10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸਕਾਰਪੀਓ ਨੇ ਪੈਦਲ ਜਾ ਰਹੇ ਬਜ਼ੁਰਗ ਨੂੰ ਕੁਚਲਿਆ, ਮੌਕੇ 'ਤੇ ਮੌਤ, ਦੋਸ਼ੀ ਗਿ੍ਫ਼ਤਾਰ <br/>

ਅਜੀਤ ਡੈਸਕ 15-02-2026
ਨਵੀਂ ਦਿੱਲੀ, 14 ਫਰਵਰੀ (ਮਿਸਰਦੀਪ ਭਾਟੀਆ)-ਗਾਜ਼ੀਪੁਰ ਇਲਾਕੇ ਵਿਚ ਸਨਿਚਰਵਾਰ ਸਵੇਰੇ 6 ਵਜੇ ਸਕਾਰਪੀਓ ਕਾਰ ਨੇ ਪੈਦਲ ਜਾ ਰਹੇ 76 ਸਾਲ ਦੇ ਬਜ਼ੁਰਗ ਨੂੰ ਕੁਚਲ ਦਿੱਤਾ | ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਨੇ ਬਜ਼ੁਰਗ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੌਕੇ 'ਤੇ ਮੌਜੂਦ ਕਾਰ ਡਰਾਈਵਰ 26 ਸਾਲ ਦੇ ਨੋਇਡਾ, ਯੂ.ਪੀ. ਨਿਵਾਸੀ ਸ਼੍ਰੇ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ | ਮਿ੍ਤਕ ਦੀ ਪਛਾਣ ਪੈਕ ਕਰਮਾਈ ਵਜੋਂ ਹੋਈ ਹੈ | ਪੁਲਿਸ ਨੇ ਕਾਰ ਡਰਾਈਵਰ ਵਿਰੁੱਧ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਹੋਈ ਮੌਤ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੂਰਬੀ ਜ਼ਿਲ੍ਹੇ ਦੇ ਵਧੀਕ ਪੁਲਿਸ ਕਮਿਸ਼ਨਰ ਅਭਿਸ਼ੇਕ ਧਾਨੀਆ ਨੇ ਦੱਸਿਆ ਕਿ ਗਾਜ਼ੀਪੁਰ ਪੁਲਿਸ ਸਟੇਸ਼ਨ ਨੂੰ ਸਨਿਚਰਵਾਰ ਸਵੇਰੇ 6 ਵਜੇ ਗਾਜ਼ੀਪੁਰ ਪਿੰਡ ਦੀ ਸਰਵਿਸ ਰੋਡ 'ਤੇ ਇਕ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ | ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ | ਉੱਥੇ ਇਕ ਕਾਲੇ ਰੰਗ ਦੀ ਸਕਾਰਪੀਓ ਕਾਰ ਖੜ੍ਹੀ ਸੀ ਅਤੇ ਫੁੱਟਪਾਥ 'ਤੇ ਇਕ ਬਜ਼ੁਰਗ ਮਿ੍ਤਕ ਪਿਆ ਸੀ | ਪੁਲਿਸ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਨੇੜਲੇ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਮੌਕੇ 'ਤੇ ਪਹੁੰਚੀ ਪਟਪੜਗੰਜ ਇੰਡਸਟਰੀਅਲ ਏਰੀਆ ਪੁਲਿਸ ਨੂੰ ਜਾਂਚ ਵਿਚ ਪਤਾ ਲੱਗਾ ਕਿ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾਅ ਗਈ ਅਤੇ ਫਿਰ ਫੁੱਟਪਾਥ 'ਤੇ ਪੈਦਲ ਚਲ ਰਹੇ ਯਾਤਰੀ ਨੂੰ ਆਪਣੀ ਲਪੇਟ ਵਿਚ ਲੈ ਲਿਆ | ਮਿ੍ਤਕ ਮੂਲ ਰੂਪ ਵਿਚ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ ਅਤੇ ਗਾਜ਼ੀਪੁਰ ਪਿੰਡ ਵਿਚ ਰਹਿੰਦਾ ਸੀ | ਉਹ ਗਾਜ਼ੀਪੁਰ ਫੁੱਲ ਮੰਡੀ ਵਿਚ ਕੰਮ ਕਰਦਾ ਸੀ | ਘਟਨਾ ਸਮੇਂ ਉਹ ਦੋ ਸਾਥੀਆਂ ਨਾਲ ਕੰਮ 'ਤੇ ਜਾ ਰਿਹਾ ਸੀ | ਪੁਲਿਸ ਕਾਰ ਵਿਚ ਸਵਾਰ ਹੋਰ ਲੋਕਾਂ ਦੀ ਭਾਲ ਕਰ ਰਹੀ ਹੈ | ਸਕਾਰਪੀਓ ਵਿਚ 5 ਲੋਕ ਸਵਾਰ ਸਨ ਜਿਨ੍ਹਾਂ ਵਿਚ 3 ਲੜਕੀਆਂ ਅਤੇ ਦੋ ਲੜਕੇ ਸਨ | ਸਾਰੇ 22 ਤੋਂ 25 ਸਾਲ ਦੇ ਸਨ | ਚਸ਼ਮਦੀਦਾਂ ਨੇ ਦੱਸਿਆ ਕਿ ਸਕਾਰਪੀਓ ਦੀ ਸਪੀਡ ਬਹੁਤ ਤੇਜ਼ ਸੀ ਜਿਸ ਕਾਰਨ ਗੱਡੀ ਕੰਟਰੋਲ ਗੁਆ ਬੈਠੀ ਅਤੇ ਇਕ ਡਿਵਾਈਡਰ ਨਾਲ ਟਕਰਾਅ ਗਈ ਜਿਸ ਕਾਰਨ ਉਹ ਪੈਦਲ ਚਲਣ ਵਾਲਿਆਂ 'ਤੇ ਡਿੱਗ ਪਈ | ਹਾਦਸੇ ਦੇ ਬਾਅਦ ਮੌਕੇ 'ਤੇ ਹਫੜਾ-ਦਫੜੀ ਮੱਚ ਗਈ |

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਜ਼ਿਲ੍ਹਾ ਪੱਧਰੀ ਰੋਸ ਧਰਨਾ <br/> ਅਗਲੀ ਖ਼ਬਰ ਦਿੱਲੀ ਯੂਨੀਵਰਸਿਟੀ ਸਾਹਿਤ ਉਤਸਵ ਵਿਚ ਕਵੀਆਂ ਨੇ ਵੀਰ ਰਸ ਤੇ ਹਾਸ ਰਸ ਦੇ ਰੰਗ ਕੀਤੇ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।