ਕਾਲਾਂਵਾਲੀ/ਸਿਰਸਾ, 14 ਫਰਵਰੀ (ਭੁਪਿੰਦਰ ਪੰਨੀਵਾਲੀਆ)-ਮਾਤਾ ਹਰਕੀ ਦੇਵੀ ਐਜੂਕੇਸ਼ਨਲ ਇੰਸਟੀਚਿਊਟ ਔਢਾਂ ਵਿਖੇ ਡਿਗਰੀ ਤੇ ਸਿੱਖਿਆ ਕਾਲਜਾਂ ਦਾ ਸਾਂਝਾ ਸਾਲਾਨਾ ਖੇਡ ਮੇਲ-2026 ਕਰਵਾਇਆ | ਦੋਵਾਂ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਦੋ ਦਿਨਾਂ ਖੇਡ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੋਗਰਾਮ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਿਰਸਾ ਸੁਨੀਤਾ ਸਾਈਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਈ, ਜਦ ਕਿ ਮਾਤਾ ਹਰਕੀ ਦੇਵੀ ਸਿੱਖਿਆ ਸੰਸਥਾਨ ਦੇ ਪ੍ਰਬੰਧ ਨਿਰਦੇਸ਼ਕ ਡਾ. ਕੁਲਦੀਪ ਕੌਰ, ਸੁਸਾਇਟੀ ਸਕੱਤਰ ਮੰਦਰ ਸਿੰਘ ਸਰਾ, ਜਸਵੀਰ ਜੱਸਾ, ਪੱਤਰਕਾਰ ਕੁਲਦੀਪ ਸ਼ੁਕਲਾ ਤੇ ਜ਼ਿਲ੍ਹਾ ਵਿਗਿਆਨ ਮਾਹਿਰ ਡਾ. ਮੁਕੇਸ਼ ਕੁਮਾਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ | ਮੁਕਾਬਲੇ ਦੀ ਸ਼ੁਰੂਆਤ ਝੰਡਾ ਲਹਿਰਾਉਣ ਤੇ ਮਾਰਚ ਪਾਸਟ ਸਲਾਮੀ ਨਾਲ ਹੋਈ | ਇਸ ਮੌਕੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਨੀਤਾ ਸਾਈਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਬੱਚਿਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ਲਈ ਜ਼ਰੂਰੀ ਹਨ, ਕਿਉਂਕਿ ਉਨ੍ਹਾਂ ਵਿਚ ਕਈ ਗੁਣ ਵਿਕਸਤ ਹੁੰਦੇ ਹਨ | ਪ੍ਰਬੰਧ ਨਿਰਦੇਸ਼ਕ ਡਾ. ਕੁਲਦੀਪ ਕੌਰ ਆਨੰਦ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ | ਮੁਕਾਬਲੇ ਵਿਚ ਐਜੂਕੇਸ਼ਨ ਕਾਲਜ ਦੀ ਵਿਦਿਆਰਥਣ ਹੁਸਨਦੀਪ ਕੌਰ ਤੇ ਡਿਗਰੀ ਕਾਲਜ ਦੀ ਵਿਦਿਆਰਥਣ ਸਹਿਜੀਤ ਕੌਰ ਨੇ ਸਰਬੋਤਮ ਐਥਲੀਟ ਦਾ ਖਿਤਾਬ ਜਿੱਤਿਆ | ਦੋਵਾਂ ਵਿਦਿਆਰਥਣਾਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ | ਮਹਿਲਾ ਸਿੱਖਿਆ ਕਾਲਜ ਦੇ ਮੁਕਾਬਲਿਆਂ ਵਿਚ 100 ਮੀਟਰ ਦੌੜ ਵਿਚ ਉਰਮਿਲਾ ਪਹਿਲੇ, ਹੁਸਨਪ੍ਰੀਤ ਕੌਰ ਦੂਜੇ ਤੇ ਸੰਜੋਗ ਤੀਜੇ ਸਥਾਨ 'ਤੇ ਰਹੀ | 200 ਮੀਟਰ ਦੌੜ ਵਿਚ ਉਰਮਿਲਾ ਪਹਿਲੇ, ਹੁਸਨਪ੍ਰੀਤ ਕੌਰ ਦੂਜੇ ਤੇ ਭਾਵਨਾ ਤੀਜੇ ਸਥਾਨ 'ਤੇ ਰਹੀ | 400 ਮੀਟਰ ਦੌੜ ਵਿਚ ਹੁਸਨਪ੍ਰੀਤ ਕੌਰ ਪਹਿਲੇ, ਉਰਮਿਲਾ ਦੂਜੇ ਤੇ ਭਾਵਨਾ ਤੀਜੇ ਸਥਾਨ 'ਤੇ ਰਹੀ | 4*400 ਰੀਲੇਅ ਦੌੜ ਵਿਚ ਹੁਸਨਪ੍ਰੀਤ ਕੌਰ, ਕਵਿਤਾ, ਸੁਖਪ੍ਰੀਤ ਕੌਰ ਤੇ ਅਮਨਜੋਤ ਪਹਿਲੇ, ਉਰਮਿਲਾ, ਸੰਜੋਗ, ਅੰਸ਼ਪ੍ਰੀਤ ਕੌਰ ਅਤੇ ਰਮਨਦੀਪ ਕੌਰ ਦੂਜੇ ਅਤੇ ਰਿੰਪੀ, ਆਰਤੀ, ਰਸਲੀਨ ਤੇ ਕਣਕ ਤੀਜੇ ਸਥਾਨ 'ਤੇ ਰਹੀਆਂ | ਲੰਬੀ ਛਾਲ ਵਿਚ ਹੁਸਨਪ੍ਰੀਤ ਕੌਰ ਪਹਿਲੇ, ਕਵਿਤਾ ਦੂਜੇ ਤੇ ਰਿੰਪੀ ਤੀਜੇ ਸਥਾਨ 'ਤੇ ਰਹੀ | ਡਿਸਕਸ ਥ੍ਰੋ ਵਿਚ ਰਮਨਦੀਪ ਕੌਰ ਪਹਿਲੇ, ਅੰਸ਼ਪ੍ਰੀਤ ਕੌਰ ਦੂਜੇ ਤੇ ਰਿੰਪੀ ਤੀਜੇ ਸਥਾਨ 'ਤੇ ਰਹੀ | ਸ਼ਾਟਪੁੱਟ ਵਿਚ ਸੰਜੋਗ ਪਹਿਲੇ, ਕਵਿਤਾ ਦੂਜੇ ਤੇ ਉਰਮਿਲਾ ਤੀਜੇ ਸਥਾਨ 'ਤੇ ਰਹੀ | ਜੈਵਲਿਨ ਥ੍ਰੋ ਵਿਚ ਕਵਿਤਾ ਪਹਿਲੇ, ਭਾਵਨਾ ਦੂਜੇ ਤੇ ਸੰਜੋਗ ਤੀਜੇ ਸਥਾਨ 'ਤੇ ਰਹੀ | ਤਿੰਨ-ਟੰਗ ਦੌੜ ਵਿਚ ਅਮਨਜੋਤ ਕੌਰ ਤੇ ਰਮਨਦੀਪ ਪਹਿਲੇ, ਕਵਿਤਾ ਅਤੇ ਸੁਖਪ੍ਰੀਤ ਦੂਜੇ ਅਤੇ ਸੰਜੋਗ ਅਤੇ ਉਰਮਿਲਾ ਤੀਜੇ ਸਥਾਨ 'ਤੇ ਰਹੀਆਂ | ਰਿਵਰਸ ਦੌੜ ਵਿਚ ਸੰਜੋਗ ਪਹਿਲੇ, ਭਾਵਨਾ ਦੂਜੇ ਤੇ ਅਮਨਜੋਤ ਕੌਰ ਤੀਜੇ ਸਥਾਨ 'ਤੇ ਰਹੀ | ਨਿੰਬੂ ਦੌੜ ਵਿਚ ਅੰਜੂ ਪਹਿਲੇ, ਸੰਜੋਗ ਦੂਜੇ ਤੇ ਨਿਸ਼ਾ ਤੀਜੇ ਸਥਾਨ 'ਤੇ ਰਹੀ | ਡਿਗਰੀ ਕਾਲਜ ਦੇ ਮੁਕਾਬਲਿਆਂ ਵਿਚ 100 ਮੀਟਰ ਦੌੜ ਵਿਚ ਹਰਮਨ ਪਹਿਲੇ, ਸਹਿਜੀਤ ਦੂਜੇ ਤੇ ਕਮਲਦੀਪ ਤੀਜੇ ਸਥਾਨ 'ਤੇ ਰਹੀ | 200 ਮੀਟਰ ਦੌੜ ਵਿਚ ਹਰਮਨ ਪਹਿਲੇ, ਸਹਿਜੀਤ ਦੂਜੇ ਤੇ ਰਾਜਜੀ ਤੀਜੇ ਸਥਾਨ 'ਤੇ ਰਹੀ | 400 ਮੀਟਰ ਦੌੜ ਵਿਚ ਹਰਮਨ ਪਹਿਲੇ, ਸਹਿਜੀਤ ਦੂਜੇ ਤੇ ਨਿਸ਼ਾ ਤੀਜੇ ਸਥਾਨ 'ਤੇ ਰਹੀ | 4__1MP__400 ਮੀਟਰ ਰੀਲੇਅ ਦੌੜ ਵਿਚ ਕਮਲਦੀਪ, ਸਹਿਜੀਤ, ਸਾਨੀਆ ਅਤੇ ਹਰਮਨ ਪਹਿਲੇੇ, ਪੁਸ਼ਪਾ, ਯੁਕਤੀ, ਖੁਸ਼ਬੂ ਤੇ ਹਰਪ੍ਰੀਤ ਦੂਜੇ ਅਤੇ ਰਿੰਪੀ, ਆਰਤੀ, ਰਸਲੀਨ ਅਤੇ ਕਣਕ ਤੀਜੇ ਸਥਾਨ 'ਤੇ ਰਹੀਆਂ | ਲੰਬੀ ਛਾਲ ਵਿਚ ਸਹਿਜੀਤ ਪਹਿਲੇ ਸਥਾਨ 'ਤੇ ਰਹੇ, ਸਾਨੀਆ ਦੂਜੇ ਤੇ ਲਕਸ਼ਮੀ ਤੀਜੇ ਸਥਾਨ 'ਤੇ ਰਹੇ | ਡਿਸਕਸ ਥ੍ਰੋ ਵਿਚ ਕਮਲਦੀਪ ਪਹਿਲੇ, ਨੰਦਿਨੀ ਦੂਜੇ ਤੇ ਸਿਮਰਨਜੀਤ ਤੀਜੇ ਸਥਾਨ 'ਤੇ ਰਹੇ | ਸ਼ਾਟਪੁੱਟ ਵਿਚ ਕਮਲਦੀਪ ਪਹਿਲੇ, ਸਹਿਜੀਤ ਦੂਜੇ ਤੇ ਰਵੀਨਾ ਅਤੇ ਮਨੀਸ਼ਾ ਤੀਜੇ ਸਥਾਨ 'ਤੇ ਰਹੇ | ਜੈਵਲਿਨ ਥ੍ਰੋ ਵਿਚ ਗੁਰਮੀਤ ਪਹਿਲੇ, ਹਰਪ੍ਰੀਤ ਦੂਜੇ ਤੇ ਸਹਿਜੀਤ ਤੀਜੇ ਸਥਾਨ 'ਤੇ ਰਹੇ | ਤਿੰਨ-ਪੈਰਾਂ ਵਾਲੀ ਦੌੜ ਵਿਚ ਕਮਲਦੀਪ ਅਤੇ ਮੋਨਿਕਾ ਪਹਿਲੇ, ਹੇਮਲਤਾ ਤੇ ਨੀਸ਼ੂ ਅਤੇ ਰਾਜੀ ਅਤੇ ਰਵੀਨਾ ਤੀਜੇ ਸਥਾਨ 'ਤੇ ਰਹੇ | ਰਿਵਰਸ ਦੌੜ ਵਿਚ ਸਹਿਜੀਤ ਪਹਿਲੇ, ਕਮਲਦੀਪ ਦੂਜੇ ਤੇ ਮੋਨਿਕਾ ਤੀਜੇ ਸਥਾਨ 'ਤੇ ਰਹੇ | ਨਿੰਬੂ ਦੌੜ ਵਿੱਚ ਲਖਵੀਰ ਪਹਿਲੇ, ਪਾਇਲ ਦੂਜੇ ਤੇ ਚਮਨ ਤੀਜੇ ਸਥਾਨ 'ਤੇ ਰਹੇ | ਮੁਕਾਬਲੇ ਦੇ ਅੰਤ ਵਿਚ ਸਾਰੇ ਜੇਤੂ ਭਾਗੀਦਾਰਾਂ ਨੂੰ ਤਗਮਿਆਂ ਨਾਲ ਸਨਮਾਨਿਤ ਕੀਤਾ |