ਕਨਵੋਕੇਸ਼ਨ ਸਿਰਫ਼ ਸਮਾਪਨ ਨਹੀਂ, ਜੀਵਨ ਦੀ ਇਕ ਨਵੀਂ ਸ਼ੁਰੂਆਤ ਹੈ-ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ <br/>
ਕਨਵੋਕੇਸ਼ਨ ਨੂੰ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ |
<br/>
01-03-2026
ਉਪ ਰਾਸ਼ਟਰਪਤੀ ਦਿੱਲੀ ਯੂਨੀਵਰਸਿਟੀ ਦੇ 102ਵੇਂ ਕਨਵੋਕੇਸ਼ਨ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ | ਇਸ ਮੌਕੇ 'ਤੇ ਉਨ੍ਹਾਂ ਨੇ ਬਟਨ ਦਬਾ ਕੇ 120408 ਵਿਦਿਆਰਥੀਆਂ ਨੂੰ ਡਿਜੀਟਲ ਡਿਗਰੀਆਂ ਵੀ ਜਾਰੀ ਕੀਤੀਆਂ | ਇਸ ਦੇ ਨਾਲ ਹੀ ਮੁੱਖ ਮਹਿਮਾਨ ਨੇ 10 ਹੋਣਹਾਰ ਵਿਦਿਆਰਥੀਆਂ ਨੂੰ ਆਪਣੇ ਹੱਥਾਂ ਨਾਲ ਤਗਮੇ ਵੀ ਪ੍ਰਦਾਨ ਕੀਤੇ | ਇਸ ਮੌਕੇ 'ਬੁੱਕ ਆਫ਼ ਹਾਈਲਾਈਟਸ' ਵੀ ਜਾਰੀ ਕੀਤੀ ਗਈ | ਇਸ ਸਮਾਗਮ ਦੀ ਪ੍ਰਧਾਨਗੀ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪੋ੍ਰ. ਯੋਗੇਸ਼ ਸਿੰਘ ਨੇ ਕੀਤੀ | ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਦੇਸ਼ ਸਾਡਾ ਹੈ ਅਤੇ ਸਾਨੂੰ ਇਸਦਾ ਧਿਆਨ ਰੱਖਣਾ ਚਾਹੀਦਾ ਹੈ |
ਉਪ ਰਾਸ਼ਟਰਪਤੀ ਨੇ ਆਪਣੇ ਕਨਵੋਕੇਸ਼ਨ ਭਾਸ਼ਨ ਵਿਚ ਕਿਹਾ ਕਿ ਕਨਵੋਕੇਸ਼ਨ ਇਕ ਅੰਤ ਨਹੀਂ ਹੈ, ਸਗੋਂ ਇਕ ਨਵੀਂ ਸ਼ੁਰੂਆਤ ਹੈ | ਇਹ ਜੀਵਨ ਦੇ ਇਕ ਪੜਾਅ ਦੇ ਪੂਰਾ ਹੋਣ ਅਤੇ ਦੂਜੇ ਪੜਾਅ ਦੀ ਸ਼ੁਰੂਆਤ, ਦੋਵਾਂ ਨੂੰ ਦਰਸਾਉਂਦਾ ਹੈ | ਉਨ੍ਹਾਂ ਨੇ ਯੂਨੀਵਰਸਿਟੀ ਦੀ 100 ਸਾਲ ਪੁਰਾਣੀ ਅਕਾਦਮਿਕ ਵਿਰਾਸਤ ਦੀ ਪ੍ਰਸੰਸਾ ਕੀਤੀ ਅਤੇ ਇਸ ਨੂੰ ਭਾਰਤ ਦੇ ਉੱਚ ਸਿੱਖਿਆ ਸੰਸਥਾਨਾਂ ਵਿੱਚੋਂ ਸਭ ਤੋਂ ਵਿਲੱਖਣ ਸੰਸਥਾ ਕਿਹਾ |
ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਜਿਸ ਨੇ 1922 ਵਿਚ ਤਿੰਨ ਕਾਲਜਾਂ ਨਾਲ ਆਪਣੀ ਯਾਤਰਾ ਸ਼ੁਰੂ ਕੀਤੀ ਸੀ, ਅੱਜ 90 ਤੋਂ ਵੱਧ ਕਾਲਜਾਂ, ਕਈ ਫੈਕਲਟੀਆਂ ਅਤੇ ਹਜ਼ਾਰਾਂ ਅਧਿਆਪਕਾਂ-ਖੋਜਕਰਤਾਵਾਂ ਦੇ ਨਾਲ ਵਿਸ਼ਵ ਪੱਧਰ 'ਤੇ ਆਪਣੀ ਮਜ਼ਬੂਤ ਪਛਾਣ ਸਥਾਪਿਤ ਕਰ ਚੁੱਕੀ ਹੈ |
ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲੇ ਸਾਲਾਂ ਵਿਚ ਦਿੱਲੀ ਯੂਨੀਵਰਸਿਟੀ ਅੰਤਰਰਾਸ਼ਟਰੀ ਦਰਜਾਬੰਦੀ ਵਿਚ ਸੁਧਾਰ ਇਸ ਦੀ ਅਕਾਦਮਿਕ ਉਤਮਤਾ ਦਾ ਪ੍ਰਮਾਣ ਹੈ | ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲੇ ਸਾਲਾਂ ਵਿਚ ਦਿੱਲੀ ਯੂਨੀਵਰਸਿਟੀ ਵਿਸ਼ਵ ਦਰਜਾਬੰਦੀ ਵਿਚ ਹੋਰ ਉੱਚਾ ਸਥਾਨ ਪ੍ਰਾਪਤ ਕਰਦੇ ਹੋਏ ਦੁਨੀਆ ਦੀਆਂ ਮੋਹਰੀ ਯੂਨੀਵਰਸਿਟੀਆਂ ਵਿਚੋਂ ਇਕ ਬਣ ਜਾਵੇਗੀ | ਉਨ੍ਹਾਂ ਕਿਹਾ ਕਿ ਡਿਗਰੀਆਂ ਤਾਂ ਸਿਰਫ਼ ਸਰਟੀਫਿਕੇਟ ਹਨ ਪਰ ਸੱਚੀ ਸਿੱਖਿਆ ਤਾਂ ਇਨਸਾਨੀਅਤ ਚਰਿੱਤਰ ਅਤੇ ਜ਼ਿੰਮੇਵਾਰੀ ਵਿਚ ਝਲਕਦੀ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਜੀਵਨ ਦਾ ਅੰਤਿਮ ਪੜਾਅ ਨਹੀਂ, ਸਗੋਂ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ | ਇਸ ਮੌਕੇ ਕਾਲਜਾਂ ਦੇ ਡੀਨ ਪੋ੍ਰ. ਬਲਰਾਮ ਪਾਣੀ, ਸਾਊਥ ਕੈਂਪਸ ਦੇ ਡਾਇਰੈਕਟਰ ਪੋ੍ਰ. ਰਜਨੀ ਅੱਬੀ, ਐਸ.ਓ.ਐਲ. ਦੀ ਡਾਇਰੈਕਟਰ ਪੋ੍ਰ. ਪਾਇਲ ਮਾਗੋ, ਰਜਿਸਟਰਾਰ ਡਾ. ਵਿਕਾਸ ਗੁਪਤਾ, ਸਾਰੇ ਡੀਨ, ਵਿਭਾਗ ਮੁਖੀ, ਫੈਕਲਟੀ, ਸਟਾਫ਼ ਤੇ ਹਜ਼ਾਰਾਂ ਵਿਦਿਆਰਥੀ ਮੌਜੂਦ ਸਨ |