22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਹਰਿਆਣਾ ਹੈਲਥ ਕੇਅਰ ਵਰਕਰ ਬੋਰਡ ਨੂੰ ਬਹਾਲ ਕਰਕੇ ਅਣਰਜਿਸਟਰਡ ਸਵਾਸਥ ਮਿੱਤਰਾਂ ਨੂੰ ਰਜਿਸਟਰਡ ਕਰੇ ਸਰਕਾਰ-ਅਜਾਇਬ ਸਿੰਘ ਫਤਿਹਪੁਰੀ <br/>

ਅਜੀਤ ਡੈਸਕ 01-03-2026
ਟੋਹਾਣਾ/ਜਾਖ਼ਲ, 28 ਫ਼ਰਵਰੀ (ਮਨਜੀਤ ਸਿੰਘ)-ਹਰਿਆਣਾ ਹੈਲਥ ਕੇਅਰ ਵਰਕਰ ਬੋਰਡ ਨੂੰ ਬਹਾਲ ਕਰਕੇ ਅਣਰਜਿਸਟਰਡ ਸਵਾਸਥ ਮਿੱਤਰਾਂ ਨੂੰ ਸਰਕਾਰ ਰਜਿਸਟਰ ਕਰੇ | ਇਹ ਸ਼ਬਦ ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੇ ਪ੍ਰਦੇਸ਼ ਪ੍ਰਧਾਨ ਅਜਾਇਬ ਸਿੰਘ ਫਤਿਹਪੁਰੀ ਨੇ ਭਾਟੀਆ ਧਰਮਸ਼ਾਲਾ (ਨਜ਼ਦੀਕ ਨਹਿਰ) ਟੋਹਾਣਾ ਵਿਖੇ ਜ਼ਿਲ੍ਹਾ ਫ਼ਤਿਹਾਬਾਦ ਦੇ ਕਈ ਸੈਂਕੜਿਆਂ ਦੀ ਵੱਡੀ ਗਿਣਤੀ 'ਚ ਪਹੁੰਚੇ ਅਨੁਭਵੀ ਸਵਾਸਥ ਮਿੱਤਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ | ਇਹ ਮੀਟਿੰਗ ਹਰਿਆਣਾ ਹੈਲਥ ਕੇਅਰ ਵਰਕਰ ਬੋਰਡ ਦੇ ਸਾਬਕਾ ਚੇਅਰਮੈਨ ਡਾ. ਰਿਸ਼ੀਪਾਲ ਸੈਣੀ ਦੀ ਅਗਵਾਈ ਹੇਠ, ਹਰਿਆਣਾ ਭਰ 'ਚ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਮੁੱਢਲੀ ਸਹਾਇਤਾ ਪ੍ਰਦਾਨ ਕਰ ਰਹੇ ਅਨੁਭਵੀ ਸਵਾਸਥ ਮਿੱਤਰਾਂ ਵਲੋਂ ਚਾਰ ਜ਼ਿਲਿ੍ਹਆਂ ਜੀਂਦ, ਫ਼ਤਿਹਾਬਾਦ, ਯਮੁਨਾਨਗਰ ਤੇ ਫ਼ਰੀਦਾਬਾਦ ਵਿਚ ਕੀਤੀਆਂ ਮੀਟਿੰਗਾਂ ਦਾ ਹਿੱਸਾ ਰਿਹਾ | ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੇ ਪ੍ਰਦੇਸ਼ ਪ੍ਰਧਾਨ ਅਜਾਇਬ ਸਿੰਘ ਫਤਿਹਪੁਰੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੇ ਮੰਚ ਸੰਚਾਲਕ ਵਜੋਂ ਰਘੁਬੀਰ ਜਾਂਗੜਾ ਨੇ ਸੇਵਾ ਨਿਭਾਈ | ਪਿੰਡਾਂ ਤੇ ਸ਼ਹਿਰਾਂ, ਕਸਬਿਆਂ ਵਿਚ ਸਾਫ਼ ਸੁਥਰਾ ਕੰਮ ਕਰਕੇ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਵਾਲੇ ਸਵਾਸਥ ਮਿੱਤਰਾਂ 'ਤੇ ਸਰਕਾਰ ਵਲੋਂ ਕੀਤੀ ਜਾ ਰਹੀ ਛਾਪੇਮਾਰੀ ਨੂੰ ਰੋਕਣ ਲਈ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਉਨ੍ਹਾਂ ਨੇ ਸਰਕਾਰ ਨੂੰ ਤਜਰਬੇ ਦੇ ਆਧਾਰ 'ਤੇ ਅਨੁਭਵੀ ਸਵਾਸਥ ਮਿੱਤਰਾਂ ਨੂੰ ਪਹਿਲ ਦੇ ਆਧਾਰ 'ਤੇ ਰਜਿਸਟਰਡ ਕਰਨ ਦੀ ਅਪੀਲ ਕੀਤੀ | ਮੀਟਿੰਗ 'ਚ ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਬਲਾਕ ਟੋਹਾਣਾ ਦੇ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ, ਟਰੱਸਟ ਦੇ ਸੂਬਾ ਸਲਾਹਕਾਰ ਜਗਮੋਹਣ ਅਰੋੜਾ, ਰਤੀਆ ਬਲਾਕ ਪ੍ਰਧਾਨ ਭਰਤ ਸਿੰਘ ਮੰਘੇੜਾ, ਨਰਵਾਣਾ ਜੁਆਇੰਟ ਪ੍ਰਧਾਨ ਬਲਜੀਤ ਕਤੀਰਾ, ਬਲਾਕ ਕਮੇਟੀ ਮੈਂਬਰ ਸੁਖਵਿੰਦਰ ਤਲਵਾੜੀ, ਅਵਤਾਰ ਸਿੰਘ ਪਿਰਥਲਾ, ਭਗਵਾਨ ਸਿੰਘ ਖਨੌਰਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਟਰੱਸਟ ਦੇ ਸੂਬਾ ਪ੍ਰੈੱਸ ਪ੍ਰਵਕਤਾ ਮਨਜੀਤ ਸਿੰਘ ਟੋਹਾਣਾ, ਜ਼ਿਲ੍ਹਾ ਫ਼ਤਿਹਾਬਾਦ ਕਮੇਟੀ ਦੇ ਉੱਪ ਪ੍ਰਧਾਨ ਮਹਾਂਵੀਰ ਧਾਰਸੂਲ, ਉਕਲਾਨਾ ਬਲਾਕ ਪ੍ਰਧਾਨ ਜੋਰਾ ਸਿੰਘ ਸਮੈਣ, ਭੂਨਾ ਬਲਾਕ ਪ੍ਰਧਾਨ ਰਾਮ ਸਿੰਘ ਬੁਵਾਨ, ਬਲਾਕ ਜਾਖ਼ਲ ਪ੍ਰਧਾਨ ਵਿਨੋਦ ਕੁਮਾਰ ਮਿਓਾਦ, ਬਲਾਕ ਜਨਰਲ ਸਕੱਤਰ ਰਮਨਦੀਪ ਸਿੰਘ ਢੇਰ, ਸੰਜੀਵ ਭਾਟੀਆ ਲਲੋਦਾ, ਸੁਰਿੰਦਰ ਅੱਕਾਂਵਾਲੀ, ਜਗਤ ਰਾਮ ਨੜੈਲ, ਸਤਨਾਮ ਸ਼ਕਰਪੁਰਾ, ਪਵਨ ਪਿਰਥਲਾ, ਰਾਜਪਾਲ ਰਾਜੂ, ਪ੍ਰੇਮ ਪਾਹਵਾ, ਜਗਸੀਰ ਅਮਾਨੀ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਤੇ ਟਰੱਸਟ ਦੇ ਅਹੁਦੇਦਾਰ ਮੌਜੂਦ ਰਹੇ |

ਪਿਛਲੀ ਖ਼ਬਰ ਖੂਨਦਾਨ ਕੈਂਪ 'ਚ 25 ਯੂਨਿਟ ਖੂਨ ਇੱਕਤਰ <br/> ਅਗਲੀ ਖ਼ਬਰ ਨਹਿਰੂ ਸੀਨੀਅਰ ਸੈਕੰਡਰੀ ਸਕੂਲ 'ਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।