੋਮਣੀ ਰਵਿਦਾਸ ਦੀਆਂ ਸਿੱਖਿਆਵਾਂ ਸਮਾਜ ਨੂੰ ਮਨੁੱਖੀ ਸੇਵਾ ਦਾ ਰਸਤਾ ਦਿਖਾਉਂਦੀਆਂ- ਨਵੀਨ ਜਿੰਦਲ

ਅਜੀਤ ਡੈਸਕ 01-02-2026
ਗੂਹਲਾ ਚੀਕਾ, 31 ਜਨਵਰੀ (ਓ.ਪੀ. ਸੈਣੀ)-ਸੰਤ ਸ਼੍ਰੋਮਣੀ ਗੁਰੂ ਰਵਿਦਾਸ ਦੇ 649ਵੇਂ ਜਨਮ ਦਿਵਸ ਮੌਕੇ ਹਰਿਆਣਾ ਸਰਕਾਰ ਨੇ ਕੁਰੂਕਸ਼ੇਤਰ ਦੇ ਉਮਰੀ ਪਿੰਡ 'ਚ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ, ਜਿਸ 'ਚ ਰਾਜ ਭਰ ਦੇ ਸ਼ਰਧਾਲੂਆਂ, ਸਮਾਜਿਕ ਪ੍ਰਤੀਨਿਧੀਆਂ ਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ | ਸੰਸਦ ਮੈਂਬਰ ਨਵੀਨ ਜਿੰਦਲ ਨੇ ਸਮਾਗਮ ਵਿਚ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ, ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਗੁਰੂ ਰਵਿਦਾਸ ਦੇ ਵਿਚਾਰ ਸਮਾਜਿਕ ਸਦਭਾਵਨਾ ਅਤੇ ਮਨੁੱਖਤਾ ਦੀ ਇਕ ਅਨਮੋਲ ਵਿਰਾਸਤ ਹਨ | ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਇਕ ਮਹਾਨ ਸੰਤ, ਸਮਾਜ ਸੁਧਾਰਕ ਅਤੇ ਮਨੁੱਖੀ ਸੇਵਾ ਦੇ ਪ੍ਰਤੀਕ ਸਨ, ਜੋ ਕਰਮ ਨੂੰ ਸਰਵਉੱਚ ਅਤੇ ਭਾਈਚਾਰੇ ਨੂੰ ਸੱਚਾ ਧਰਮ ਮੰਨਦੇ ਸਨ | ਉਨ੍ਹਾਂ ਕਿਹਾ ਕਿ ਸੰਤ ਰਵਿਦਾਸ ਦੀਆਂ ਸਿੱਖਿਆਵਾਂ ਅਜੇ ਵੀ ਸਮਾਜ ਨੂੰ ਮਨੁੱਖਤਾ ਦੀ ਸੇਵਾ, ਸਮਾਨਤਾ ਅਤੇ ਦਇਆ ਵੱਲ ਸੇਧਿਤ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਉਮਰੀ ਪਿੰਡ ਵਿੱਚ ਲਗਭਗ 5 ਏਕੜ ਜ਼ਮੀਨ 'ਤੇ 124 ਕਰੋੜ ਦੀ ਲਾਗਤ ਨਾਲ ਗੁਰੂ ਰਵਿਦਾਸ ਭਵਨ ਅਤੇ ਅਜਾਇਬ ਘਰ ਦਾ ਨਿਰਮਾਣ ਕਰ ਰਹੀ ਹੈ | ਇਹ ਸੰਤ ਰਵਿਦਾਸ ਦੇ ਵਿਚਾਰਾਂ ਤੇ ਜੀਵਨ ਦਰਸ਼ਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਇਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਕੰਮ ਕਰੇਗਾ | ਆਪਣੇ ਸੰਬੋਧਨ ਵਿਚ ਸੰਸਦ ਮੈਂਬਰ ਨਵੀਨ ਜਿੰਦਲ ਨੇ ਇਕੱਠ ਨੂੰ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦੁਆਰਾ ਦਿਖਾਏ ਗਏ ਮਾਰਗ 'ਤੇ ਚੱਲਣ ਅਤੇ ਮਨੁੱਖਤਾ ਦੀ ਸੇਵਾ ਨੂੰ ਆਪਣੇ ਜੀਵਨ ਦਾ ਉਦੇਸ਼ ਬਣਾਉਣ ਦਾ ਸੱਦਾ ਦਿੱਤਾ |
ਪਿਛਲੀ ਖ਼ਬਰ ਰਾਜਧਾਨੀ ਦਿੱਲੀ ਵਿਚ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਜੋੜੇ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਆਧੁਨਿਕ ਤਕਨਾਲੋਜੀ ਨਵੀਨਤਾਕਾਰਾਂ ਦੀ ਸਭ ਤੋਂ ਵੱਡੀ ਤਾਕਤ ਬਣਦੀ ਜਾ ਰਹੀ-ਮਨਿਕਾ ਸੇਠੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।