26ਵਾਂ ਨਿਰੰਕਾਰੀ ਕ੍ਰਿਕਟ ਟੂਰਨਾਮੈਂਟ-ਖੇਡਾਂ ਅਤੇ ਅਨੁਸ਼ਾਸਨ ਦਾ ਇਕ ਪ੍ਰੇਰਣਾਦਾਇਕ ਆਯੋਜਨ <br/>
ਅਜੀਤ ਡੈਸਕ
28-02-2026
26 ਫਰਵਰੀ ਤੋਂ 10 ਮਾਰਚ 2026 ਤੱਕ ਹੋਣ ਵਾਲੇ ਇਸ ਵੱਕਾਰੀ ਟੂਰਨਾਮੈਂਟ ਵਿਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਚੁਣੀਆਂ ਗਈਆਂ 24 ਚੋਟੀ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ | ਇਹ ਨੌਜਵਾਨ ਖਿਡਾਰੀ ਜੋ ਕਿ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਓਡੀਸ਼ਾ, ਕੋਲਕਾਤਾ, ਗੁਜਰਾਤ, ਦਿੱਲੀ ਤੋਂ ਹਨ, ਖੇਡਾਂ ਰਾਹੀਂ ਅਨੁਸ਼ਾਸਨ, ਸੰਜਮ ਅਤੇ ਭਾਈਚਾਰੇ ਦੀ ਇਕ ਜ਼ਿਊਾਦੀ-ਜਾਗਦੀ ਉਦਾਹਰਨ ਪੇਸ਼ ਕਰ ਰਹੇ ਹਨ | ਇਹ ਵਿਸ਼ਾਲ ਸਮਾਗਮ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ | ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਨੇ ਨੌਜਵਾਨਾਂ ਵਿਚ ਬਹੁਤ ਉਤਸ਼ਾਹ ਪੈਦਾ ਕੀਤਾ ਹੈ | ਸਮਾਗਮ ਵਿਚ ਸੰਤ ਨਿਰੰਕਾਰੀ ਮੰਡਲ ਦੀ ਪ੍ਰਧਾਨ ਸ੍ਰੀਮਤੀ ਰਾਜ ਕੁਮਾਰੀ ਅਤੇ ਕੇਂਦਰੀ ਯੋਜਨਾ ਅਤੇ ਸਲਾਹਕਾਰ ਬੋਰਡ ਦੇ ਉਪ ਪ੍ਰਧਾਨ ਨਰਿੰਦਰ ਸਿੰਘ ਹਾਜ਼ਰ ਸਨ |
ਇਸ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਰਾਜ ਕੁਮਾਰੀ ਨੇ ਕਿਹਾ ਕਿ ਬਾਬਾ ਗੁਰਬਚਨ ਸਿੰਘ ਅਨੁਸਾਰ ਭਗਤੀ ਉਦੋਂ ਹੀ ਸੰਭਵ ਹੈ ਜਦੋਂ ਸਰੀਰ ਸਿਹਤਮੰਦ ਹੋਵੇ | ਕਿਉਂਕਿ ਮਨੁੱਖੀ ਸਰੀਰ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ ਇਕ ਮਾਧਿਅਮ ਹੈ | ਖੇਡਾਂ ਸਹਿਨਸ਼ੀਲਤਾ, ਮਾਣ ਅਤੇ ਅਨੁਸ਼ਾਸਨ ਦੇ ਗੁਣਾਂ ਦਾ ਵਿਕਾਸ ਕਰਦੀਆਂ ਹਨ | ਅਸੀਂ ਨਿਰੰਕਾਰ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਹਰ ਕੋਈ ਸਿਹਤਮੰਦ ਰਹੇ, ਖੇਡ ਭਾਵਨਾ ਨਾਲ ਅੱਗੇ ਵਧੇ ਅਤੇ ਪਿਆਰ ਅਤੇ ਖ਼ੁਸ਼ੀ ਨਾਲ ਭਰਿਆ ਜੀਵਨ ਬਤੀਤ ਕਰੇ | ਟੂਰਨਾਮੈਂਟ ਦੇ ਸੁਚਾਰੂ ਅਤੇ ਸਫ਼ਲ ਸੰਚਾਲਨ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ |