22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਨਹਿਰੂ ਸੀਨੀਅਰ ਸੈਕੰਡਰੀ ਸਕੂਲ 'ਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ <br/>

ਨਹਿਰੂ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਯੋਗਾਂ ਬਾਰੇ ਜਾਣਕਾਰੀ ਦਿੰਦੇ ਸਕੂਲ ਨਿਰਦੇਸ਼ਕ ਹਰਿ ਪ੍ਰਕਾਸ਼ ਸ਼ਰਮਾ | <br/> 01-03-2026
ਡੱਬਵਾਲੀ, 28 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਨਹਿਰੂ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਵਿਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ, ਜਿਸ ਤਹਿਤ ਕਲਾਸ 5ਵੀਂ ਤੋਂ 8ਵੀਂ ਤੱਕ ਵਿਗਿਆਨ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਵਿਦਿਆਰਥੀਆਂ ਨੇ ਪ੍ਰਯੋਗਾਂ ਰਾਹੀਂ ਅਮਲ-ਖਾਰ, ਪ੍ਰਕਾਸ਼ ਵਿਕਸ਼ੇਪਣ, ਬਿਜਲੀ ਦੇ ਸੁਚਾਲਕ-ਕੁਚਾਲਕ, ਸਟਾਰਚ-ਚਰਬੀ ਜਾਂਚ ਅਤੇ ਪਾਰਦਰਸ਼ਤਾ ਦੇ ਸਿਧਾਂਤ ਸਮਝੇ | ਸਕੂਲ ਦੇ ਨਿਰਦੇਸ਼ਕ ਹਰਿ ਪ੍ਰਕਾਸ਼ ਸ਼ਰਮਾ ਨੇ ਸ਼ਵਾਸ ਦਾ ਆਇਤਨ ਕੱਢਣਾ ਸਿਖਾ ਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਵਿਗਿਆਨ ਅਧਿਆਪਕ ਹਸਨਦੀਪ, ਯੋਗੇਸ਼ ਤੇ ਮਨਜੋਤ ਕੌਰ ਨੇ ਭੂਮਿਕਾ ਨਿਭਾਈ |

ਪਿਛਲੀ ਖ਼ਬਰ ਹਰਿਆਣਾ ਹੈਲਥ ਕੇਅਰ ਵਰਕਰ ਬੋਰਡ ਨੂੰ ਬਹਾਲ ਕਰਕੇ ਅਣਰਜਿਸਟਰਡ ਸਵਾਸਥ ਮਿੱਤਰਾਂ ਨੂੰ ਰਜਿਸਟਰਡ ਕਰੇ ਸਰਕਾਰ-ਅਜਾਇਬ ਸਿੰਘ... ਅਗਲੀ ਖ਼ਬਰ ਮੋਬਾਈਲ ਵੈਟਰਨਰੀ ਸੇਵਾ ਦਾ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਨੂੰ ਮਿਲ ਰਿਹਾ ਹੈ ਲਾਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।