08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਮੈਂ ਜੱਜ ਦਾ ਬਾਪ ਹਾਂ

ਅਜੀਤ ਡੈਸਕ 15-02-2026

ਸਰ ਸੱਯਦ ਇਕ ਮਾਇਆਨਾਜ਼ ਹਸਤੀ ਸਨ। ਉਨ੍ਹਾਂ ਦੀ ਸ਼ਖ਼ਸੀਅਤ ਲੱਖਾਂ ਲੋਕਾਂ ਵਾਸਤੇ ਪ੍ਰੇਰਨਾ ਸਰੋਤ ਸੀ। ਸਮਾਜ ਦੇ ਹਰ ਵਰਗ ਵਿਚ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਸਤਿਕਾਰਯੋਗ ਭਾਸ਼ਾ ਅਤੇ ਉਨ੍ਹਾਂ ਦੇ ਗੁਣਾਂ ਦੀ ਚਰਚਾ ਹੋਇਆ ਕਰਦੀ ਸੀ। ਉਨ੍ਹਾਂ ਦੇ ਪਰਿਵਾਰ ਵਿਚ ਤਾਲੀਮ ਦਾ ਬੋਲਬਾਲਾ ਸੀ। ਉਨ੍ਹਾਂ ਦਾ ਇਕ ਬੇਟਾ ਹਾਈ ਕੋਰਟ ਦਾ ਜੱਜ ਸੀ।
ਇਕ ਵਾਰੀ ਉਹ ਕਿਸੇ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਰੇਲ ਗੱਡੀ 'ਤੇ ਸਫਰ ਕਰ ਰਹੇ ਸਨ। ਉਨ੍ਹਾਂ ਦੀ ਸੀਟ ਰਿਜ਼ਰਵ ਸੀ। ਉਹ ਆਪਣੀ ਸੀਟ 'ਤੇ ਬੈਠੇ ਨਵੀਂ ਛਪੀ ਉਰਦੂ ਦੀ ਕਿਤਾਬ ਪੜ੍ਹ ਰਹੇ ਸਨ ਅਤੇ ਕਿਸੇ ਨਾ ਕਿਸੇ ਫਿਕਰ 'ਤੇ ਕੁਮੈਂਟ ਕਰਦੇ ਹੋਏ ਕੋਈ ਟਿੱਪਣੀ ਕਰਦੇ ਹੋਏ ਬੋਲ ਵੀ ਪੈਂਦੇ ਸਨ। ਉਨ੍ਹਾਂ ਦੇ ਨਾਲ ਦੇ ਸੀਟ 'ਤੇ ਬੈਠੇ ਇਕ ਬੰਦੇ ਨੇ ਉਨ੍ਹਾਂ ਦੀ ਟਿੱਪਣੀ ਕਰਨ ਨੂੰ ਠੀਕ ਨਾ ਸਮਝਿਆ। ਉਨ੍ਹਾਂ ਨੇ ਸਰ ਸੱਯਦ ਦੀ ਟਿੱਪਣੀ 'ਤੇ ਟਿੱਪਣੀ ਕਰ ਦਿੱਤੀ। ਹੌਲੀ-ਹੌਲੀ ਗੱਲ ਤੂੰ-ਤੂੰ ਮੈਂ-ਮੈਂ ਤੱਕ ਪਹੁੰਚ ਗਈ। ਨਾਲ ਦੇ ਯਾਤਰੀ ਨੇ ਗੁੱਸੇ ਵਿਚ ਸਰ ਸੱਯਦ ਸਾਹਿਬ ਨੂੰ ਕਿਹਾ, 'ਤੈਨੂੰ ਪਤਾ ਹੈ ਮੈਂ ਕੌਣ ਹਾਂ? ਮੈਂ ਹਾਈ ਕੋਰਟ ਦਾ ਜੱਜ ਹਾਂ।' ਇਹ ਸੁਣ ਕੇ ਸਰ ਸੱਯਦ ਜੀ ਨੇ ਜਵਾਬ ਦਿੰਦੇ ਹੋਏ ਕਿਹਾ, 'ਜਨਾਬ ਮੈਂ ਹਾਈਕੋਰਟ ਦੇ ਜੱਜ ਦਾ ਬਾਪ ਹਾਂ।'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ)।
ਮੋਬਾਈਲ : 94170-91668

ਪਿਛਲੀ ਖ਼ਬਰ ਖੇਡਾਂ ਬੱਚਿਆਂ ਦੀ ਸਰੀਰਕ ਤੇ ਮਾਨਸਿਕ ਸਿਹਤ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ-ਸੁਨੀਤਾ ਸਾਈਾ ਅਗਲੀ ਖ਼ਬਰ ਸਤਲੁਜ ਤੇ ਸਵਾਂ ਦਰਿਆ ਦੇ ਇਲਾਕਿਆਂ ਲਈ 52 ਕਰੋੜ ਦੀ ਹੜ੍ਹ ਸੁਰੱਖਿਆ ਯੋਜਨਾ ਨੂੰ ਪ੍ਰਵਾਨਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।