29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਜ਼ਿਲ੍ਹੇ ਦੀਆਂ ਸੜਕਾਂ ਨੂੰ ਵਾਹਨ ਚਾਲਕਾਂ ਲਈ ਸੁਰੱਖਿਅਤ ਬਣਾਇਆ ਜਾਵੇ-ਡੀ. ਸੀ. <br/>

ਅਜੀਤ ਡੈਸਕ 28-02-2026
ਫ਼ਤਿਹਾਬਾਦ, 27 ਫਰਵਰੀ (ਹਰਬੰਸ ਸਿੰਘ ਮੰਡੇਰ)-ਡਿਪਟੀ ਕਮਿਸ਼ਨਰ ਡਾ. ਵਿਵੇਕ ਭਾਰਤੀ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਸੜਕਾਂ ਤੇ ਰਾਜ ਮਾਰਗਾਂ ਨੂੰ ਵਾਹਨ ਚਾਲਕਾਂ ਲਈ ਸੁਰੱਖਿਅਤ ਪਹੰੁਚ ਯੋਗ ਅਤੇ ਸੁਵਿਧਾਜਨਕ ਬਣਾਉਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਜੀਹ ਹੈ | ਉਨ੍ਹਾਂ ਨਿਰਦੇਸ਼ ਦਿੱਤੇ ਕਿ ਚਿੱਟੀਆਂ ਤੇ ਪੀਲੀਆਂ ਧਾਰੀਆਂ, ਸਾਈਨੇਜ, ਰਿਫ਼ਲੈਕਟਰ ਅਤੇ ਸੜਕ ਦੇ ਨਿਸ਼ਾਨ ਚੰਗੀ ਹਾਲਤ 'ਚ ਹੋਣ | ਬੀ. ਐਂਡ ਆਰ., ਐਨ. ਐਚ. ਏ. ਆਈ., ਐਨ. ਐਚ., ਐਚ. ਐਸ. ਆਈ. ਡੀ. ਸੀ., ਮਾਰਕੀਟ ਕਮੇਟੀ ਤੇ ਨਗਰ ਕੌਂਸਲ ਸਮੇਤ ਸਾਰੇ ਸੰਬੰਧਿਤ ਵਿਭਾਗਾਂ ਨੂੰ ਸੜਕ ਸੁਰੱਖਿਆ ਦੇ ਢੁਕਵੇਂ ਉਪਾਅ ਕਾਇਮ ਰੱਖਣੇ ਚਾਹੀਦੇ ਹਨ | ਡਿਪਟੀ ਕਮਿਸ਼ਨਰ ਮਿੰਨੀ ਸਕੱਤਰੇਤ ਦੇ ਆਡੀਟੋਰੀਅਮ ਵਿਚ ਹੋਈ ਜ਼ਿਲ੍ਹਾ ਪੱਧਰੀ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਹਦਾਇਤ ਕੀਤੀ ਕਿ ਸਾਰੀਆਂ ਸੜਕ ਨਾਲ ਸੰਬੰਧਿਤ ਏਜੰਸੀਆਂ ਆਪਣੀਆਂ ਸੜਕਾਂ ਦਾ ਵਿਸਤਰਿਤ ਆਡਿਟ ਕਰਨ ਤੇ ਅਗਲੀ ਮੀਟਿੰਗ ਵਿਚ ਰਿਪੋਰਟ ਪੇਸ਼ ਕਰਨ | ਰਾਤ ਨੂੰ ਹਾਦਸਿਆਂ ਦੇ ਜੋਖ਼ਮ ਨੂੰ ਘਟਾਉਣ ਲਈ ਸਾਰੀਆਂ ਸਟਰੀਟ ਲਾਈਟਾਂ ਕੰਮ ਕਰਨ ਵਾਲੀ ਹਾਲਤ ਵਿਚ ਹੋਣੀਆਂ ਚਾਹੀਦੀਆਂ ਹਨ | ਡੀ. ਸੀ. ਨੇ ਕਿਹਾ ਕਿ ਸਾਰੇ ਵਿਭਾਗ ਇਹ ਯਕੀਨੀ ਬਣਾਉਣ ਕਿ ਲੰਬਿਤ ਏਜੰਡਾ ਆਈਟਮਾਂ 'ਤੇ ਕਾਰਵਾਈ ਰਿਪੋਰਟਾਂ ਨਿਰਧਾਰਿਤ ਸਮੇਂ ਦੇ ਅੰਦਰ ਜਮਾਂ ਕਰਵਾਈਆਂ ਜਾਣ | 'ਮਹਾਰੀ ਸੜਕ' ਐਪ 'ਤੇ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਸਮੀਖਿਆ ਹਰੇਕ ਮਾਸਿਕ ਸੜਕ ਸੁਰੱਖਿਆ ਮੀਟਿੰਗ ਵਿਚ ਕੀਤੀ ਜਾਵੇਗੀ | ਡੀ. ਸੀ. ਨੇ ਹਦਾਇਤ ਕੀਤੀ ਕਿ ਸਕੂਲ ਸੁਰੱਖਿਆ ਜ਼ੋਨ ਨਾਲ ਸੰਬੰਧਿਤ ਸਾਰੀਆਂ ਸੁਰੱਖਿਆ ਗਤੀਵਿਧੀਆਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ | ਉਕਲਾਨਾ-ਫਤਿਹਾਬਾਦ ਰੋਡ 'ਤੇ ਸਾਨੀਆਣਾ ਨੇੜੇ ਨਹਿਰ ਦੇ ਉੱਪਰ ਬਣੇ ਪੁਲਾਂ ਸਮੇਤ ਸਾਰੇ ਨਿਰਮਾਣ ਅਧੀਨ ਪੁਲਾਂ 'ਤੇ ਜ਼ਰੂਰੀ ਸੜਕ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣ | ਮੀਟਿੰਗ 'ਚ ਆਰ. ਟੀ. ਏ. ਸੰਜੇ ਬਿਸ਼ਨੋਈ, ਐਸ. ਡੀ. ਐਮ. ਰਾਜੇਸ਼ ਕੁਮਾਰ ਤੇ ਹੋਰ ਸੰਬੰਧਿਤ ਅਧਿਕਾਰੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਦੁਨੀਆ ਦੇ ਪ੍ਰਮੁੱਖ ਧਾਰਮਿਕ ਆਗੂ 37ਵੇਂ ਅੰਤਰਰਾਸ਼ਟਰੀ ਮਾਨਵ ਏਕਤਾ ਸੰਮੇਲਨ ਵਿਚ ਇਕੱਠੇ ਹੋਣਗੇ <br/> ਅਗਲੀ ਖ਼ਬਰ ਲੁੱਟ ਦੇ ਇਰਾਦੇ ਨਾਲ ਕਤਲ ਦੇ ਦੋਸ਼ ਹੇਠ ਦੋ ਮੁਲਜ਼ਮ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।