ਡੀ.ਯੂ. ਵਿਚ 20 ਮਾਰਚ ਨੂੰ ਹੋਵੇਗਾ ਨੌਕਰੀ ਮੇਲਾ ਇੰਟਰਸ਼ਿਪ ਤੇ ਪਲੇਸਮੈਂਟ ਡਰਾਈਵ ਦਾ ਆਯੋਜਨ
ਅਜੀਤ ਡੈਸਕ
28-02-2026
ਨਵੀਂ ਦਿੱਲੀ, 27 ਫਰਵਰੀ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਦੇ ਡੀਨ, ਵਿਦਿਆਰਥੀ ਭਲਾਈ ਦਫ਼ਤਰ ਦੁਆਰਾ ਸੈਂਟਰਲ ਪਲੇਸਮੈਂਟ ਸੈੱਲ ਦੇ ਤਹਿਤ 20 ਮਾਰਚ, 2026 ਨੂੰ ਨੌਕਰੀ ਮੇਲਾ, ਇੰਟਰਸ਼ਿਪ ਅਤੇ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਡੀਨ ਵਿਦਿਆਰਥੀ ਭਲਾਈ ਪ੍ਰੋ. ਰੰਜਨ ਕੁਮਾਰ ਤਿ੍ਪਾਠੀ ਨੇ ਦੱਸਿਆ ਕਿ ਇਸ ਸਮਾਗਮ ਵਿਚ ਹਿੱਸਾ ਲੈਣ ਲਈ ਕੰਪਨੀਆਂ ਅਤੇ ਸੰਗਠਨਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ | ਪ੍ਰੋ. ਤਿ੍ਪਾਠੀ ਨੇ ਕਿਹਾ ਕਿ ਇਸ ਵਿਸ਼ੇਸ਼ ਭਰਤੀ ਪਹਿਲ ਦਾ ਉਦੇਸ਼ ਪ੍ਰਸਿੱਧ ਸੰੰਗਠਨਾਂ ਨੂੰ ਵੱਖ-ਵੱਖ ਵਿਸ਼ਿਆਂ ਦੇ ਪ੍ਰਤਿਭਾਸ਼ਆਲੀ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨਾਲ ਜੁੜਨ ਲਈ ਇਕ ਪਲੇਟਫਾਰਮ ਪ੍ਰਦਾਨ ਕਰਨਾ ਹੈ | ਉਨ੍ਹਾਂ ਕਿਹਾ ਇਸ ਨੌਕਰੀ ਮੇਲੇ ਦਾ ਮਕਸਦ ਉਦਯੋਗ-ਅਕਾਦਮਿਕ ਦੇ ਵਿਚਕਾਰ ਸੰਪਰਕ ਨੂੰ ਉਤਸ਼ਾਹਿਤ ਕਰਨਾ ਅਤੇ ਵਿਦਿਆਰਥੀਆਂ ਨੂੰ ਚੰਗੀ ਇੰਟਰਨਸ਼ਿਪ ਅਤੇ ਨੌਕਰੀ ਦੇ ਮੌਕੇ ਉਪਲੱਬਧ ਕਰਵਾਉਣਾ ਹੈ | ਪ੍ਰੋ. ਤਿ੍ਪਾਠੀ ਨੇ ਕਿਹਾ ਕਿ ਸੈਂਟਰਲ ਪਲੇਸਮੈਂਟ ਸੈੱਲ ਕਾਰਪੋਰੇਟ ਕੰਪਨੀਆਂ, ਸਟਾਰਟ-ਅੱਪਸ, ਗ਼ੈਰ-ਮੁਨਾਫ਼ਾ, ਸਲਾਹਕਾਰ, ਖੋਜ ਸੰਗਠਨਾਂ ਅਤੇ ਪਬਲਿਕ ਸੈਕਟਰ ਦੀਆਂ ਕੰਪਨੀਆਂ ਸਮੇਤ ਵਿਭਿੰਨ ਸੈਕਟਰ ਦੀਆਂ ਕੰਪਨੀਆਂ ਨੂੰ ਮੇਲੇ ਵਿਚ ਹਿੱਸਾ ਲੈਣ ਲਈ ਸੱਦਾ ਦਿੰਦਾ ਹੈ | ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 15 ਮਾਰਚ, 2026 ਹੈ |