22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪ੍ਰੇਮਿਕਾ ਵਲੋਂ ਪ੍ਰੇਮੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ <br/>

ਅਜੀਤ ਡੈਸਕ 01-03-2026
ਨਵੀਂ ਦਿੱਲੀ, 28 ਫਰਵਰੀ (ਮਿਸਰਦੀਪ ਭਾਟੀਆ)-ਉੱਤਰੀ ਦਿੱਲੀ ਦੇ ਵਜ਼ੀਰਾਬਾਦ ਥਾਣਾ ਖੇਤਰ ਵਿਚ ਔਰਤ ਨੇ ਇਕ ਨੌਜਵਾਨ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਦੇ ਗੁਪਤ ਅੰਗ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ੂ ਜ਼ਖ਼ਮੀ ਕਰ ਦਿੱਤਾ | ਪੀੜਤ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਾਮਪੁਰ ਦੇ ਰਹਿਣ ਵਾਲੇ ਵਿਸਰਜੀਤ ਵਜੋਂ ਹੋਈ ਹੈ |
ਜ਼ਖ਼ਮੀ ਨੂੰ ਸਫ਼ਦਰਜੰਗ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਉਸ ਦਾ ਇਲਾਜ ਚਲ ਰਿਹਾ ਹੈ | ਔਰਤ ਦੀ ਪਛਾਣ ਅਮੀਨਾ ਖਾਤੂਨ ਵਜੋਂ ਹੋਈਹੈ ਜੋ ਕਟਿਹਾਰ ਬਿਹਾਰ ਦੀ ਰਹਿਣ ਵਾਲੀ ਹੈ | ਉਹ ਫਿਲਹਾਲ ਫਰਾਰ ਹੈ | ਪੀੜਤ ਦੇ ਬਿਆਨਾਂ 'ਤੇ ਵਜ਼ੀਰਾਬਾਦ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ |
ਪੁਲਿਸ ਦੇ ਅਨੁਸਾਰ 25 ਫਰਵਰੀ ਨੂੰ ਵਜ਼ੀਰਾਬਾਦ ਥਾਣਾ ਪੁਲਿਸ ਦੀ ਟੀਮ ਨੂੰ ਹਿੰਦੂ ਰਾਓ ਹਸਪਤਾਲ ਤੋਂ ਸੂਚਨਾ ਮਿਲੀ ਕਿ ਵਿਸਰਜੀਤ ਨੂੰ ਗੰਭੀਰ ਹਾਲਤ ਵਿਚ ਦਾਖਲ ਕਰਵਾਇਆ ਗਿਆ ਹੈ | ਸੂਚਨਾ ਮਿਲਦੇ ਹੀ ਜਾਂਚ ਅਧਿਕਾਰੀ ਹਸਪਤਾਲ ਪਹੁੰਚੇ ਅਤੇ ਜ਼ਖ਼ਮੀ ਦਾ ਐਮ. ਐਲ. ਸੀ. ਪ੍ਰਾਪਤ ਕਰ ਕੇ ਉਸ ਦਾ ਬਿਆਨ ਦਰਜ ਕੀਤਾ | ਜ਼ਖ਼ਮੀ ਨੇ ਪੁਲਿਸ ਨੂੰ ਦੱਸਿਆ ਕਿ ਉਹ 24 ਫਰਵਰੀ ਨੂੰ ਦਿੱਲੀ ਆਇਆ ਸੀ ਅਤੇ ਵਜ਼ੀਰਾਬਾਦ ਦੇ ਸੰਗਮ ਵਿਹਾਰ ਇਲਾਕੇ ਵਿਚ ਆਪਣੀ ਮਹਿਲਾ ਦੋਸਤ ਕੋਲ ਰਹਿ ਰਿਹਾ ਸੀ, ਜੋ ਪਿਛਲੇ ਦੋ ਸਾਲ ਤੋਂ ਉਸ ਨੂੰ ਜਾਣਦੀ ਸੀ |
ਦੋਸ਼ ਹੈ ਕਿ ਰਾਤ ਦੇ ਸਮੇਂ ਔਰਤ ਨੇ ਦੁੱਧ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ, ਦੇਰ ਰਾਤ ਕਰੀਬ 2.30 ਵਜੇ ਜਦੋਂ ਉਹ ਨਸ਼ੇ ਦੀ ਹਾਲਤ ਵਿਚ ਸੌ ਰਿਹਾ ਸੀ ਤਾਂ ਅਮੀਨਾ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਗੁਪਤ ਅੰਗ 'ਤੇ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ਜ਼ਖ਼ਮੀ ਨੇ ਰੌਲਾ ਪਾਇਆ ਅਤੇ ਆਪਣੇ ਆਪ ਹਪਸਤਾਲ ਪਹੁੰਚ ਗਿਆ | ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਸਫ਼ਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਜਿਥੇ ਉਸ ਦੀ ਸਰਜਰੀ ਕੀਤੀ ਗਈ |
ਪੁਲਿਸ ਨੇ ਜ਼ਖ਼ਮੀ ਦੇ ਬਿਆਨ 'ਤੇ ਐਫ. ਆਈ. ਆਰ. ਦਰਜ ਕਰ ਲਈ ਹੈ | ਦੋਸ਼ੀ ਔਰਤ ਅਮੀਨਾ ਖਾਤੂਨ ਘਟਨਾ ਤੋਂ ਬਾਅਦ ਫਰਾਰ ਹੈ | ਪੁਲਿਸ ਉਸ ਨੂੰ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ |
ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਚਲ ਰਹੀ ਹੈ ਕਿ ਨੌਜਵਾਨ ਸ਼ਾਦੀਸ਼ੁਦਾ ਸੀ ਅਤੇ ਔਰਤ ਤੋਂ ਇਹ ਗੱਲ ਲੁਕਾਈ ਸੀ ਜਿਸ ਕਾਰਨ ਇਹ ਘਟਨਾ ਵਾਪਰੀ | ਹਾਲਾਂਕਿ ਅਜੇ ਤੱਕ ਪੁਲਿਸ ਨੇ ਅਜਿਹੀ ਕਿਸੇ ਵੀ ਗੱਲ ਦੀ ਪੁਸ਼ਟੀ ਕਰਨ ਤੋਂ ਇਨਕਾਰ ਕੀਤਾ ਹੈ | ਅਜਿਹਾ ਇਸ ਲਈ ਹੈ ਕਿ ਨਾ ਨੌਜਵਾਨ ਨੇ ਕੁਝ ਦੱਸਿਆ ਹੈ ਅਤੇ ਨਾ ਹੀ ਔਰਤ ਗਿ੍ਫ਼ਤਾਰ ਹੋ ਸਕੀ ਹੈ |

ਪਿਛਲੀ ਖ਼ਬਰ ਲਾਇਬ੍ਰੇਰੀ ਤੋਂ ਬਿਨਾਂ ਸੰਭਵ ਨਹੀਂ ਹੈ ਯੂਨੀਵਰਸਿਟੀ ਦੀ ਹੋਂਦ-ਪ੍ਰੋ. ਯੋਗੇਸ਼ ਸਿੰਘ <br/> ਅਗਲੀ ਖ਼ਬਰ ਪਤਨੀ ਅਤੇ 3 ਬੱਚਿਆਂ ਦੇ ਕਤਲ ਦਾ ਦੋਸ਼ੀ ਪਤੀ ਰਾਜਸਥਾਨ ਤੋਂ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।