22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਲਾਇਬ੍ਰੇਰੀ ਤੋਂ ਬਿਨਾਂ ਸੰਭਵ ਨਹੀਂ ਹੈ ਯੂਨੀਵਰਸਿਟੀ ਦੀ ਹੋਂਦ-ਪ੍ਰੋ. ਯੋਗੇਸ਼ ਸਿੰਘ <br/>

ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਹੋਏ ਡੀ. ਯੂ. ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ | <br/> 01-03-2026
ਨਵੀਂ ਦਿੱਲੀ, 28 ਫਰਵਰੀ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਲਾਇਬ੍ਰੇਰੀ ਸਿਸਟਮ ਵਜੋਂ 102ਵੇਂ ਸਾਲਾਨਾ ਕਨਵੋਕੇਸ਼ਨ ਦੇ ਤਹਿਤ ਕੇਂਦਰੀ ਲਾਇਬ੍ਰੇਰੀ ਵਿਚ 26ਵੀਂ ਐਗਜ਼ੀਬਿਸ਼ਨ ਆਫ਼ ਡਾਕਟੋਰਲ ਰਿਸਰਚ ਪ੍ਰਦਰਸ਼ਨੀ ਦਾ ਆਯੋਜਨ ਕੀਤਾ | ਇਹ ਪ੍ਰਦਰਸ਼ਨੀ 3 ਮਾਰਚ ਤੱਕ ਜਾਰੀ ਰਹੇਗੀ | ਪ੍ਰਦਰਸ਼ਨੀ ਦੇ ਉਦਘਾਟਨ ਸਮੇਂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਕਿਹਾ ਕਿ ਲਾਇਬ੍ਰੇਰੀ ਤੋਂ ਬਿਨਾਂ ਯੂਨੀਵਰਸਿਟੀ ਦੀ ਹੋਂਦ ਸੰਭਵ ਨਹੀਂ ਹੈ | ਉਨ੍ਹਾਂ ਅੱਗੇ ਕਿਹਾ ਕਿ ਇਹ ਅਕਾਦਮਿਕ ਸਮਾਗਮ ਯੂਨੀਵਰਸਿਟੀ ਵਿਚ ਖੋਜ ਉਦਮਤਾ, ਨਵੀਨਤਾ ਅਤੇ ਗਿਆਨ ਸਿਰਜਣ ਦੀ ਪਰੰਪਰਾ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਨ ਪਹਿਲ ਹੈ | ਰਸਮੀਂ ਉਦਘਾਟਨ ਤੋਂ ਬਾਅਦ ਵਾਈਸ ਚਾਂਸਲਰ ਨੇ ਉਥੇ ਪ੍ਰਦਰਸ਼ਿਤ ਖੋਜ ਗ੍ਰੰਥਾਂ ਨੂੰ ਵੀ ਦੇਖਿਆ |
ਪ੍ਰੋ. ਯੋਗੇਸ਼ ਸਿੰਘ ਨੇ ਆਪਣੇ ਸੰਬੋਧਨ 'ਚ ਅੱਗੇ ਕਿਹਾ ਕਿ ਇਹ ਪ੍ਰਦਰਸ਼ਨੀ ਸਮਰਪਣ, ਉੱਤਮਤਾ, ਨਵੀਨਤਾ ਅਤੇ ਅਕਾਦਮਿਕ ਵਚਨਬੱਧਤਾ ਦਾ ਉਤਸਵ ਹੈ | ਉਨ੍ਹਾਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਖੋਜ ਅਤੇ ਗਿਆਨ ਸਿਰਜਣ ਵਿਚ ਨਿਰਤੰਤਰ ਤਰੱਕੀ ਕਰ ਰਹੀ ਹੈ ਜਿਵੇਂ ਕਿ ਯੂਨੀਵਰਸਿਟੀ ਦੇ ਵਧਦੇ ਐਚ- ਇੰਡੈਕਸ ਤੋਂ ਪਤਾ ਲਗਦਾ ਹੈ | ਉਨ੍ਹਾਂ ਨੇ ਕੇਂਦਰੀ ਲਾਇਬ੍ਰੇਰੀ ਦੀ ਭੂਮਿਕਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਲਾਇਬੇ੍ਰਰੀ ਪ੍ਰਣਾਲੀ ਦੇ ਰਾਹੀਂ ਖੋਜਕਰਤਾਵਾਂ ਨੂੰ ੂ ਹਜ਼ਾਰਾਂ ਈ-ਜਨਰਲੲਾਂ ਅਤੇ ਦੋ ਲੱਖ ਈ-ਪੁਸਤਕਾਂ ਤੱਕ ਡਿਜੀਟਲ ਪਹੁੰਚ ਉਪਲਬਧ ਕਰਵਾਈ ਜਾ ਰਹੀ ਹੈ, ਜਿਸ ਨਾਲ ਖੋਜ ਦੀ ਗੁਣਵੱਤਾ ਅਤੇ ਦਾਇਰਾ ਨਿਰੰਤਰ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਨਾ ਸਿਰਫ ਖੋਜ ਨੂੰ ਉਤਸ਼ਾਹਿਤ ਕਰਨਾ ਹੈ ਬਲਕਿ ਵਿਦਿਆਰਥੀਆਂ ਵਿਚ ਨਵੀਨਤਾ, ਸੱਭਿਆਚਾਰਕ ਚੇਤਨਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨਾ ਵੀ ਹੈ | ਦਿੱਲੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਸੇਵਾਮੁਕਤ ਪ੍ਰੋਫੈਸਰ ਅਨਿਲ ਕੇ. ਅਨੇਜਾ ਨੇ ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ |

ਪਿਛਲੀ ਖ਼ਬਰ ਕਨਵੋਕੇਸ਼ਨ ਸਿਰਫ਼ ਸਮਾਪਨ ਨਹੀਂ, ਜੀਵਨ ਦੀ ਇਕ ਨਵੀਂ ਸ਼ੁਰੂਆਤ ਹੈ-ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ <br/> ਅਗਲੀ ਖ਼ਬਰ ਪ੍ਰੇਮਿਕਾ ਵਲੋਂ ਪ੍ਰੇਮੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।