15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਟੋਹਾਣਾ ਸਿਟੀ ਪੁਲਿਸ ਨੇ ਢਾਬਾ ਮਾਲਕ 'ਤੇ ਹਮਲਾ ਕਰਨ, ਭੰਨਤੋੜ ਕਰਨ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ 'ਚ ਦੋ ਮੁਲਜ਼ਮ ਕੀਤੇ ਗਿ੍ਫ਼ਤਾਰ <br/>

ਅਜੀਤ ਡੈਸਕ 23-02-2026
ਟੋਹਾਣਾ/ਜਾਖ਼ਲ, 22 ਫਰਵਰੀ (ਮਨਜੀਤ ਸਿੰਘ)-ਸਿਟੀ ਪੁਲਿਸ ਸਟੇਸ਼ਨ ਨੇ ਢਾਬਾ ਮਾਲਕ 'ਤੇ ਹਮਲਾ ਕਰਨ, ਭੰਨਤੋੜ ਕਰਨ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿਚ ਦੋ ਮੁਲਜ਼ਮਾਂ ਨੂੰ ਸਫਲਤਾਪੂਰਵਕ ਗਿ੍ਫ਼ਤਾਰ ਕੀਤਾ ਹੈ | ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਟੋਹਾਣਾ ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਹਿੰਦਰ ਕੁਮਾਰ ਪੁੱਤਰ ਜੁਗਲ ਕਿਸ਼ੋਰ ਵਾਸੀ ਵਾਰਡ ਨੰਬਰ 18, ਸ਼ਹੀਦ ਭਗਤ ਸਿੰਘ ਕਲੋਨੀ, ਪ੍ਰੀਤ ਹਸਪਤਾਲ ਨੇੜੇ, ਲਿੰਕ ਦਮਕੋਰਾ ਰੋਡ, ਟੋਹਾਣਾ ਨੇ ਸ਼ਿਕਾਇਤ ਕੀਤੀ ਕਿ 17 ਫਰਵਰੀ, 2026 ਨੂੰ ਰਾਤ 10:35 ਵਜੇ ਦੇ ਕਰੀਬ ਦੋ ਨੌਜਵਾਨ ਉਸਦੇ 'ਸ਼ੇਰੂ ਕਾ ਢਾਬਾ' 'ਤੇ ਖਾਣਾ ਖਾਣ ਲਈ ਆਏ | ਖਾਣਾ ਖਾਣ ਤੋਂ ਬਾਅਦ ਜਦੋਂ ਬਿੱਲ ਮੰਗਿਆ ਗਿਆ ਤਾਂ ਦੋਵੇਂ ਵਿਅਕਤੀ ਸ਼ਿਕਾਇਤਕਰਤਾ ਅਤੇ ਉਸ ਦੇ ਕਰਮਚਾਰੀਆਂ ਨਾਲ ਬਦਸਲੂਕੀ ਤੇ ਹਮਲਾ ਕਰਨ ਲੱਗ ਪਏ | ਇਕ ਦੋਸ਼ੀ ਨੇ ਸ਼ਿਕਾਇਤਕਰਤਾ ਦੀ ਖੱਬੀ ਲੱਤ 'ਤੇ ਚੱਕ ਮਾਰਿਆ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ | ਦੋਸ਼ੀ ਨੇ ਖਾਣੇ ਵਾਲੀ ਥਾਂ ਦੀ ਭੰਨਤੋੜ ਕੀਤੀ, ਕਾਊਾਟਰ 'ਤੇ ਲੱਗੇ ਪੱਥਰ ਤੋੜ ਦਿੱਤੇ, ਪਾਣੀ ਦੀ ਟੈਂਕੀ ਨੂੰ ਨੁਕਸਾਨ ਪਹੁੰਚਾਇਆ ਤੇ ਸ਼ਟਰ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ | ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਰਿਕਾਰਡ ਹੋਈ | ਮੁਲਜ਼ਮਾਂ ਦੀ ਪਛਾਣ ਅਜੇ ਸਿੰਘ ਪੁੱਤਰ ਧੀਰ ਪਾਲ ਵਾਸੀ ਲੋਹਾਖੇੜਾ ਤੇ ਪ੍ਰਗਟ ਸਿੰਘ ਪੁੱਤਰ ਨਰੇਸ਼ ਕੁਮਾਰ ਵਾਸੀ ਲੋਹਾਖੇੜਾ ਵਜੋਂ ਹੋਈ ਹੈ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ | ਇਸ ਸੰਬੰਧ 'ਚ ਐਫ. ਆਈ. ਆਰ. ਨੰਬਰ 55, ਮਿਤੀ 18.02.2026, ਟੋਹਾਣਾ ਸਿਟੀ ਪੁਲਿਸ ਸਟੇਸ਼ਨ 'ਚ ਆਈ. ਪੀ. ਸੀ. ਦੀ ਧਾਰਾ 115(2), 351(2), 333, 324(4), ਤੇ 3(5) ਤਹਿਤ ਦਰਜ ਕੀਤੀ ਗਈ ਹੈ | ਮੈਡੀਕਲ ਰਿਪੋਰਟ ਦੇ ਅਨੁਸਾਰ, ਸ਼ਿਕਾਇਤਕਰਤਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਦੰਦਾਂ ਨਾਲ ਕੱਟਣ ਦੀਆਂ ਸੱਟਾਂ ਲੱਗੀਆਂ ਹਨ | ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਹੋਰ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਕਾਂਗਰਸ ਵਰਕਰਾਂ ਦੇ ਅਰਧ-ਨਗਨ ਵਿਰੋਧ ਪ੍ਰਦਰਸ਼ਨ ਖ਼ਿਲਾਫ਼ ਭਾਜਪਾ ਨੇ ਫੂਕਿਆ ਰਾਹੁਲ ਗਾਂਧੀ ਦਾ ਪੁਤਲਾ <br/> ਅਗਲੀ ਖ਼ਬਰ ਸਕੂਲ 'ਚ ਕਰਵਾਇਆ ਸਾਲਾਨਾ ਖੇਡ ਮੇਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।