22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਖੂਨਦਾਨ ਕੈਂਪ 'ਚ 25 ਯੂਨਿਟ ਖੂਨ ਇੱਕਤਰ <br/>

ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਕਲੱਬ ਦੇ ਅਹੁਦੇਦਾਰ | ਤਸਵੀਰ : ਪੰਨੀਵਾਲੀਆ <br/> 01-03-2026
ਸਿਰਸਾ, 28 ਫਰਵਰੀ (ਭੁਪਿੰਦਰ ਪੰਨੀਵਾਲੀਆ)-ਲਾਇਨਜ਼ ਕਲੱਬ ਐਕਟਿਵ ਵਲੋਂ ਸ਼ਿਵ ਸ਼ਕਤੀ ਬਲੱਡ ਬੈਂਕ ਦੇ ਸਹਿਯੋਗ ਨਾਲ ਕਲੱਬ ਪ੍ਰਧਾਨ ਲੱਕੀ ਕਟਾਰੀਆ ਦੀ ਪ੍ਰਧਾਨਗੀ ਹੇਠ ਖੂਨਦਾਨ ਕੈਂਪ ਲਗਾਇਆ, ਜਿਸ 'ਚ 25 ਨੌਜਵਾਨਾਂ ਨੇ ਆਪਣਾ ਖੂਨਦਾਨ ਕੀਤਾ | ਕਲੱਬ ਦੇ ਪ੍ਰਧਾਨ ਲੱਕੀ ਕਟਾਰੀਆ ਨੇ ਖੂਨਦਾਨੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ | ਉਨ੍ਹਾਂ ਕਿਹਾ ਕਿ ਖੂਨ ਦਾ ਕੋਈ ਬਦਲ ਨਹੀਂ ਹੈ | ਇਹ ਕਿਸੇ ਵੀ ਫੈਕਟਰੀ ਵਿਚ ਪੈਦਾ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿਚ ਕੋਈ ਕਮਜ਼ੋਰੀ ਨਹੀਂ ਆਉਂਦੀ ਤੇ ਇਸ ਦੀ ਭਰਪਾਈ ਇਕ ਹਫ਼ਤੇ ਦੀ ਬਿਹਤਰ ਖੁਰਾਕ ਨਾਲ ਹੋ ਜਾਂਦੀ ਹੈ | ਕਟਾਰੀਆ ਨੇ ਕਿਹਾ ਕਿ ਇਕ ਸਿਹਤਮੰਦ ਵਿਅਕਤੀ ਨੂੰ ਸਾਲ ਵਿਚ ਘੱਟੋ-ਘੱਟ ਦੋ ਵਾਰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ | ਇਸ ਮੌਕੇ ਸਕੱਤਰ ਚਰਿਤਰ ਨਾਰੰਗ ਨੇ ਦੱਸਿਆ ਕਿ ਸੜਕ ਹਾਦਸਿਆਂ ਵਿਚ ਜ਼ਖ਼ਮੀ ਹੋਏ ਵਿਅਕਤੀਆਂ, ਜਣੇਪੇ ਵਾਲੀਆਂ ਅÏਰਤਾਂ ਤੇ ਹੀਮੋਫੀਲੀਆ ਦੇ ਮਰੀਜ਼ਾਂ ਨੂੰ ਲਗਾਤਾਰ ਖੂਨ ਦੀ ਲੋੜ ਹੁੰਦੀ ਹੈ | ਕਲੱਬ ਵਲੋਂ ਸਮੇਂ-ਸਮੇਂ 'ਤੇ ਖੂਨਦਾਨ ਕੈਂਪ ਲਗਾ ਕੇ ਸਹਿਯੋਗ ਦਿੱਤਾ ਜਾਂਦਾ ਹੈ, ਤਾਂ ਜੋ ਖੂਨ ਦੀ ਕਮੀ ਕਾਰਨ ਕੋਈ ਕੀਮਤੀ ਜਾਨ ਨਾ ਜਾਵੇ | ਉਨ੍ਹਾਂ ਆਮ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਅਜਿਹੇ ਸਮਾਗਮ ਘਰ-ਘਰ ਵਿਚ ਕਰਵਾ ਕੇ ਸਮਾਜ ਨੂੰ ਸਕਾਰਾਤਮਕ ਸੁਨੇਹਾ ਦੇਣ | ਇਸ ਮੌਕੇ ਖਜ਼ਾਨਚੀ ਮੁਕੇਸ਼ ਟੁਟੇਜਾ ਪ੍ਰਾਜੈਕਟ ਚੇਅਰਮੈਨ ਸ਼ੇਰ ਰਾਮ ਗਰਗ, ਬਬਲੂ, ਸੁਰਿੰਦਰ ਗਾਬਾ, ਪਵਨ ਗੁਪਤਾ, ਰਾਜੇਸ਼ ਨਰੂਲਾ ਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲ ਅਕੈਡਮੀ ਭੁੰਸਲਾ 'ਚ ਸਾਲਾਨਾ ਖੇਡ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਹਰਿਆਣਾ ਹੈਲਥ ਕੇਅਰ ਵਰਕਰ ਬੋਰਡ ਨੂੰ ਬਹਾਲ ਕਰਕੇ ਅਣਰਜਿਸਟਰਡ ਸਵਾਸਥ ਮਿੱਤਰਾਂ ਨੂੰ ਰਜਿਸਟਰਡ ਕਰੇ ਸਰਕਾਰ-ਅਜਾਇਬ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।